← ਪਿਛੇ ਪਰਤੋ
ਸਿੰਘੂ ਬਾਰਡਰ ’ਤੇ ਦੇਰ ਰਾਤ ਚੱਲੀ ਗੋਲੀ, ਮਾਹੌਲ ਤਣਾਅਪੂਰਨ ਨਵੀਂ ਦਿੱਲੀ, 8 ਮਾਰਚ, 2021 : ਦਿੱਲੀ ਦੇ ਸਿੰਘੂ ਬਾਰਡਰ ’ਤੇ ਐਤਵਾਰ ਦੇਰ ਰਾਤ ਸ਼ਰਾਰਤੀ ਅਨਸਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਆਂ ਚੱਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਜਾਣਕਾਰੀ ਮੁਤਾਬਕ ਇਹ ਗੋਲੀਆਂ ਟੀ ਡੀ ਆਈਮਾਲ ਕੋਲ ਚਲਾਈਆਂ ਗਈਆਂ। ਤਿੰਨ ਰਾਉਂਡ ਫਾਇਰ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਨੰਬਰ ਵਾਲੀ ਚਿੱਟੇ ਰੰਗ ਦੀ ਆਡੀ ਗੱਡੀ ਸਵਾਰਾਂ ਨੇ ਗੋਲੀ ਚਲਾਈ। ਦੱਸਿਆ ਜਾ ਰਿਹਾ ਹੈ ਕਿ ਹਰਮੀਤ ਸਿੰਘ ਕਾਦੀਆਂ ਦੇ ਕਾਫਲੇ ਦੇ ਨੌਜਵਾਨਾਂ ’ਤੇ ਗੋਲੀ ਚਲਾਈ ਗਈ। ਨੌਜਵਾਨਾਂ ਨੇ ਦੱਸਿਆ ਕਿ ਕਾਰ ਸਵਾਰਾਂ ਨੇ ਪੀਣ ਵਾਲੇ ਪਾਣੀ ਨੂੰ ਲੈ ਕੇ ਗਾਲ੍ਹਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕੈਂਪਰ ਵਿਚੋਂ ਪਾਣੀ ਪੀ ਲੈ ਲੈਣ ਅਤੇ ਗਾਲ੍ਹਾ ਨਾ ਕੱਢਣ। ਇਸ ’ਤੇ ਨੌਜਵਾਨ ਭੜਕ ਗਏ ਤੇ ਪਰਤ ਗਏ ਪਰ ਕੁਝ ਚਿਰ ਬਾਅਦ ਵਾਪਸ ਆ ਗਏ ਤੇ ਫਾਇਰਿੰਗ ਕਰ ਦਿੱਤੀ। ਘਟਨਾ ਰਾਤ 11.00 ਵਜੇ ਦੇ ਕਰੀਬ ਵਾਪਰੀ। ਘਟਨਾ ਮਗਰੋਂ ਕੁੰਡਲੀ ਥਾਣੇ ਦੇ ਐਸ ਐਚ ਓ ਮੌਕੇ ’ਤੇ ਪਹੁੰਚੇ ਜਿਹਨਾਂ ਨੇਮੌਕੇ ’ਤੇ ਮੌਜੂਦ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨਾਲ ਗੱਲਬਾਤ ਕੀਤੀ। ਕਾਦੀਆਂ ਨੇ ਕਿਹਾ ਕਿ ਐਸ ਐਚ ਓ ਰਵੀ ਕੁਮਾਰ ਨੇ ਕਿਹਾ ਹੈ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਆਲੇ ਦੁਆਲੇ ਲੱਗੇ ਕੈਮਰੇ ਵੀ ਚੈੱਕ ਕਰ ਰਹੇ ਹਾਂ ਤੇ ਟੀਮਾਂ ਲਗਾ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਗੱਡੀ ਨੰਬਰ ਸੀ ਐਚ 9595 ਹਮਲੇ ਵਿਚ ਸ਼ਾਮਲਸੀ। ਮਾਮਲੇ ਦੀ ਜਾਣਕਾਰੀ ਉਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।
Total Responses : 265