ਚੰਡੀਗੜ੍ਹ, 7 ਨਵੰਬਰ, 2016 : ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਦਿੱਲੀ 'ਚ ਲਗਾਤਾਰ ਧੁੰਦ ਪੈਣ ਕਾਰਨ ਪੈਦਾ ਹੋ ਰਹੀ ਘੁਟਨ ਤੋਂ ਬਾਅਦ ਉਸਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਤੇ ਹਰਿਆਣਾ ਉਪਰ ਪਰਾਲੀ ਸਾੜਨ ਦਾ ਦੋਸ਼ ਲਗਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਿਸਾਨਾਂ ਲਈ ਮੈਨਿਫੈਸਟੋ 'ਚ ਇਸਦਾ ਜ਼ਿਕਰ ਨਾ ਹੋਣ ਨਾਲ ਛੋਟੇ ਸਿਆਸੀ ਫਾਇਦਿਆਂ ਨੂੰ ਪ੍ਰਮੋਟ ਕਰਨ ਸਬੰਧੀ ਉਨ੍ਹਾਂ ਦੇ ਵਿਸ਼ੇਸ਼ ਹਿੱਤਾਂ ਦਾ ਭਾਂਡਾਫੋੜ ਹੋ ਚੁੱਕਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਰਾਣਾ ਗੁਰਜੀਤ ਸਿੰਘ, ਡਾ. ਧਰਮਵੀਰ ਅਗਨੀਹੋਤਰੀ ਤੇ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਹੈ ਕਿ ਸਪੱਸ਼ਟ ਤੌਰ 'ਤੇ ਪੰਜਾਬ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ 'ਤੇ ਅੱਖਾਂ ਰੱਖੀ ਬੈਠੀ ਕੇਜਰੀਵਾਲ ਦੀ ਆਪ ਨੇ ਸੂਬੇ 'ਚ ਪਰਾਲੀ ਸਾੜਨ ਦੇ ਗੰਭੀਰ ਮੁੱਦੇ 'ਤੇ ਚਲਾਕੀਪੂਰਨ ਚੁੱਪੀ ਬਣਾਈ ਹੋਈ ਹੈ।
ਪ੍ਰਦੇਸ਼ ਕਾਂਗਰਸ ਆਗੂਆਂ ਨੇ ਕਿਹਾ ਕਿ ਜਿਥੇ ਕਾਂਗਰਸ ਪਰਾਲੀ ਸਾੜਨ ਦੇ ਮੁੱਦੇ 'ਤੇ ਸਾਫ ਪੱਖ ਰੱਖ ਰਹੀ ਹੈ, ਆਪ ਦੀ ਲੀਡਰਸ਼ਿਪ ਵੱਲੋਂ ਮੁੱਦੇ 'ਤੇ ਅਸਪੱਸ਼ਟਤਾ ਬਣਾਏ ਰੱਖਣਾ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਦੀ ਪੰਜਾਬ ਦੇ ਕਿਸਾਨਾਂ ਨੂੰ ਫਾਲਤੂ ਦੀਆਂ ਗੱਲਾਂ 'ਚ ਉਲਝਾਏ ਰੱਖਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਹਰ ਵਾਰ ਕਿਹਾ ਹੈ ਕਿ ਵੈਕਲਪਿਕ ਉਪਾਅ ਕੀਤੇ ਜਾਣ ਲਈ ਲੋੜੀਂਦੇ ਸਾਧਨ ਨਾ ਮੁਹੱਈਆ ਕਰਵਾਏ ਜਾਣ ਨਾਲ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਕੈਪਟਨ ਅਮਰਿੰਦਰ ਮੁਤਾਬਿਕ ਇਸਦਾ ਇਕੋਮਾਤਰ ਹੱਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਬਿਨ੍ਹਾਂ ਕਿਸੇ ਦੇਰੀ ਲਾਗੂ ਕਰਨਾ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਸੂਬੇ ਦੀ ਸੱਤਾ 'ਚ ਆਉਣ 'ਤੇ ਪੁਖਤਾ ਕਰੇਗੀ ਕਿ ਫਸਲਾਂ ਦੀ ਸਮੇਂ ਸਿਰ ਖ੍ਰੀਦ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਵਕਤ 'ਤੇ ਐਮ.ਐਸ.ਪੀ ਮੁਤਾਬਿਕ ਅਦਾਇਗੀਆਂ ਮਿੱਲ ਜਾਣ। ਕੈਪਟਨ ਅਮਰਿੰਦਰ ਵਾਰ ਵਾਰ ਕਹਿ ਚੁੱਕੇ ਹਨ ਕਿ ਜੇ ਕਿਸਾਨਾਂ ਦੇ ਹੱਥ ਪੈਸੇ ਹੋਣਗੇ, ਉਹ ਆਪਣੀ ਪਰਾਲੀ ਨੂੰ ਖਤਮ ਕਰਨ ਲਈ ਵੈਕਲਪਿਕ ਤਰੀਕੇ ਲੱਭ ਲੈਣਗੇ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਕੇਜਰੀਵਾਲ ਨੂੰ ਨਾ ਤਾਂ ਦਿੱਲੀ ਦੇ ਲੋਕਾਂ ਦੇ ਹਿੱਤ ਸੁਰੱਖਿਅਤ ਕਰਨ ਦੀ ਚਿੰਤਾ ਹੈ, ਜਿਥੇ ਉਨ੍ਹਾਂ ਦੀ ਪਾਰਟੀ ਇਸ ਵੇਲੇ ਸੱਤਾ 'ਚ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬ ਦੀ ਕੋਈ ਫਿਕਰ ਹੈ, ਜਿਥੋਂ ਦੇ ਮੁੱਖ ਮੰਤਰੀ ਅਹੁਦੇ 'ਤੇ ਉਹ ਅੱਖ ਰੱਖੀ ਬੈਠੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਆਪ ਮੈਨਿਫੈਸਟੋ ਦੇ ਬਹੁਤ ਵਿਸਥਾਰ 'ਚ ਹੋਣ ਅਤੇ ਪੰਜਾਬ ਦੇ ਕਿਸਾਨਾਂ ਦੀਆਂ 31 ਸਮੱਸਿਆਵਾਂ ਨੂੰ ਸੁਲਝਾਉਣ ਸਬੰਧੀ ਦਾਅਵੇ ਕੀਤੇ ਜਾਣ ਦੇ ਬਾਵਜੂਦ, ਇਸ 'ਚ ਪਰਾਲੀ ਸਾੜਨ ਸਬੰਧੀ ਗੰਭੀਰ ਮੁੱਦੇ ਦਾ ਨਾ ਹੋਣਾ ਕੇਜਰੀਵਾਲ ਦੀ ਸ਼ੱਕੀ ਸੋਚ ਨੂੰ ਸਾਹਮਣੇ ਲਿਆਉਂਦਾ ਹੈ। ਜਿਨ੍ਹਾਂ ਨੇ ਆਪ ਨੂੰ ਇਸ ਵਿਵਾਦਿਤ ਮੁੱਦੇ ਤੇ ਖਾਸ ਕਰਕੇ ਦਿੱਲੀ 'ਚ ਫੈਲ੍ਹੀ ਹੋਈ ਧੁੰਦ ਦੇ ਮਾੜੇ ਹਾਲਾਤਾਂ ਉਪਰ ਆਪਣਾ ਪੱਖ ਸਾਫ ਕਰਨ ਲਈ ਕਿਹਾ ਹੈ।
ਕਾਂਗਰਸੀ ਆਗੂਆਂ ਨੇ ਆਪ ਦੇ ਕੰਵਰ ਸੰਧੂ ਵੱਲੋਂ ਇਹ ਕਹਿ ਕੇ ਤੱਥਾਂ ਨੂੰ ਸਹੀ ਦੱਸਣ ਵਾਸਤੇ ਕੀਤੀਆਂ ਜਾ ਰਹੀਆਂ ਨਾਕਾਮ ਕੋਸ਼ਿਸ਼ਾਂ ਕਿ ਜੇ ਮੈਨਿਫੈਸਟੋ ਪਰਾਲੀ ਸਾੜਨ ਦੇ ਮੁੱਦੇ 'ਤੇ ਚੁੱਪ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਕਤ ਮੁੱਦੇ ਨੂੰ ਦਬਾਅ ਦਿੱਤਾ ਗਿਆ ਹੈ, ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੰਧੂ ਨੇ ਸਵਾਲ ਕੀਤਾ ਹੈ ਕਿ ਜੇ ਤੁਹਾਡੇ ਮੈਨਿਫੈਸਟੋ 'ਚ ਇੰਨੇ ਗੰਭੀਰ ਮੁੱਦੇ ਦਾ ਜ਼ਿਕਰ ਨਹੀਂ ਹੈ, ਤਾਂ ਫਿਰ ਮੈਨਿਫੈਸਟੋ ਲਿਆਉਣ ਦਾ ਕੀ ਫਾਇਦਾ ਹੈ। ਜਿਹੜੇ ਅਜਿਹੇ ਨਿਰਾਧਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਦਕਿ ਆਪ ਦੇ ਦੂਜੇ ਆਪ ਮੈਨਿਫੈਸਟੋ 'ਚ ਪਰਾਲੀ ਸਾੜਨ ਦੇ ਮੁੱਦੇ ਦਾ ਜ਼ਿਕਰ ਨਾ ਕੀਤੇ ਜਾਣ ਸਬੰਧੀ ਮੁੱਦੇ ਤੋਂ ਇਹ ਕਹਿੰਦਿਆਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਇਹ ਉਨ੍ਹਾਂ ਦੇ ਵਾਤਾਵਰਨ ਮੈਨਿਫੈਸਟੋ 'ਚ ਹੋਵੇ। ਜਿਸ 'ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਸਵਾਲ ਕੀਤਾ ਹੈ ਕਿ ਕੀ ਇਸਦਾ ਮਤਲਬ ਇਹ ਹੈ ਕਿ ਆਪ ਕਹਿਣਾ ਚਾਹੁੰਦੀ ਹੈ ਕਿ ਉਸਨੂੰ ਨਹੀਂ ਪਤਾ ਕਿ ਉਹ ਆਪਣੇ ਮੈਨਿਫੈਸਟੋ 'ਚ ਉਕਤ ਗੰਭੀਰ ਮੁੱਦੇ ਨੂੰ ਜੋੜਨ ਜਾ ਰਹੇ ਹਨ ਜਾਂ ਫਿਰ ਨਹੀਂ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਆਪ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਇਸਦੇ ਤਹਿਤ ਸੋਮਵਾਰ ਨੂੰ ਆਪ ਵੱਲੋਂ ਮੰਡੀਆਂ 'ਚ ਕੀਤਾ ਗਿਆ ਪ੍ਰਦਰਸ਼ਨ ਵੀ ਸਿਰਫ ਖੁਦ ਨੂੰ ਲੋਕਾਂ ਦੀ ਪਾਰਟੀ ਦੱਸਣ ਲਈ ਇਕ ਹੋਰ ਕੋਸ਼ਿਸ਼ ਹੈ। ਲੇਕਿਨ ਸੂਬੇ ਦੇ ਲੋਕ ਜਾਣ ਚੁੱਕੇ ਹਨ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦਾ ਕਿਸੇ ਦਾ ਵੀ ਹਿੱਤ ਪ੍ਰਮੋਟ ਕਰਨ 'ਚ ਕੋਈ ਧਿਆਨ ਨਹੀਂ ਹੈ, ਬਲਕਿ ਇਹ ਸਿਰਫ ਆਪਣੇ ਹਿੱਤ ਲਈ ਕੰਮ ਕਰਦੇ ਹਨ। ਆਪ ਦੇ ਵਿਸ਼ੇਸ਼ ਸਿਆਸੀ ਹਿੱਤ ਲੋਕਾਂ ਦੇ ਸਾਹਮਣੇ ਆ ਗਏ ਹਨ।