← ਪਿਛੇ ਪਰਤੋ
ਸੰਗਰੂਰ, 23 ਅਕਤੂਬਰ, 2016 : ਧੂਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤੀ ਗਈ ਰਿਵਾਲਵਰ ਤੇ ਗੱਡੀ ਵੀ ਬਰਾਮਦ ਕਰ ਲਈ ਹੈ। ਸ਼ੁੱਕਰਵਾਰ ਨੂੰ ਦੈਨਿਕ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕੌਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਿਸ ਮੰਗਣ ਗਿਆ ਤਾਂ ਝਗੜਾ ਹੋ ਗਿਆ। ਰੇੜਕਾ ਇੰਨਾ ਵਧਿਆ ਕਿ ਪੰਮੀ ਨੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਾਬਲੇਗੌਰ ਹੈ ਕਿ ਪੰਮੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹੈ। ਇਸ ਵੇਲੇ ਉਹ ਕੌਂਸਲਰ ਹੈ। ਮ੍ਰਿਤਕ ਦੇ ਬੇਟੇ ਨੀਰਜ ਨੇ ਬਿਨਾਨ ਦਰਜ ਕਰਵਾਏ ਹਨ ਕਿ ਪੰਮੀ ਉਨ੍ਹਾਂ ਤੋਂ ਪੈਸੇ ਲੈ ਜਾਂਦਾ ਸੀ ਤੇ ਫਿਰ ਮੋੜ ਜਾਂਦਾ ਸੀ। ਉਨ੍ਹਾਂ ਨੇ ਪੰਮੀ ਤੋਂ 10 ਲੱਖ ਰੁਪਏ ਦੇਣੇ ਸਨ। ਉਸ ਦੇ ਪਿਤਾ ਨੇ ਘਰ ਵਿਆਹ ਹੋਣ ਕਰਕੇ ਪੈਸੇ ਮੰਗੇ। ਇਸ ਗੱਲ ਤੋਂ ਝਗੜਾ ਹੋ ਗਿਆ ਤੇ ਪੰਮੀ ਨੇ ਉਸ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ।
Total Responses : 265