ਹਰਿੰਦਰਪਾਲ ਸਿੰਘ ਚੰਦੂਮਾਜਰਾ।
ਪਟਿਆਲਾ, 16 ਅਕਤੂਬਰ, 2016 : ਪਟਿਆਲਾ ਦੇਵੀਗੜ੍ਹ ਰੋਡ ਦਾ 70 ਲੱਖ ਰੁਪਏ ਨਾਲ ਕੰਮ ਸ਼ੁਰੂ ਕਰਨ ਅਤੇ ਪਟਿਆਲਾ ਚੀਕਾ ਰੋਡ ਲਈ ਸੈਂਟਰ ਰੋਡ ਫੰਡ ਵਿਚੋਂ 16 ਕਰੋੜ ਰੁਪਏ ਮਨਜੂਰ ਕਰਵਾਉਣ ਤੋਂ ਬਾਅਦ ਅੱਜ ਹਲਕਾ ਸਨੌਰ ਦੇ ਲੋਕਾਂ ਨੂੰ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇੱਕ ਹੋਰ ਤੋਹਫਾ ਦਿੰਦੇ ਹੋਏ ਦੁਧਨ ਸਾਧਾਂ ਤੋਂ ਹਰਿਆਣਾ ਬਾਰਡਰ ਤੱਕ ਸੜਕ ਲਈ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ 55 ਲੱਖ ਰੁਪਏ ਮਨਜੂਰ ਕਰਵਾ ਲਏ ਹਨ। ਜਿਸ ਦਾ ਕੰਮ ਇੱਕ ਦੋ ਦਿਨ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਹ ਇਸ ਇਲਾਕੇ ਦੇ ਲੋਕਾਂ ਦੀ ਕਾਫੀ ਪੁਰਾਣੀ ਮੰਗ ਸੀ ਅਤੇ ਲੋਕਾਂ ਨੂੰ ਸੜਕ ਦੇ ਕਾਰਨ ਕਾਫੀ ਜਿਆਦਾ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੱਸਿਆ ਕਿ ਸਭ ਤੋਂ ਖਾਸ ਗੱਲ ਇਹ ਹੈ ਕਿ ਪਾਣੀ ਦੀ ਨਿਕਾਸੀ ਲਈ 'ਕਾਜ਼ ਵੇ' ਸਮੱਸਿਆ ਦਾ ਵੀ ਹੱਲ ਕਰ ਦਿੱਤਾ ਗਿਆ ਹੈ। ਹੁਣ ਸੜਕ ਵਿਚ ਵੱਡੇ ਪਾਈਪ ਪਾਏ ਜਾਣਗੇ, ਕਿਉਂਕਿ ਪਾਈਪਾਂ ਪਾਉਣ ਦੀ ਇਲਾਕੇ ਦੇ ਲੋਕਾਂ ਦੀ ਕਾਫੀ ਪੁਰਾਣੀ ਮੰਗ ਹੈ। ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਇਸ ਕੰਮ ਨੂੰ ਲੈ ਕੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਅਤੇ ਮੁੱਖ ਮੰਤਰੀ ਸ੍ਰੀ ਬਾਦਲ ਨੇ ਉਹਨਾਂ ਦੀ ਮੰਗ ਸੁਣਨ ਤੋਂ ਬਾਅਦ ਤਰੰਤ ਮੁੱਖ ਮੰਤਰੀ ਫੰਡ ਵਿਚੋਂ ਹਲਕਾ ਸਨੋਰ ਦੇ ਲੋਕਾਂ ਲਈ 55 ਲੱਖ ਰੁਪਏ ਮਨਜ਼ੂਰ ਕਰ ਦਿੱਤੇ।
ਇਥੇ ਇਹ ਦੱਸਣਯੋਗ ਹੈ ਕਿ ਹਰਿੰਦਰਪਾਲ ਸਿੰਘ ਚੰਦੂੁਮਾਜਰਾ ਨੇ ਤਿੰੰਨ ਮਹੀਨੇ ਪਹਿਲਾਂ ਹੀ ਹਲਕੇ ਦੀ ਕਮਾਨ ਸੰਭਾਲੀ ਸੀ ਅਤੇ ਸਿਰਫ ਤਿੰਨ ਮਹੀਨਿਆ ਵਿਚ ਜਿਥੇ ਪਟਿਆਲਾ-ਦੇਵੀਗੜ੍ਹ ਰੋਡ ਅਤੇ ਪਟਿਆਲਾ ਚੀਕਾ ਰੋਡ ਨੂੰ ਨੈਸਨਲ ਹਾਈਵੇ ਵਿਚ ਸ਼ਾਮਲ ਕਰਵਾ ਲਿਆ, ਉਥੇ ਬੀ.ਡੀ.ਪੀ.ਓ ਦਫਤਰ ਭੁਨਰਹੇੜੀ ਨੂੰ ਪਟਿਆਲਾ ਤੋਂ ਬਦਲ ਕੇ ਭੁਨਰਹੇੜੀ ਵਿਖੇ ਸ਼ਿਫਟ ਕਰ ਦਿੱਤਾ, ਦੁਧਨ ਸਾਧਾਂ ਨੂੰ ਸਬ ਡਿਵੀਜਨਾਂ ਦੀ ਪ੍ਰਕ੍ਰਿਆ ਨੂੰ ਲਗਭਗ ਮੁਕੰਮਲ ਕਰ ਲਿਆ ਗਿਆ ਹੈ। ਜਿਸ ਨਾਲ ਇਥੋਂ ਦੇ ਹੈਲਥ ਸੈਂਟਰ ਨੂੰ ਵੀ ਸਿਵਲ ਹਸਪਤਾਲ ਵਿਚ ਕਨਵਰਟ ਕੀਤਾ ਜਾਵੇਗਾ, ਇਸੇ ਤਰ੍ਹਾਂ ਸਨੌਰ ਨੂੰ ਵੀ ਸਬ ਤਹਿਸੀਲ ਬਣਾਇਆ ਜਾ ਰਿਹਾ ਹੈ। ਹਲਕਾ ਸਨੌਰ ਦੀ ਸਭ ਤੋਂ ਵੱਡੀ ਸਮੱਸਿਆ ਹੁਣ ਤੱਕ ਸੜਕਾਂ ਦੀ ਰਹੀ ਹੈ ਅਤੇ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਲਾਕੇ ਸੜਕਾਂ ਦੇ ਜਾਲ ਵਿਛਾਉਣ ਦੀ ਪੁਰੀ ਵਿਵਸਥਾ ਕਰ ਦਿੱਤੀ ਹੈ।