← ਪਿਛੇ ਪਰਤੋ
ਚੰਡੀਗੜ੍ਹ, 7 ਅਗਸਤ 2016 : ਆਮ ਆਦਮੀ ਪਾਰਟੀ ਬਲਾਚੌਰ ਦੀ ਟਿਕਟ ਬਿਗ੍ਰੇਡੀਅਰ ਰਾਜ ਕੁਮਾਰ ਨੂੰ ਦੇਣ ਪਰ ਆਪ ਪਾਰਟੀ ਦੇ ਵਲੰਟੀਅਰਾਂ 'ਚ ਭਾਰੀ ਰੋਸ ਹੋਣ ਕਾਰਨ ਸਮੂਹ ਵਲੰਟੀਅਰਾਂ ਨੇ ਮਤਾ ਪਾਸ ਕਰਕੇ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੂੰ ਭੇਜਿਆ ਜਿਸ ਵਿੱਚ ਗੁੱਜਰ ਨੂੰ ਟਿਕਟ ਦੇਣ ਦਾ ਵਿਰੋਧ ਮੁੱਖ ਕਾਰਣ ਦੱਸਿਆ। ਮਤੇ ਵਿੱਚ ਜੱਟ, ਦਲਿਤ ਅਤੇ ਹੋਰ ਬਰਾਦਰੀ ਦੇ ਆਪ ਪਾਰਟੀ ਦੇ ਅਹੁੱਦੇਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਗੁੱਜਰ ਵਿਅਕਤੀ ਬਲਾਚੋਰ ਵਿਧਾਨ ਸਭਾ ਵਿੱਚ ਨਹੀਂ ਜਿੱਤ ਸਕਦਾ ਕਿਉਂਕਿ ਅਕਾਲੀ ਦਲ ਤੋਂ ਚੌਧਰੀ ਨੰਦ ਲਾਲ ਜੋ ਪਿਛਲੇ 20 ਸਾਲਾਂ ਤੋਂ ਜਿੱਤ ਰਿਹਾ ਹੈ। ਕਾਂਗਰਸ, ਬਹੁਜਨ ਸਮਾਜ ਪਾਰਟੀ ਅਤੇ ਸੀਪੀਆਈ ਤੋਂ ਵੀ ਪਾਰਟੀ ਟਿਕਟ ਗੁੱਜਰ ਬਰਾਦਰੀ ਨੂੰ ਦਿੰਦਿਆਂ ਜਿਸ ਕਰਕੇ 95000 ਵੋਟਰਾਂ ਵਿੱਚ ਇਸ ਗੱਲ ਦਾ ਵਿਰੋਧ ਹੈ। ਉਨ•ਾਂ ਮਤੇ 'ਚ ਕਿਹਾ ਕੇ ਗੁੱਜਰ ਵੋਟ ਸਾਰੇ ਪਾਰਟੀਆਂ ਦੇ ਗੁੱਜਰ ਕੈਂਡੀਡੇਟ ਵਿੱਚ ਵੰਡ ਜਾਂਦੀ ਹੈ। ਆਪ ਪਾਰਟੀ ਕਿਸੇ ਹੋਰ ਬਰਾਦਰੀ ਨੂੰ ਜੇਕਰ ਟਿਕਟ ਦਿੰਦੀ ਹੈ ਤਾਂ ਉਹ ਜਿੱਤ ਸਕਦੀ ਹੈ। ਇਸੇ ਲਈ ਕੇਜਰੀਵਾਲ ਨੇ ਟੀਮ ਨੂੰ ਦਿੱਲੀ ਮਿਲਣ ਲਈ ਸਮਾਂ ਦਿੱਤਾ ਹੈ।
Total Responses : 265