ਚੰਡੀਗੜ੍ਹ, 29 ਅਕਤੂਬਰ, 2016 : ਅਰਵਿੰਦ ਕੇਜਰੀਵਾਲ ਵੱਲੋਂ ਦੂਜੇ ਸੂਬਿਆਂ 'ਚ ਸਿਆਸੀ ਰੈਲੀਆਂ ਕਰਨ ਵਾਸਤੇ ਦਿੱਲੀ ਦੇ ਟੈਕਸ ਅਦਾਕਾਰਾਂ ਦੇ ਪੈਸਿਆਂ ਨੂੰ ਖਰਚਣ ਸਬੰਧੀ ਰਿਪੋਰਟਾਂ 'ਤੇ ਪੰਜਾਬ ਕਾਂਗਰਸ ਨੇ ਸ਼ਨੀਵਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ 'ਤੇ ਆਪਣੇ ਵਿਅਕਤੀਗਤ ਹਿੱਤਾਂ ਖਾਤਿਰ ਦਿੱਲੀ ਦੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਕ ਆਰ.ਟੀ.ਆਈ ਵਰਕਰ ਵੱਲੋਂ ਕੀਤੇ ਗਏ ਹੈਰਾਨੀਜਨਕ ਖੁਲਾਸੇ ਕਿ ਸਿਆਸੀ ਰੈਲੀਆਂ ਦੇ ਅਯੋਜਨ ਲਈ ਟੈਕਸ ਅਦਾਕਾਰਾਂ ਦੇ ਪੈਸੇ ਵਰਤੇ ਗਏ, ਦੀ ਸੁਤੰਤਰ ਏਜੰਸੀਆਂ ਪਾਸੋਂ ਜਾਂਚ ਕਰਵਾਏ ਜਾਣ ਦੀ ਲੋੜ ਹੈ। ਆਰ.ਟੀ.ਆਈ ਮੁਤਾਬਿਕ ਕੇਜਰੀਵਾਲ ਨੇ ਬੀਤੇ 19 ਮਹੀਨਿਆਂ ਦੌਰਾਨ ਬੈਂਗਲੁਰੂ ਦੀ ਫੇਰੀ 'ਚ ਸਰਜਰੀ ਕਰਵਾਉਣ ਤੋਂ ਇਲਾਵਾ, ਚੋਣਾਂ ਦਾ ਸਾਹਮਣਾ ਕਰ ਰਹੇ ਸੂਬਿਆਂ ਦੇ 23 ਦੌਰੇ ਕੀਤੇ ਹਨ, ਜਿਨ੍ਹਾਂ ਦੇ ਇਨ੍ਹਾਂ ਦੌਰਿਆਂ ਦੌਰਾਨ ਸਿਆਸੀ ਰੈਲੀਆਂ ਅਯੋਜਿਤ ਕੀਤੀਆਂ ਗਈਆਂ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਰਾਣਾ ਗੁਰਜੀਤ ਸਿੰਘ ਤੇ ਓ.ਪੀ ਸੋਨੀ ਨੇ ਕਿਹਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੇਜਰੀਵਾਲ ਨੂੰ ਸਰਕਾਰੀ ਪੈਸਿਆਂ ਦੀ ਆਪਣੇ ਫਾਇਦਿਆਂ ਤੇ ਦਿੱਲੀ ਤੋਂ ਬਾਹਰ ਆਪਣੀ ਪਾਰਟੀ ਦਾ ਅਧਾਰ ਫੈਲ੍ਹਾਉਣ ਲਈ ਦੁਰਵਰਤੋਂ ਕਰਨ 'ਚ ਸ਼ਾਮਿਲ ਪਾਇਆ ਗਿਆ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਸਾਫ ਸੁਥਰੇ ਅਕਸ ਦਾ ਵਿਖਾਵਾ ਕਰਕੇ ਸੱਤਾ 'ਚ ਆਉਣ ਵਾਲੇ ਕੇਜਰੀਵਾਲ ਤੇ ਆਪ ਨੇ ਦਿੱਲੀ ਦੇ ਲੋਕਾਂ ਵੱਲੋਂ ਮਿਹਨਤ ਦੀ ਕਮਾਈ ਦਾ ਆਪਣੇ ਵਿਸ਼ੇਸ਼ ਸਿਆਸੀ ਤੇ ਵਿਅਕਤੀਗਤ ਹਿੱਤਾਂ ਖਾਤਿਰ ਇਸਤੇਮਾਲ ਕਰਦਿਆਂ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਸ ਲੜੀ ਹੇਠ ਇਹ ਖੁਲਾਸਾ ਇਸ ਮਹੀਨੇ ਦੀ ਸ਼ੁਰੂਆਤ ਦੌਰਾਨ ਦਿੱਲੀ ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ਦੇ 1.8 ਕਰੋੜ ਵੋਟਰਾਂ ਤੱਕ ਪਹੁੰਚ ਕਰਨ ਲਈ ਆਨਲਾਈਨ ਇਸ਼ਤਿਹਾਰ ਅਤੇ ਸੋਸ਼ਲ ਮੀਡੀਆ (ਫੇਸਬੁੱਕ, ਯੂਟਿਊਬ, ਗੂਗਲ) 'ਤੇ 1.58 ਕਰੋੜ ਰੁਪਏ ਖਰਚੇ ਗਏ ਸਨ। ਇਕ ਮੀਡੀਆ ਰਿਪੋਰਟ ਮੁਤਾਬਿਕ ਇਹ ਠੇਕਾ ਇਕ ਪੀ.ਆਰ. ਕੰਪਨੀ ਨੂੰ ਬਗੈਰ ਕਿਸੇ ਬੋਲੀ ਤੋਂ ਦਿੱਤਾ ਗਿਆ ਹੈ, ਜਿਹੜੀ ਇਕ ਨਿਜੀ ਸ਼ਿਕਾਇਤਕਰਤਾ ਨੇ ਸੀ.ਬੀ.ਆਈ ਕੋਲ ਭੇਜੀ ਸੀ। ਰਿਪੋਰਟ ਦਾ ਜ਼ਿਕਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਆਪ ਵਿਅਕਤੀਗਤ ਫਾਇਦਿਆਂ ਲਈ ਸੱਤਾ ਦੀ ਵੱਡੇ ਪੱਧਰ 'ਤੇ ਦੁਰਵਰਤੋਂ 'ਚ ਸ਼ਾਮਿਲ ਹੈ। ਕੇਂਦਰ ਸਰਕਾਰ ਵੱਲੋਂ ਸਤੰਬਰ, 2016 ਨੂੰ ਕੇਜਰੀਵਾਲ ਨੂੰ ਪੇਸ਼ ਕਰਨ ਵਾਸਤੇ ਇਸ਼ਤਿਹਾਰਾਂ 'ਤੇ ਬਹਾਏ ਪੈਸਿਆਂ ਦੀ ਜਾਂਚ ਵਾਸਤੇ ਨਿਯੁਕਤ ਕੀਤੀ ਕੇਂਦਰ ਸਰਕਾਰ ਦੀ ਕਮੇਟੀ ਨੇ ਦਿੱਲੀ ਦੀ ਆਪ ਸਰਕਾਰ ਨੂੰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼ੀ ਪਾਇਆ ਸੀ, ਜਿਸਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਸੀ। ਇਕ ਹੋਰ ਮਾਮਲੇ 'ਚ ਕੈਗ ਨੇ ਕੇਜਰੀਵਾਲ ਨੂੰ ਦਿੱਲੀ ਤੋਂ ਬਾਹਰ ਇਸ਼ਤਿਹਾਰਾਂ 'ਤੇ 28 ਕਰੋੜ ਰੁਪਏ ਬਰਬਾਦ ਕਰਨ ਦਾ ਦੋਸ਼ੀ ਪਾਇਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਥੇ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਨੂੰ ਦਿੱਲੀ ਦੇ ਟੈਕਸ ਅਦਾਕਾਰਾਂ ਦੇ ਪੈਸੇ ਲੁੱਟਣ ਦਾ ਦੋਸ਼ੀ ਪਾਇਆ ਗਿਆ ਹੈ, ਜਿਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਜਿਥੇ ਦਿੱਲੀ ਵਾਸੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਸੂਬੇ ਦੀ ਸੱਤਾਧਾਰੀ ਪਾਰਟੀ ਆਪਣਾ ਜ਼ਿਆਦਾਤਰ ਸਮਾਂ ਸੂਬੇ ਦੇ ਖਜ਼ਾਨੇ ਤੋਂ ਪੈਸੇ ਇਕੱਠੇ ਕਰਕੇ ਸੂਬੇ ਤੋਂ ਬਾਹਰ ਸਿਆਸੀ ਗਤੀਵਿਧੀਆਂ 'ਤੇ ਖਰਚ ਰਹੀ ਹੈ।
ਇਸ ਲੜੀ ਹੇਠ ਕੌਮੀ ਰਾਜਧਾਨੀ ਦੇ ਸਾਧਨਾਂ ਨੂੰ ਖਾਲ੍ਹੀ ਕਰਨ ਤੋਂ ਬਾਅਦ ਆਪ ਆਪਣੇ ਗਲਤ ਇਰਾਦਿਆਂ ਨੂੰ ਅੱਗੇ ਵਧਾਉਣ ਵਾਸਤੇ ਹੁਣ ਪੰਜਾਬ 'ਤੇ ਅੱਖ ਰੱਖੀ ਬੈਠੀ ਹੈ, ਲੇਕਿਨ ਪੰਜਾਬ ਦੇ ਲੋਕ ਕੇਜਰੀਵਾਲ ਦੀ ਇਸ ਬੇਸ਼ਰਮ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ।