ਚੰਡੀਗੜ੍ਹ, 17 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ਲੁਧਿਆਣਾ ਵਿਖੇ ਚਿੱਟਾ ਰਾਵਣ ਸਾੜਨ ਨੂੰ ਲੈ ਕੇ ਬਾਦਲ ਸਰਕਾਰ ਖਿਲਾਫ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਗੋਢੇ ਟੇਕ ਦਿੱਤੇ ਹਨ।
ਇਸ ਲੜੀ ਹੇਠ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਹੁਣ ਕਾਂਗਰਸ ਨੂੰ ਬਾਦਲ ਦੀਆਂ ਤਸਵੀਰਾਂ ਸਮੇਤ ਪੁਤਲੇ ਸਾੜਨ ਨਾਲ ਕੋਈ ਪਰਹੇਜ ਨਾ ਹੋਣ ਸਬੰਧੀ ਖ਼ਬਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਪਾਰਟੀ ਨੇ ਕਿਹਾ ਕਿ ਸਰਕਾਰ ਵੱਲੋਂ ਹਾਲੇ 'ਚ ਲਏ ਗਏ ਪੱਖ ਨੂੰ ਵਾਪਿਸ ਲੈਣ ਦਾ ਫੈਸਲਾ ਸਪੱਸ਼ਟ ਤੌਰ 'ਤੇ ਉਸਦੀ ਹਾਰ ਨੂੰ ਦਰਸਾਉਂਦਾ ਹੈ।
ਸਥਾਨਕ ਅਥਾਰਿਟੀਆਂ ਵੱਲੋਂ ਆਪਣਾ ਪੱਖ ਵਾਪਿਸ ਲੈਣ ਦਾ ਫੈਸਲਾ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸੋਮਵਾਰ ਨੂੰ ਸੂਬੇ ਭਰ 'ਚ ਵੱਖ ਵੱਖ ਵਿਧਾਨ ਸਭਾ ਹਲਕਿਆਂ 'ਚ ਬਾਦਲ ਦੇ ਚਿੱਟੇ ਰਾਵਣ ਸਾੜਨ ਤੋਂ ਬਾਅਦ ਆਇਆ ਹੈ। ਜਿਥੇ ਕਿਥੇ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਚਿੱਟਾ ਰਾਵਣ ਸਾੜਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਸੋਮਵਾਰ ਸ਼ਾਮ ਨੂੰ ਮਿੱਲੀਆਂ ਖ਼ਬਰਾਂ ਮੁਤਾਬਿਕ ਹੋਰਨਾਂ ਜ਼ਿਲ੍ਹਿਆਂ ਤੋਂ ਸਬਕ ਲੈਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਵੀ ਮੰਗਲਵਾਰ ਨੂੰ ਪੁਤਲੇ ਸਾੜੇ ਜਾਣ ਦਾ ਵਿਰੋਧ ਨਹੀਂ ਕਰਨ ਦਾ ਫੈਸਲਾ ਲਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਥੇ ਜ਼ਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸੂਬਾ ਸਰਕਾਰ ਦੇ ਪਹਿਲੇ ਫੈਸਲੇ 'ਚ ਕੋਈ ਅਧਾਰ ਨਹੀਂ ਸੀ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਗੋਗੀ, ਰਵਨੀਤ ਬਿੱਟੂ ਤੇ ਸੁਰਿੰਦਰ ਡਾਵਰ ਨੇ ਸਾਂਝੇ ਬਿਆਨ 'ਚ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਸਰਕਾਰ ਵੱਲੋਂ ਪਹਿਲਾਂ ਲਏ ਗਏ ਪੱਖ ਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ।
ਪ੍ਰਦੇਸ਼ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਆਪਣਾ ਫੈਸਲਾ ਵਾਪਿਸ ਲੈਣਾ ਕਾਂਗਰਸ ਦੇ ਪੱਖ ਨੂੰ ਸਾਬਤ ਕਰਦਾ ਹੈ ਕਿ ਤਸਵੀਰਾਂ ਦੇ ਨਾਲ ਪੁਤਲੇ ਸਾੜਨ 'ਤੇ ਕੋਈ ਕਾਨੂੰਨੀ ਰੋਕ ਨਹੀਂ ਹੈ।
ਇਸ ਲੜੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੁਧਿਆਣਾ ਦੌਰੇ ਬਰਾਬਰ ਚਿੱਟੇ ਰਾਵਣ ਦੇ ਪੁਤਲੇ ਸਾੜਨ 'ਚ ਕਾਂਗਰਸ ਦਾ ਟੀਚਾ ਸਿਰਫ ਇਹੋ ਸਖ਼ਤ ਸੰਦੇਸ਼ ਦੇਣਾ ਹੈ ਕਿ ਪਾਰਟੀ ਉਨ੍ਹਾਂ ਦੀ ਗਠਜੋੜ ਸਾਂਝੇਦਾਰ ਸ੍ਰੋਮਣੀ ਅਕਾਲੀ ਦਲ ਨੂੰ ਨਸ਼ਿਆਂ ਦਾ ਪ੍ਰਸਾਰ ਕਰਕੇ ਪੰਜਾਬ ਦੇ ਨੌਜ਼ਵਾਨਾਂ ਤੇ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਨਹੀਂ ਕਰਨ ਦੇਵੇਗੀ।
ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਚਿੱਟੇ ਰਾਵਣ ਦੇ ਪੁਤਲਿਆਂ 'ਤੇ ਬਾਦਲ ਐਂਡ ਕੰਪਨੀ ਦੀਆਂ ਤਸਵੀਰਾਂ ਲੱਗੀਆਂ ਹੋਣਗੀਆਂ। ਐਤਵਾਰ ਨੂੰ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਚਿੱਟੇ ਰਾਵਣਾਂ 'ਤੇ ਬਾਦਲ ਦੀਆਂ ਤਸਵੀਰਾਂ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਸੋਮਵਾਰ ਨੂੰ ਸੜਕਾਂ 'ਤੇ ਉਤਰੇ ਤੇ ਇਹ ਪੁਤਲੇ ਸਾੜੇ।
ਕੈਪਟਨ ਅਮਰਿੰਦਰ ਨੇ ਐਤਵਾਰ ਨੂੰ ਇਹ ਵੀ ਸਪੱਸ਼ਟ ਕੀਤਾ ਸੀ ਕਿ ਬਾਦਲ ਸਰਕਾਰ ਦੇ ਆਦੇਸ਼ 'ਤੇ ਕੰਮ ਕਰਦਿਆਂ, ਨਾ ਹੀ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਾ ਹੀ ਪੁਲਿਸ ਕਾਂਗਰਸ ਨੂੰ ਪ੍ਰਦਰਸ਼ਨ ਕਰਨ ਦੇ ਉਸਦੇ ਲੋਕਤਾਂਤਰਿਕ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕ ਸਕਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੁਲਿਸ ਦੀ ਲੋਕਤੰਤਰ ਦੀ ਅਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਖਿਲਫ ਚੇਤਾਵਨੀ ਦਿੱਤੀ ਸੀ ਅਤੇ ਕਿਹ ਸੀ ਕਿ ਪੁਤਲਿਆਂ 'ਤੇ ਚੇਹਰਿਆਂ ਦਾ ਇਸਤੇਮਾਲ ਕਰਨ 'ਤੇ ਕੋਈ ਰੋਕ ਨਹੀਂ ਹੈ।
ਜਿਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਇਹ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਅਸੀਂ ਇਨ੍ਹਾਂ ਤੋਂ ਰਸਤੇ 'ਚ ਹਰੇਕ ਇੰਚ 'ਤੇ ਲੜਾਂਗੇ। ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਦੁੱਖਾਂ ਦੇ ਗੁੱਸੇ ਨੂੰ ਜਾਹਿਰ ਕਰਨ ਤੋਂ ਇਹ ਸਾਨੂੰ ਰੋਕ ਨਹੀਂ ਸਕਦੇ।