ਚੰਡੀਗੜ੍ਹ, 23 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਚੋਣਾਂ ਦਾ ਦੌਰ ਦਾ ਸਾਹਮਣਾ ਕਰ ਰਹੇ ਸੂਬੇ 'ਚ ਅਰਵਿੰਦ ਕੇਜਰੀਵਾਲ ਦੇ ਦਿੱਲੀ ਦੀ ਤਰਜ਼ 'ਤੇ ਉਦਯੋਗਾਂ ਨੂੰ ਪ੍ਰਮੋਟ ਕਰਨ ਸਬੰਧੀ ਵਾਅਦੇ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੌਮੀ ਰਾਜਧਾਨੀ 'ਚ ਉਨ੍ਹਾਂ ਦੀਆਂ ਸਰਕਾਰ ਦੀਆਂ ਨਾਕਾਮੀਆਂ ਦਰਜ਼ ਕਰਵਾਈਆਂ ਹਨ ਅਤੇ ਕਿਹਾ ਹੈ ਕਿ ਪੰਜਾਬ ਦੇ ਉਦਯੋਗ ਦਿੱਲੀ ਦੀ ਰਾਹ 'ਤੇ ਨਹੀਂ ਚੱਲਣਾ ਚਾਹੁੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਜੇ ਦਿੱਲੀ ਦੀ ਆਪ ਸਰਕਾਰ ਦੇ ਟਰੈਕ ਰਿਕਾਰਡ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਦੇ ਵਪਾਰ ਤੇ ਉਦਯੋਗ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ। ਜਿਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ 'ਚ ਝਾਤੀ ਮਾਰਨ ਦੀ ਬਜਾਏ ਪਹਿਲਾਂ ਆਪਣਾ ਘਰ ਸੈੱਟ ਕਰਨ ਲਈ ਕਿਹਾ ਹੈ।
ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਆਪ ਨੇ ਆਪਣੇ ਪੰਜਾਬ ਲਈ ਇੰਡਸਟਰੀ ਮੈਨਿਫੈਸਟੋ ਨੂੰ ਦਿੱਲੀ 'ਚ ਆਪ ਸਰਕਾਰ ਦੀ ਤਰਜ਼ 'ਤੇ ਪੰਜਾਬ 'ਚ ਇਮਾਨਦਾਰ ਬਿਜਨੇਸ ਪ੍ਰਮੋਟ ਕਰਨ ਦਾ ਇਕ ਵਾਅਦਾ ਦੱਸਿਆ ਹੈ। ਜਿਸ 'ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਜੇ ਇਹ ਪੰਜਾਬ 'ਚ ਵੀ ਸਚਮੁੱਚ ਉਹ ਸੱਭ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਇਹ ਦਿੱਲੀ 'ਚ ਕਰ ਰਹੇ ਹਨ, ਤਾਂ ਇਸ ਸੂਬੇ 'ਚ ਵੀ ਵਪਾਰ ਤੇ ਉਦਯੋਗ ਵਾਸਤੇ ਕੋਈ ਉਮੀਦ ਨਹੀਂ ਬੱਚੇਗੀ। ਪੰਜਾਬ ਕਾਂਗਰਸ ਦੇ ਆਗੂਆਂ ਰਾਣਾ ਗੁਰਜੀਤ ਸਿੰਘ, ਕੇਵਲ ਸਿੰਘ ਢਿਲੋਂ ਤੇ ਓ.ਪੀ ਸੋਨੀ ਨੇ ਇਥੇ ਜ਼ਾਰੀ ਬਿਆਨ 'ਚ ਕਿਹਾ ਹੈ ਕਿ ਆਪ ਸ਼ਾਸਨ ਅਧੀਨ ਦਿੱਲੀ 'ਚ ਉਦਯੋਗਾਂ ਸਮੇਤ ਸਾਰੇ ਖੇਤਰ ਆਰਥਿਕ ਵਿਕਾਸ ਦੇ ਮਾਮਲੇ 'ਚ ਆਪਣੀ ਹੋਂਦ ਬਚਾਏ ਰੱਖਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਇੰਸਪੈਕਟਰ ਰਾਜ ਖਤਮ ਕਰਨ ਸਬੰਧੀ ਆਪ ਦੇ ਵਾਅਦੇ ਨੂੰ ਇਕ ਮਜ਼ਾਕ ਕਰਾਰ ਦਿੰਦਿਆਂ ਖੁਲਾਸਾ ਕੀਤਾ ਹੈ ਕਿ 2014 'ਚ ਦਿੱਲੀ 'ਚ 49 ਦਿਨ ਦੇ ਸ਼ਾਸਨ ਦੌਰਾਨ ਆਪ ਸਰਕਾਰ ਨੇ 151 ਛਾਪਾਮਾਰੀਆਂ ਕੀਤੀਆਂ ਸਨ, ਜੋ ਇਨ੍ਹਾਂ ਦੇ ਇੰਸਪੈਕਟਰ ਰਾਜ ਸਬੰਧੀ ਐਲਾਨ ਦੀ ਸੋਚ ਦਾ ਖੁਲਾਸਾ ਕਰਦਾ ਹੈ।
ਇਸੇ ਤਰ੍ਹਾਂ, ਵੈਟ ਘਟਾਉਣ ਦਾ ਵਾਅਦਾ, ਆਪ ਵੱਲੋਂ ਦਿੱਲੀ 'ਚ ਰੱਚਿਆ ਗਿਆ ਇਕ ਹੋਰ ਸੁਆਂਗ ਹੈ, ਜਿਸਨੂੰ ਹੁਣ ਕੇਜਰੀਵਾਲ ਪੰਜਾਬ 'ਚ ਵੀ ਰੱਚਣ ਦੀ ਯੋਜਨਾ ਬਣਾ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਦਿੱਲੀ 'ਚ ਇਨ੍ਹਾਂ ਦੀ ਸਰਕਾਰ ਨਾ ਸਿਰਫ ਘੱਟੋਂ ਘੱਟ 11 ਸਮਾਨਾਂ ਨੂੰ ਵੈਟ ਤਹਿਤ ਲਿਆਈ, ਬਲਕਿ ਦਿੱਲੀ 'ਚ ਵੈਟ ਦੇ ਰੇਟ ਨੂੰ 30 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਅਤੇ ਇਕ ਕਦਮ ਹੋਰ ਅੱਗੇ ਵੱਧਦਿਆਂ 2016 'ਚ ਪਟਰੋਲ ਤੇ ਡੀਜ਼ਲ ਉਪਰ ਵੈਟ ਘੱਟੋਂ ਘੱਟ 2 ਪ੍ਰਤੀਸ਼ਤ ਵਧਾ ਦਿੱਤਾ ਗਿਆ।
ਆਪ ਮੈਨਿਫੈਸਟੋ 'ਚ ਟੈਕਸ ਪ੍ਰਣਾਲੀ ਤੇ ਵੈਟ ਫਾਇਲਿੰਗ ਸਰਲ ਬਣਾਉਣ ਸਬੰਧੀ ਕੀਤੇ ਵਾਅਦੇ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਦੀ ਉਦਾਹਰਨ ਸ਼ਾਇਦ ਹੀ ਇਸਨੂੰ ਸਰਲ ਬਣਾ ਸਕੇ। ਇਸ ਲੜੀ ਹੇਠ ਆਪ ਸਰਕਾਰ ਲਿਆਉਂਦਾ ਗਿਆ ਦਿੱਲੀ ਸੁਗਮ-1 (ਡੀ.ਐਸ-1) ਫਾਰਮ ਵਪਾਰੀ ਵਾਸਤੇ ਹਰੇਕ ਬਿੱਲ ਵਾਸਤੇ ਤੈਅ ਤਰੀਕੇ ਨਾਲ 17 ਤਰ੍ਹਾਂ ਦੀ ਜਾਣਕਾਰੀ ਜਮ੍ਹਾ ਕਰਨਾ ਜ਼ਰੂਰੀ ਬਣਾਉਂਦਾ ਹੈ। ਜਿਸਨੇ ਕੰਮਕਾਜ 'ਚ ਰੁਕਾਵਟ ਪਾਉਣ ਸਮੇਤ ਇਹ ਵਸਤਾਂ ਦੇ ਅੰਤਰ ਸੂਬਾਈ ਵਪਾਰ 'ਤੇ ਵੀ ਬੁਰਾ ਅਸਰ ਪਾਇਆ ਹੈ। ਜਿਸ ਤੋਂ ਬਾਅਦ ਪੰਜਾਬ 'ਚ ਬਿਜਲੀ ਦੇ ਰੇਟ ਘਟਾਉਣ ਸਬੰਧੀ ਦਾਅਵਿਆਂ 'ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇਜਰੀਵਾਲ ਨੂੰ ਦੱਸਣ ਲਈ ਕਿਹਾ ਹੈ ਕਿ ਕਿਉਂ ਦਿੱਲੀ 'ਚ ਉਦਯੋਗਾਂ ਵਾਸਤੇ ਬਿਜਲੀ ਦੇ ਰੇਟ 9.02-9.92 ਰੁਪਏ ਪ੍ਰਤੀ ਯੁਨਿਟ ਹਨ, ਜੋ ਗੁਆਂਢੀ ਸੂਬੇ ਹਰਿਆਣਾ, ਅਤੇ ਇਥੋਂ ਤੱਕ ਕਿ ਪੰਜਾਬ 'ਚ ਸਮਾਲ ਸਕੇਲ ਇੰਡਸਟਰੀ ਵਾਸਤੇ ਤੈਅ ਰੇਟ ਤੋਂ ਵੀ ਵੱਧ ਹਨ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਉਂ ਉਨ੍ਹਾਂ ਨੇ ਦਿੱਲੀ ਦੀ ਸੱਤਾ 'ਚ ਆਉਣ 'ਤੇ ਇਕ ਸਾਲ ਅੰਦਰ ਸਾਰੀਆਂ ਕਲੋਨੀਆਂ ਰੈਗੁਲਰ ਕਰਨ ਦਾ ਵਾਅਦਾ ਤੋੜਿਆ। ਕੇਜਰੀਵਾਲ ਨੂੰ ਪੰਜਾਬ 'ਚ ਰਿਅਲ ਅਸਟੇਟ ਸੈਕਟਰ ਨੂੰ ਮੁੜ ਖੜ੍ਹਾ ਕਰਨ ਦਾ ਵਾਅਦਾ ਕਰਨ ਤੋਂ ਪਹਿਲਾਂ ਪਹਿਲਾਂ ਖੁਦ ਜਵਾਬ ਦੇਣਾ ਚਾਹੀਦਾ ਹੈ ਕਿ ਕਿਉਂ ਦਿੱਲੀ-ਐਨ.ਸੀ.ਆਰ 'ਚ 2016-2017 ਦੀ ਪਹਿਲੀ ਤਿਮਾਹੀ 'ਚ ਸੱਭ ਤੋਂ ਵੱਧ ਬਗੈਰ ਵਿੱਕੇ ਯੂਨਿਟ ਸਨ, ਜਿਸਦਾ ਮਤਲਬ 2.65 ਲੱਖ ਘਰ ਨਹੀਂ ਵਿੱਕੇ ਸਨ। ਜਿਸ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜਾਣਨਾ ਚਾਹਿਆ ਹੈ ਕਿ ਦਿੱਲੀ 'ਚ ਹਾਊਸਿੰਗ ਸੈਕਟਰ ਦੀ ਗਿਰਾਵਟ ਨੂੰ ਰੋਕਣ ਵਾਸਤੇ ਆਪ ਸਰਕਾਰ ਨੇ ਕੀ ਕਦਮ ਚੁੱਕੇ ਹਨ?
ਆਪ ਵੱਲੋਂ ਪੰਜਾਬ 'ਚ ਟਰਾਂਸਪੋਰਟ ਸੈਕਟਰ ਨੂੰ ਸਿਆਸਤ ਤੋਂ ਮੁਕਤ ਕਰਨ ਸਬੰਧੀ ਵਾਅਦੇ 'ਤੇ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਸਵਾਲ ਕੀਤੇ ਹਨ, ਜਿਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਦੇ ਆਪਣੇ ਸਾਬਕਾ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੂੰ ਦਿੱਲੀ 'ਚ ਟਰਾਂਸਪੋਰਟ ਘੁਟਾਲੇ ਹੇਠ ਕਾਬੂ ਕੀਤਾ ਗਿਆ ਸੀ। ਇਕ ਹੋਰ 100 ਕਰੋੜ ਦੇ ਟਰਾਂਸਪੋਰਟ ਘੁਟਾਲੇ 'ਚ ਦਿੱਲੀ ਦੇ ਮੁੱਖ ਮੰਤਰੀ ਦੇ ਸਕੱਤਰ ਰਜਿੰਦਰ ਕੁਮਾਰ ਸ਼ਾਮਿਲ ਹਨ। ਅਜਿਹੀ ਵਿਵਸਥਾ ਤੋਂ ਕਿਵੇਂ ਪੰਜਾਬ ਨੂੰ ਟਰਾਂਸਪੋਰਟ ਮਾਫੀਆ ਤੋਂ ਮੁਕਤ ਕੀਤੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਜਦਕਿ ਉਹ ਪੰਜਾਬ 'ਚ ਟੈਕਸ ਘਟਾਉਣ ਦੀ ਗੱਲ ਕਰ ਰਹੇ ਹਨ, ਅਸਲਿਅਤ ਤਾਂ ਇਹ ਹੈ ਕਿ ਦਿੱਲੀ ਦੇ ਟਰਾਂਸਪੋਰਟ ਦੁਹਰੇ ਟੈਕਸਾਂ ਦੀ ਮਾਰ ਝੇਲ ਰਹੇ ਹਨ, ਜਿਨ੍ਹਾਂ 'ਚ ਇਕ ਗ੍ਰੀਨ ਟੈਕਸ ਅਤੇ ਦੂਜਾ ਉਨ੍ਹਾਂ ਦੇ ਸ਼ਾਸਨ 'ਚ ਵਧਾਇਆ ਗਿਆ ਟੋਲ ਟੈਕਸ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸ਼ਰਾਬ ਮਾਫੀਆ ਤੋਂ ਮੁਕਤੀ ਦਿਲਾਉਣ ਦਾ ਇਕ ਹੋਰ ਵਾਅਦਾ ਕਿਥੇ ਵੀ ਖੜ੍ਹਾ ਨਹੀਂ ਦਿਖਾਈ ਦਿੰਦਾ। ਜਿਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਲੋਕਾਂ ਦੀ ਸਲਾਹ ਲਏ ਬਗੈਰ ਕਰੀਬ 400 ਸ਼ਰਾਬ ਦੀਆਂ ਦੁਕਾਨਾਂ ਨੂੰ ਲਾਇਸੈਂਸ ਜ਼ਾਰੀ ਕੀਤੇ ਸਨ। ਕੇਜਰੀਵਾਲ ਦੇ ਪੰਜਾਬ ਇੰਡਸਟੀ ਮੈਨਿਫੈਸਟੋ 'ਚ ਫੋਕਸ ਕੀਤੇ ਗਏ ਇਕ ਖੇਤਰ ਟੂਰਿਜ਼ਮ ਸੈਕਟਰ ਬਾਰੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੀ ਦਿੱਲੀ ਸਰਕਾਰ ਵੱਲੋਂ ਬਜਟ 2015-16 ਦੇ ਬਜਟ 'ਚ ਟੂਰਿਜ਼ਮ ਸੈਕਟਰ ਲਈ ਰੱਖੀ ਗਈ ਰਾਸ਼ੀ ਦਾ 94 ਪ੍ਰਤੀਸ਼ਤ ਮਾਰਚ, 2016 'ਚ ਬਗੈਰ ਖਰਚ ਪਾਇਆ ਗਿਆ ਸੀ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨਾ ਸਿਰਫ ਸਟਰੀਟ ਵੈਂਡਰ ਐਕਟ ਲਾਗੂ ਕਰਨ 'ਚ ਨਾਕਾਮ ਰਹੀ ਹੈ, ਬਲਕਿ 5 ਲੱਖ ਰੇਹੜੀ-ਫਹੜੀ ਵਾਲੇ ਦਿੱਲੀ 'ਚ ਜਬਰਦਸਤੀ ਹਟਾਏ ਜਾਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਇਥੇ ਫੇਰੀ ਵਾਲਿਆਂ ਵੱਲੋਂ ਸਖ਼ਤ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਇਥੋਂ ਤੱਕ ਕਿ ਬੇਰੁਜ਼ਗਾਰੀ ਨਾਲ ਟਾਕਰਾ ਲੈਣ 'ਚ ਦਿੱਲੀ ਦੀ ਆਪ ਸਰਕਾਰ ਆਪਣੇ 8 ਲੱਖ ਨੌਕਰੀਆਂ ਦੇਣ ਦੇ ਟਾਰਗੇਟ ਤੋਂ ਪਿੱਛੇ ਚੱਲ ਰਹੀ ਹੈ, ਜਿਸਨੇ ਹਾਲੇ ਤੱਕ 1417 ਨੌਕਰੀਆਂ ਦਿੱਤੀਆਂ ਹਨ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਦੇ ਉਦਯੋਗ ਵਿਰੋਧੀ ਕਦਮਾਂ ਦੀ ਸੂਚੀ ਬਹੁਤ ਲੰਬੀ ਹੈ, ਜਿਸ ਤੋਂ ਸਿਰਫ ਇਹ ਪਤਾ ਚੱਲਦਾ ਹੈ ਕਿ ਆਪ ਪੰਜਾਬ ਦੇ ਉਦਯੋਗਾਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਕਾਬਿਲ ਨਹੀਂ ਹੈ, ਜਿਹੜੇ ਪਹਿਲਾਂ ਹੀ ਬਾਦਲ ਦੇ ਸ਼ਾਸਨ ਹੇਠ ਬਦਤਰ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਵਪਾਰੀ ਤੇ ਉਦਯੋਗ ਵਰਗ ਨੂੰ ਕੇਜਰੀਵਾਲ ਦੇ ਝੂਠੇ ਤੇ ਗੁੰਮਰਾਹਕੁੰਨ ਵਾਅਦਿਆਂ ਖਿਲਾਫ ਉਨ੍ਹਾਂ ਦੇ ਆਪਣੇ ਤੇ ਪੰਜਾਬ ਦੀ ਤਰੱਕੀ ਦੇ ਹਿੱਤ 'ਚ ਚੇਤਾਵਨੀ ਦਿੱਤੀ ਹੇ
ਪਾਰਟੀ ਨੇ ਕੇਜਰੀਵਾਲ ਵੱਲੋਂ ਆਪ ਮੈਨਿਫੈਸਟੋ 'ਚ ਕੀਤੇ ਗਏ ਝੂਠੇ ਵਾਅਦਿਆਂ ਦੇ ਢੇਰ ਨੂੰ ਸਿਰੇ ਤੋਂ ਖਾਰਿਜ਼ ਕੀਤਾ ਹੈ, ਜਿਹੜੇ ਪਹਿਲਾਂ ਤੋਂ ਬਾਦਲ ਸ਼ਾਸਨ ਅਧੀਨ ਮੰਦੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਉਦਯੋਗਾਂ ਨੂੰ ਕਦੇ ਵੀ ਪੂਰਾ ਨਾ ਕਰ ਸਕਣ ਵਾਲਾ ਨੁਕਸਾਨ ਪਹੁੰਚਾਉਣਗੇ।