ਚੰਡੀਗੜ੍ਹ, 7 ਨਵੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਚੰਡੀਗੜ੍ਹ ਦੇ ਸੈਕਟਰ 37 ਵਿਖੇ ਸਥਿੱਤ ਆਫਿਸ ਵਿਚ ਵਿਚ ਮੀਡੀਆ ਸੈਲ ਦੀ ਬੈਠਕ ਭਾਜਪਾ ਸੰਗਠਨ ਜਨਰਲ ਸਕੱਤਰ ਸ਼੍ਰੀ ਦਿਨੇਸ਼ ਕੁਮਾਰ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਸੁਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਸੂਬਾ ਮੀਡੀਆ ਸੈਲ ਅਤੇ ਸੂਬਾ ਬੁਲਾਰਿਆਂ ਨੂੰ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਪ੍ਰਭਾਵੀ ਬਨਾਉਣ ਦੇ ਲਈ ਮਾਰਗਦਰਸ਼ਨ ਦਿੱਤਾ।
ਇਸ ਦੌਰਾਨ ਸੋਸ਼ਲ ਮੀਡੀਆ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸੂਬਾ ਸੋਸ਼ਲ ਮੀਡੀਆ ਪ੍ਰਭਾਰੀ ਅਮਿਤ ਤਨੇਜਾ ਨੇ ਦਿੱਤੀ। ਇਸ ਦੌਰਾਨ ਮੀਡੀਆ ਸੈਲ ਨੂੰ ਹੋਰ ਜਿਆਦਾ ਪ੍ਰਭਾਵੀ ਬਨਾਉਣ ਦੇ ਲਈ ਪ੍ਰਧਾਨ ਜਨਾਰਧਨ ਸ਼ਰਮਾ ਨੇ ਵੱਖ ਵੱਖ ਵਿਧਾਨ ਸਭਾਵਾਂ ਦੇ ਲਈ ਸੂਬਾ ਕੋ-ਕਨਵੀਨਰ ਨੂੰ ਜਿੰਮੇਦਾਰੀ ਦਿੱਤੀ ਹੈ। ਜਿਸਦੇ ਅਧੀਨ ਪਠਾਨਕੋਟ ਅਤੇ ਦੀਨਾਨਗਰ ਦੀ ਜਿੰਮੇਦਾਰੀ ਨਰੇਂਦਰ ਪਰਮਾਰ ਨੂੰ, ਜਲੰਧਰ, ਫਗਵਾੜਾ ਅਤੇ ਹੁਸ਼ਿਆਰਪੂਰ ਵਿਕਰਾਂਤ ਸ਼ਰਮਾ ਨੂੰ, ਅਬੋਹਰ, ਫਾਜਿਲਕਾ ਅਤੇ ਫਿਰੋਜਪੁਰ ਸੁਭਾ ਗੁਪਤਾ, ਰੋਪੜ, ਰਾਜਪੁਰਾ ਰਾਜੇਸ਼ ਕੁਮਾਰ ਗਰਗ ਨੂੰ, ਲੁਧਿਆਣਾ ਅਮਿਤ ਗੋਸਾਈਂ ਨੂੰ ਦਿੱਤੀ ਗਈ ਹੈ, ਜਦੋਂਕਿ ਅਮ੍ਰਿਤਸਰ ਅਤੇ ਗੁਰਦਾਸਪੂਰ ਦੀ ਜਿੰਮੇਦਾਰੀ ਜਨਾਰਧਨ ਸ਼ਰਮਾ ਨੇ ਖੁੱਦ ਆਪਣੇ ਕੋਲ ਰੱਖੀ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਵਿਧਾਨ ਸਭਾ ਖੇਤਰ ਦੇ ਨਾਲ-ਨਾਲ ਭਾਜਪਾ ਸੰਗਠਨ ਸਵਰੂਪ ਦੇ 33 ਜਿਲਿਆਂ ਦੇ ਮੀਡੀਆ ਪ੍ਰਭਾਰੀ ਨਿਯੁਕਤ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਕਾਰਜਸ਼ੀਲ ਬਨਾਉਣ ਦੇ ਲਈ ਜਲਦ ਹੀ ਵੱਖ ਵੱਖ ਕਾਰਜਸ਼ਾਲਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਸੂਬਾ ਆਹੁਦੇਦਾਰਾਂ, ਮੀਡੀਆ ਸੰਯੋਜਕ, ਕੌਮੀ ਬੁਲਾਰੇ ਅਤੇ ਮੀਡੀਆ ਐਕਸਪਰਟ ਮਾਰਗਦਰਸ਼ਨ ਕਰਣਗੇਂ।