ਚੰਡੀਗੜ੍ਹ, 7 ਨਵੰਬਰ, 2016 : ਪੰਜਾਬ ਸਰਕਾਰ ਨੇ ਸ੍ਰੀ ਐਲ.ਕੇ.ਯਾਦਵ, ਆਈ.ਪੀ.ਐਸ, ਪੀ.ਏ.ਪੀ. ਜਲੰਧਰ ਨੂੰ ਆਈ.ਜੀ.ਪੀ.ਜੋਨਲ-2, ਪੰਜਾਬ, ਜਲੰਧਰ ਤੈਨਾਤ ਕੀਤਾ ਹੈ। ਇਹ ਤੈਨਾਤੀ ਪ੍ਰਬੰਧਕੀ ਅਧਾਰ'ਤੇ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਹਨ।