ਰਵੀ ਜੱਖੂ
ਸਿੰਘੂ ਬਾਰਡਰ, 11 ਫਰਵਰੀ 2021 - ਸਿੰਘੂ ਬਾਰਡਰ 'ਤੇ ਦੀਪ ਸਿਧੂ, ਲੱਖਾ ਸਿਧਾਣਾ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਹੱਕ ਵਿੱਚ ਇੱਥੇ ਮੌਜੂਦ ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਵੱਲੋਂ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਨੌਜਵਾਨਾਂ ਨੇ ਜਿੱਥੇ ਗ੍ਰਿਫਤਾਰ ਨੌਜਵਾਨਾਂ ਦੀ ਰਿਹਾਈ ਦੇ ਪੋਸਟਰ ਫੜੇ, ਉਥੇ ਹੀ ਨੌਦੀਪ ਕੌਰ, ਦੀਪ ਸਿੱਧੂ ਦੀ ਰਿਹਾਈ ਦੇ ਵੀ ਪੋਸਟਰ ਫੜੇ। ਨੌਜਵਾਨਾਂ ਵੱਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਸਮਰਥਨ ਵਾਲੇ ਪੋਸਟਰ ਵੀ ਫੜੇ ਗਏ।
ਯਾਦ ਰਹੇ ਕਿ ਇਹ ਮਾਰਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਕੱਢਿਆ ਗਿਆ ਸਗੋਂ ਮੋਰਚੇ 'ਚ ਪਹੁੰਚੇ ਨੌਜਵਾਨਾਂ ਵੱਲੋਂ ਹੀ ਪਹਿਲ ਕਰਕੇ ਇਸ ਮਾਰਚ ਦੀ ਅਗਵਾਈ ਕੀਤੀ ਗਈ।