ਚੰਡੀਗੜ੍ਹ, 25 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ਼ ਦਾ ਮਨੋਬਲ ਬਣਾਏ ਰੱਖਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਤੁਰੰਤ ਬਰਖਾਸਤ ਕਰਨ ਲਈ ਕਿਹਾ ਹੈ।
ਇਥੇ ਮੰਗਲਵਾਰ ਨੂੰ ਜ਼ਾਰੀ ਕੀਤੇ ਬਿਆਨ 'ਚ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਤੁਸੀਂ ਅਜਿਹੇ ਮਹੱਤਵਪੂਰਨ ਵਿਭਾਗ ਨੂੰ ਸੰਭਾਲਣ ਲਈ ਅਜਿਹੇ ਨਾਕਾਬਿਲ ਜ਼ੋਕਰਾਂ ਨੂੰ ਇਜ਼ਾਜਤ ਨਹੀਂ ਦੇ ਸਕਦੇ। ਜਿਨ੍ਹਾਂ ਨੇ ਫੌਜ਼ੀਆਂ ਦਾ ਦਰਜ਼ਾ ਸਿਵਲ ਪ੍ਰਸ਼ਾਸਨ 'ਚ ਉਨ੍ਹਾਂ ਦੇ ਸਮਾਨ ਅਹੁਦੇਦਾਰਾਂ ਤੋਂ ਘਟਾਉਣ ਸਬੰਧੀ ਰੱਖਿਆ ਮੰਤਰੀ ਦੇ ਆਦੇਸ਼ਾਂ ਦੀ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਮੀਡੀਆ ਦੇ ਇਕ ਵਰਗ 'ਚ ਛੱਪੀ ਖ਼ਬਰ ਕਿ ਰੱਖਿਆ ਮੰਤਰੀ ਦੀ ਇਕ ਨਵੀਂ ਚਿੱਠੀ ਨੇ ਸਾਰੇ ਅਹੁਦਿਆਂ 'ਚ ਫੌਜ਼ ਦਾ ਦਰਜ਼ਾ ਘਟਾ ਦਿੱਤਾ ਹੈ, ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਪਾਰਿਕਰ 'ਤੇ ਅਫਸਰਸ਼ਾਹੀ ਦੇ ਹਿੱਤ ਪੂਰਨ ਵਾਸਤੇ ਬੇਸ਼ਰਮੀ ਨਾਲ ਭਾਰਤੀ ਫੌਜ਼ ਦਾ ਮਨੋਬਲ ਘਟਾਉਣ ਦਾ ਦੋਸ਼ ਲਗਾਇਆ ਹੈ।
ਰਿਪੋਰਟ ਮੁਤਾਬਿਕ ਇਕ ਕਰਨਲ ਜਿਹੜਾ ਹਾਲੇ ਤੱਕ ਇਕ ਡਾਇਰੈਕਟਰ ਦੇ ਬਰਾਬਰ ਹੁੰਦਾ ਸੀ, ਦਾ ਦਰਜ਼ਾ ਘਟਾ ਕੇ ਉਸਨੂੰ ਇਕ ਜੁਆਇੰਟ ਡਾਇਰੈਕਟਰ ਦੇ ਬਰਾਬਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਇਕ ਡਾਇਰੈਕਟਰ ਰੈਂਕ ਦੇ ਸਿਵਲ ਅਫਸਰ ਨੂੰ ਬ੍ਰਿਗੇਡਿਅਰ ਦੇ ਬਰਾਬਰ ਦਰਜ਼ਾ ਦੇ ਦਿੱਤਾ ਗਿਆ ਹੈ, ਜਿਹੜਾ ਕ੍ਰਮ ਇਸੇ ਤਰ੍ਹਾਂ ਜ਼ਾਰੀ ਹੈ।
ਕੈਪਟਨ ਅਮਰਿੰਦਰ ਨੇ ਅਫਸਰਸ਼ਾਹੀ ਦੀ ਇਸ ਸ਼ੈਤਾਨੀ ਉਪਰ ਹੈਰਾਨੀ ਪ੍ਰਗਟਾਉਂਦਿਆਂ, ਜਿਸ ਅਫਸਰਸ਼ਾਹੀ ਦੇ ਹੱਥਾਂ 'ਚ ਸੱਤਾਧਾਰੀ ਪਾਰਟੀ ਖੇਡ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਅਕਤੀਗਤ ਤੌਰ 'ਤੇ ਮਾਮਲੇ 'ਚ ਦਖਲ ਦੇਣ ਅਤੇ ਬਿਨ੍ਹਾਂ ਕੋਈ ਦੇਰੀ ਕੀਤੇ ਮੰਤਰਾਲੇ ਦੇ ਇਸ ਨਾਮਨਜ਼ੂਰ ਫੈਸਲੇ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫੌਜ਼ ਦਾ ਮਨੋਬਲ ਡਿੱਗਣ ਨਾਲ ਦੁਸ਼ਮਣਾਂ ਖਿਲਾਫ ਦੇਸ਼ ਦੀ ਤਾਕਤ 'ਤੇ ਕੀ ਅਸਰ ਪਵੇਗਾ। ਇਸ ਦੌਰਾਨ ਫੌਜ਼ ਦਾ ਮਨੋਬਲ ਡੇਗਣ ਦੀ ਜ਼ਿੰਮੇਵਾਰੀ ਕੌਣ ਲਏਗਾ?
ਮਨੋਬਲ 'ਚ ਆਈ ਕਿਸੇ ਵੀ ਗਿਰਾਵਟ ਲਈ ਤੁਸੀਂ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੋਗੇ।
ਕੈਪਟਨ ਅਮਰਿੰਦਰ ਨੇ ਮੋਦੀ ਤੋਂ ਜਾਣਨਾ ਚਾਹਿਆ ਹੈ ਕਿ ਕੀ ਤੁਸੀਂ ਤੇ ਤੁਹਾਡੀ ਸਰਕਾਰ ਭਾਰਤੀ ਫੌਜ਼ ਨੂੰ ਖੁਦ ਨੂੰ ਤਬਾਹ ਕਰਨ ਵਾਲੀ ਰਾਹ 'ਤੇ ਚਲਾਉਣ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ, ਜਿਸਦਾ ਨਤੀਜ਼ਾ ਆਖਿਰ 'ਚ ਦੇਸ਼ ਦੀ ਤਬਾਹੀ ਬਣ ਕੇ ਸਾਹਮਣੇ ਆਏਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਿਕਰ ਵੱਲੋਂ ਲਗਾਤਾਰ ਭਾਰਤੀ ਫੌਜ਼ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਰੋਕੇ ਜਾਣ ਦੀ ਲੋੜ ਹੈ। ਇਸ ਲੜੀ ਹੇਠ ਮੰਤਰੀ ਦੇ ਪੱਖਪਾਤੀ ਤੇ ਅਫਸਰਸ਼ਾਹੀ-ਕੇਂਦਰਿਤ ਦ੍ਰਿਸ਼ਟੀਕੌਣ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਿਕਰ ਵਾਰ ਵਾਰ ਖੁਦ ਨੂੰ ਭਾਰਤ ਦੇ ਸੱਭ ਤੋਂ ਮਾੜੇ ਰੱਖਿਆ ਮੰਤਰੀ ਸਾਬਤ ਕਰ ਰਹੇ ਹਨ। ਪ੍ਰਦੇਸ਼ ਕਾਂਗਰਸ ਦੇ ਆਗੂ ਨੇ ਪਾਰਿਕਰ ਉਪਰ ਪੂਰੀ ਤਰ੍ਹਾਂ ਨਾਕਾਬਿਲ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਨਾ ਸਿਰਫ ਇਹ ਰੱਖਿਆ ਮੰਤਰੀ ਆਪਣੇ ਫਰਜ਼ ਪ੍ਰਤੀ ਅਣਜਾਨ ਹੈ, ਬਲਕਿ ਇਹ ਇਕ ਜ਼ੋਕਰ ਦੀ ਤਰ੍ਹਾਂ ਹੈ, ਜਿਹੜਾ ਸਾਰਿਆਂ ਵਿਚਾਲੇ ਮਸਖਰੀ ਕਰਨਾ ਪਸੰਦ ਕਰਦਾ ਹੈ।
ਕੈਪਟਨ ਅਮਰਿੰਦਰ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਪਾਰਿਕਰ ਨੇ ਹੁਣ ਫੌਜ਼ ਨਾਲ ਮਸਖਰੀ ਕਰਨ ਦਾ ਫੈਸਲਾ ਕੀਤਾ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਪਾਰਿਕਰ ਨੂੰ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਤੁਸੀਂ ਆਪਣੇ ਹਿੱਤਾਂ ਵਾਸਤੇ ਫੌਜ਼ ਨਾਲ ਨਹੀਂ ਖੇਡ ਸਕਦੇ ਹੋ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਤੌਰ ਇਕ ਸਾਬਕਾ ਫੌਜ਼ੀ ਉਹ ਜਾਣਦੇ ਹਨ ਕਿ ਇਕ ਫੌਜ਼ੀ ਕੀ ਚਾਹੁੰਦਾ ਹੈ, ਅਤੇ ਇਕ ਉਚਿਤ ਦਰਜ਼ਾ ਉਸ ਦੀਆਂ ਉਮੀਦਾਂ 'ਚੋਂ ਇਕ ਹੈ। ਇਸ ਲੜੀ ਹੇਠ ਫੌਜ਼ੀਆਂ ਨੂੰ ਉਨ੍ਹਾਂ ਦੇ ਉਚਿਤ ਅਧਿਕਾਰਾਂ ਤੋਂ ਵਾਂਝਾ ਕਰਨਾ, ਉਨ੍ਹਾਂ ਦੇ ਮਨੋਬਲ 'ਚ ਭਾਰੀ ਗਿਰਾਵਟ ਦਾ ਕਾਰਨ ਬਣ ਸਕਦਾ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਬਣਾਏ ਰੱਖਣ ਦੀ ਲੋੜ ਹੈ।