ਰਾਜਿੰਦਰ ਕੁਮਾਰ
ਨਵਾਂ ਸ਼ਹਿਰ 20 ਫਰਵਰੀ 2021 - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੱਲਪੁਰ ਅੜ੍ਹਕਾਂ ਤੋਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਵਿਰੋਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਇਕ ਜੱਥਾ ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਦਿੱਲੀ ਲਈ ਟਰੱਕ ਰਾਹੀਂ ਰਵਾਨਾ ਹੋਇਆ।ਜਿਸਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਰਵਾਨਾ ਕੀਤਾ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਤਰਸੇਮ ਸਿੰਘ ਬੈਂਸ ਨੇ ਕਿਹਾ ਕਿ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਜੋਸ਼ ਅਤੇ ਉਤਸ਼ਾਹ ਮੁੜ ਜੋਰ ਫੜ ਗਿਆ ਹੈ।ਕਿਸਾਨਾਂ ਦੇ ਇਸ ਜੋਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ।ਇਸ ਜੱਥੇ ਵਿਚ ਅਮਰਜੀਤ ਸਿੰਘ ਕੰਗ,ਇੰਗਲੈਂਡ ਤੋਂ ਆਏ ਰਛਪਾਲ ਸਿੰਘ ਕੰਗ,ਕੇਸਰ ਸਿੰਘ ਕੰਗ,ਕੁਲਦੀਪ ਸਿੰਘ ਅੜ੍ਹਕ,ਕਸ਼ਮੀਰ ਸਿੰਘ ਸ਼ਾਮਲ ਸਨ।,ਜਿਹਨਾਂ ਨੇ ਕਿਹਾ ਕਿ ਉਹਨਾਂ ਦੇ ਹੌਂਸਲੇ ਬੁਲੰਦ ਹਨ।