ਚੰਡੀਗੜ੍ਹ, 25 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ 24 ਘੰਟੇ ਦੀ ਟਵਿਟਰ ਵਾਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਸੱਚਾਈ ਅਧਾਰਿਤ ਤੇ ਤੇਜ਼ ਹਮਲਿਆਂ ਤੋਂ ਡਰ ਕੇ ਭਗੌੜਾ ਹੋਏ ਆਪ ਆਗੂ ਅਰਵਿੰਦ ਕੇਜਰੀਵਾਲ ਲੱਗਦਾ ਹੁਣ ਰੁੱਸ ਗਏ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਸੋਮਵਾਰ ਰਾਤ ਨੂੰ ਖਤਮ ਹੋਏ ਟਵਿਟਰ ਦੇ ਮੁਕਾਬਲੇ 'ਚ ਭਾਰਤੀ ਫੌਜ਼ ਦੇ ਸਾਬਕਾ ਸਿਪਾਹੀ ਵੱਲੋਂ ਕੀਤੇ ਗਏ ਤੇਜ਼ ਹਮਲਿਆਂ ਦਾ ਮੁਕਾਬਲਾ ਕਰਨ 'ਚ ਅਸਫਲ ਰਹੇ ਕੇਜਰੀਵਾਲ ਉਦੋਂ ਤੋਂ ਮੀਡੀਆ ਤੋਂ ਬੱਚ ਰਹੇ ਪ੍ਰਤੀਤ ਹੁੰਦੇ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਰੁੱਸ ਗਏ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਓ.ਪੀ ਸੋਨੀ ਤੇ ਰਾਣਾ ਗੁਰਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਦੇ ਤਿੰਨ ਰੋਜ਼ਾ ਪੰਜਾਬ ਦੌਰੇ ਹੇਠ ਤੈਅ ਬਾਕੀ ਪ੍ਰੋਗਰਾਮ ਵੀ ਪੂਰੀ ਤਰ੍ਹਾਂ ਫੇਲ੍ਹ ਰਹੇ ਲੱਗਦੇ ਹਨ, ਜਿਥੇ ਬ੍ਰਾਂਡ ਕੇਜਰੀਵਾਲ ਨੂੰ ਖ੍ਰੀਦਣ ਵਾਲਾ ਕੋਈ ਨਹੀਂ ਲੱਭਿਆ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਵੋਟਾਂ ਦੀਆਂ ਤਰੀਖਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਪੰਜਾਬ ਚੋਣਾਂ ਦੇ ਦ੍ਰਿਸ਼ 'ਚੋਂ ਗਾਇਬ ਹੋ ਗਏ ਹਨ। ਜਿਨ੍ਹਾਂ ਨੇ ਆਪ ਆਗੂ ਤੋਂ ਸਵਾਲ ਕੀਤਾ ਹੈ ਕਿ ਕੀ ਤੁਸੀਂ ਆਪਣੀ ਜੁਬਾਨ ਖੋਹ ਚੁੱਕੇ ਹੋ ਜਾਂ ਫਿਰ ਬਤੌਰ ਮੁੱਖ ਮੰਤਰੀ ਦਿੱਲੀ ਮਿਲੇ ਸਲੂਕ ਤੋਂ ਤੁਸੀਂ ਨਰਾਜ਼ ਹੋ?
ਇਸ ਲੜੀ ਹੇਠ ਆਪਣੇ ਪਿੱਛੇ ਭਗੌੜੇ ਦਾ ਠੱਪਾ ਲੈ ਕੇ ਘੁੰਮ ਰਹੇ ਕੇਜਰੀਵਾਲ ਵਾਸਤੇ ਸਾਬਤ ਕਰਨਾ ਔਖਾ ਹੋ ਰਿਹਾ ਹੈ ਕਿ ਸਮੱਸਿਆਵਾਂ ਤੋਂ ਭੱਜਣ 'ਚ ਵਿਸ਼ਵਾਸ ਨਹੀਂ ਕਰਦੇ, ਬਲਕਿ ਉਨ੍ਹਾਂ ਦਾ ਇਕੋਸਾਰ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੀਤੇ ਮਹੀਨੇ ਹੀ ਸਤੰਬਰ, 2016 'ਚ ਕਾਂਗਰਸ ਨੇ ਦਿੱਲੀ 'ਚ ਭਗੌੜਾ ਦਿਵਸ ਮਨਾਉਂਦਿਆਂ ਕੌਮੀ ਰਾਜਧਾਨੀ 'ਚੋਂ ਮੁੱਖ ਮੰਤਰੀ ਦੀ ਗੈਰ ਮੌਜ਼ੂਦਗੀ ਖਿਲਾਫ ਰੋਸ ਪ੍ਰਗਟਾਇਆ ਸੀ, ਜਿਥੇ ਵੱਡੇ ਪੱਧਰ 'ਤੇ ਲੋਕ ਵਾਇਰਲ ਬਿਮਾਰੀਆਂ ਨਾਲ ਲੜ ਰਹੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਯਾਦ ਦਿਲਾਇਆ ਕਿ ਕਿਵੇਂ ਇਸ ਸਾਲ ਦੀ ਸ਼ੁਰੂਆਤ 'ਚ ਦਿੱਲੀ ਤੋਂ ਐਮ.ਪੀ ਤੇ ਕੇਂਦਰੀ ਮੰਤਰੀ ਮਹੇਸ਼ ਗਿਰੀ ਵੱਲੋਂ ਦਿੱਤੀ ਬਹਿਸ ਦੀ ਚੁਣੌਤੀ ਤੋਂ ਕੇਜਰੀਵਾਲ ਭੱਜ ਗਏ ਸਨ। ਇਥੋਂ ਤੱਕ ਕਿ ਗਿਰੀ ਨੇ ਭਗੌੜਾ ਦੇ ਪੋਸਟਰ ਲਗਾ ਕੇ ਕੇਜਰੀਵਾਲ ਨੂੰ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਸੀ, ਲੇਕਿਨ ਕੇਜਰੀਵਾਲ ਪਿੱਠ ਦਿਖਾ ਕੇ ਭੱਜ ਗਏ।
ਇਸ ਤੋਂ ਬਾਅਦ ਵੀ ਕੇਜਰੀਵਾਲ ਨੇ ਇਹ ਠੱਪਾ ਮਿਟਾਉਣ ਵਾਸਤੇ ਕੁਝ ਨਹੀਂ ਕੀਤਾ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਆਪ ਆਗੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਬਹਿਸ ਕਰਨ ਦੀ ਚੁਣੌਤੀ ਤੋਂ ਭੱਜਣਾ, ਪੰਜਾਬ ਕਾਂਗਰਸ ਪ੍ਰਧਾਨ ਖਿਲਾਫ ਉਨ੍ਹਾਂ ਦੇ ਨਿਰਾਧਾਰ ਦੋਸ਼ਾਂ ਦਾ ਸਬੂਤ ਹੈ।
ਜਿਹੜੇ ਕੇਜਰੀਵਾਲ ਬਿਨ੍ਹਾਂ ਕਿਸੇ ਅਧਾਰ ਤੋਂ ਕੈਪਟਨ ਅਮਰਿੰਦਰ ਤੇ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਬਾਦਲ ਵਿਚਾਲੇ ਮਿਲੀਭੁਗਤ ਦੇ ਦੋਸ਼ ਲਗਾ ਰਹੇ ਹਨ, ਲੇਕਿਨ ਜਦੋਂ ਉਨ੍ਹਾਂ ਨੂੰ ਇਹ ਦੋਸ਼ ਲੋਕਾਂ ਵਿਚਾਲੇ ਸਾਬਤ ਕਰਨ ਲਈ ਕਿਹਾ ਗਿਆ, ਉਹ ਪਿੱਠ ਦਿਖਾ ਕੇ ਭੱਜ ਨਿਕਲੇ।