ਚੰਡੀਗੜ੍ਹ, 26 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਆਪ ਆਗੂ ਭਗਵੰਤ ਮਾਨ ਦੀਆਂ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਭਗਤੀ ਉਪਰ ਸਵਾਲ ਕੀਤੇ ਜਾਣ ਦੀਆਂ ਪੂਰੀ ਤਰ੍ਹਾਂ ਗਲਤ ਤੇ ਨਿੰਦਣਯੋਗ ਕੋਸ਼ਿਸ਼ਾਂ ਨੂੰ ਖਾਰਿਜ਼ ਕਰਦਿਆਂ ਖੁਲਾਸਾ ਕੀਤਾ ਹੈ ਕਿ ਮਾਨ ਖੁਦ ਸੂਬੇ ਦੇ ਲੋਕਾਂ ਨਾਲ ਜੁੜੇ ਅਰਥਪੂਰਨ ਮੁੱਦਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਕਰਨ 'ਚ ਨਾਕਾਮ ਰਹੇ ਹਨ।
ਇਸ ਲੜੀ ਹੇਠ ਭਗੋੜੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਬਹਿਸ ਤੋਂ ਭੱਜਣ ਤੋਂ ਬਾਅਦ ਮਾਨ ਵੱਲੋਂ ਹਾਲਾਤਾਂ ਨੂੰ ਬਚਾਉਣ ਦੀ ਸ਼ਰਮਨਾਕ ਕੋਸ਼ਿਸ਼ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਆਪ ਦੇ ਇਸ ਦੋਸ਼ ਨੇ ਸਿਆਸੀ ਬਹਿਸ ਦਾ ਪੱਧਰ ਹੋਰ ਨੀਚੇ ਡੇਗ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਅਵਤਾਰ ਹੈਨਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਕੇ.ਪੀ ਸਿੰਘ ਨੇ ਮਾਨ ਵੱਲੋ ਆਪਣੇ ਫੇਸਬੁੱਕ ਪੇਜ਼ 'ਤੇ ਪਾਈ ਵੀਡੀਓ ਨੂੰ ਬੇਤੁੱਕੀ ਕਰਾਰ ਦੇਣ ਸਮੇਤ ਸਿਰੇ ਤੋਂ ਖਾਰਿਜ਼ ਕਰਦਿਆਂ, ਇਸਨੂੰ ਪੰਜਾਬ ਦੇ ਵਿਸ਼ੇ 'ਤੇ ਕੇਜਰੀਵਾਲ 'ਚ ਜਾਣਕਾਰੀ ਦੇ ਦੀਵਾਲੀਏਪਣ ਤੋਂ ਵੀ ਮਾੜਾ ਕਰਾਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਵੀਡੀਓ 'ਚ ਦਿਖਾਏ ਦ੍ਰਿਸ਼ਾਂ ਨੂੰ ਪੂਰੀ ਤਰ੍ਹਾਂ ਖਿਆਲੀ, ਪੇਸ਼ਕਾਰੀ 'ਚ ਘਟੀਆ ਅਤੇ ਗੱਲਬਾਤ 'ਚ ਨਿਰਾਧਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਪੰਜਾਬ ਦੇ ਵੋਟਰਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਪ੍ਰਤੀ ਮਾਨ ਦੀ ਅਗਿਆਨਤਾ ਦਾ ਖੁਲਾਸਾ ਹੁੰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਮਾਨ ਵੱਲੋਂ ਇਸ ਵੀਡੀਓ ਰਾਹੀਂ ਦਿੱਤੇ ਸੰਦੇਸ਼ ਤੋਂ ਜ਼ਿਆਦਾ ਹੱਸਣਯੋਗ ਤੇ ਗਿਆਨ ਰਹਿਤ ਹੋਰ ਕੁਝ ਨਹੀਂ ਹੋ ਸਕਦਾ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪ੍ਰੋਫੈਸ਼ਨਲ ਕਾਮੇਡਿਅਨ ਸਮਝੇ ਜਾਣ ਵਾਲੇ ਮਾਨ ਹਾਲੇ ਵੀ ਸਟੇਜ 'ਤੇ ਖੁਦ ਨੂੰ ਜ਼ੋਕਰ ਸਕਝਦੇ ਹਨ। ਜਿਹੜੇ ਨਹੀਂ ਸਮਝਦੇ ਕਿ ਸਿਆਸਤ ਇਕ ਕਾਮੇਡੀ ਨਾ ਹੋ ਕੇ ਗੰਭੀਰ ਮਾਮਲਾ ਹੈ।
ਜਿਨ੍ਹਾਂ ਨੇ ਮਾਨ 'ਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ ਪਾਰਟੀ ਆਗੂਆਂ ਨੇ ਕਿਹਾ ਕਿ ਵਿਅਕਤੀਗਤ ਤੌਰ 'ਤੇ ਕੀਤੇ ਗਏ ਹਮਲੇ ਆਪ ਨੂੰ ਪੰਜਾਬ ਦੀ ਚੋਣਾਂ ਦੀ ਲੜਾਈ 'ਚ ਕੋਈ ਜਗ੍ਹਾ ਦਿਲਾਉਣ 'ਚ ਮਦੱਦ ਨਹੀਂ ਕਰ ਸਕਦੇ।
ਜਿਨ੍ਹਾਂ ਨੇ ਮਾਨ ਵੱਲੋਂ ਇਸ ਵੀਡੀਓ 'ਚ ਦਿੱਤੇ ਗਏ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਨਿਰਾਧਾਰ ਹਾਸੇ ਮਖੌਲ ਵਾਲੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੇ ਹਨ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਸਦੇ ਉਲਟ ਉਹ ਸੂਬੇ ਦੇ ਭਵਿੱਖ ਨਾਲ ਜੁੜੀਆਂ ਮੁੱਦਿਆਂ 'ਤੇ ਅਧਾਰਿਤ ਗੱਲਾਂ ਕਰਨਾ ਚਾਹੁੰਦੇ ਹਨ।
ਪਾਰਟੀ ਆਗੂਆਂ ਨੇ ਖੁਲਾਸਾ ਕੀਤਾ ਕਿ ਮੁੱਦਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਅਰਵਿੰਦ ਕੇਜਰੀਵਾਲ ਵੱਲੋਂ ਸਰਵਜਨਿਕ ਮੰਚ 'ਤੇ ਕੈਪਟਨ ਅਮਰਿੰਦਰ ਦਾ ਸਾਹਮਣਾ ਕਰਨ ਦੀ ਬਜਾਏ ਪਿੱਠ ਦਿਖਾ ਕੇ ਭੱਜ ਜਾਣਾ, ਇਸਦਾ ਸਬੂਤ ਹੈ। ਜਿਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਖੁੱਲ੍ਹੇ 'ਚ ਬਹਿਸ ਕਰਨ ਤੋਂ ਭੱਜ ਜਾਣਾ, ਇਸ ਪਾਰਟੀ ਦੇ ਆਮ ਲੋਕਾਂ ਲਈ ਦਿਖਾਵੇ ਦੀ ਪੋਲ ਖੋਲ੍ਹਦਾ ਹੈ ਅਤੇ ਕੇਜਰੀਵਾਲ ਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਨਾਕਾਬਿਲ ਸਾਬਤ ਕਰ ਦਿੱਤਾ ਹੈ।
ਇਸ ਲੜੀ ਹੇਠ ਮੁੱਦਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਲੜਾਈ ਦੌਰਾਨ ਵੱਡੇ ਪੱਧਰ ਦੇ ਡਰਾਮੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਲੇਕਿਨ ਅਜਿਹੀਆਂ ਰੰਗਮੰਚ ਦੀਆਂ ਹਰਕਤਾਂ ਵੋਟਰਾਂ ਨੂੰ ਨਹੀਂ ਭਰਮਾ ਸਕਦੀਆਂ, ਜਿਹੜੇ ਬਹੁਤ ਹੀ ਸਮਝਦਾਰ ਹਨ।