ਸਰੀ, 2 ਨਵੰਬਰ, 2016 : ਪੰਜਾਬ ਭਵਨ ਨਜ਼ਦੀਕ ਸੁੱਖੀ ਬਾਠ ਮੋਟਰਜ਼, ਸਾਫ ਸੁਥਰੀ ਗਾੲਿਕੀ, ੳੁਸਾਰੂ ਸਾਹਿਤ, ਕਲਾ, ੲਿਨਸਾਨੀ ਭਾੲੀਚਾਰਾ, ਸਿਹਤ ਅਤੇ ਸਮਾਜ ਦੀ ਸੇਵਾ ਲੲੀ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ । ਅਾਪਣੇ' ੲਿਸੇ ਵਚਨ ਤੇ ਪਹਿਰਾ ਦਿੰਦੇ ਹੋੲੇ ਪੰਜਾਬ ਭਵਨ ਵੱਲੋ' 27 ਅਕਤੂਬਰ ਨੂੰ ੲਿਥੇ ੲਿੱਕ ਸੰਗੀਤਕ ਸ਼ਾਮ ਦਾ ਪ੍ਬੰਧ ਕੀਤਾ ਗਿਅਾ । ਪੰਜਾਬ ਤੋ' ਅਾੲੇ ਬੜੇ ਹੀ ਸੁਰੀਲੇ ਅਤੇ ਪ੍ਸਿੱਧ ਗਾੲਿਕ ਸੋਹਣ ਸਿਕੰਦਰ ਨੂੰ ਸਰੋਤਿਅਾਂ ਦੇ ਰੂਬਰੂ ਕੀਤਾ ਗਿਅਾ । ਸ਼ਹਿਰ ਦੇ ਕੲੀ ਪਤਵੰਤੇ ਸੰਗੀਤ ਪ੍ੇਮੀਅਾਂ ਦੀ ਹਾਜ਼ਰੀ ਵਿੱਚ ਸੋਹਣ ਸਿਕੰਦਰ ਅਾਪਣੇ' ਚੋਣਵੇ' ਗੀਤਾਂ ਨਾਲ ਹਾਜ਼ਰ ਹੋੲਿਅਾ । ਅਾਪਣੇ' ਫਿਲਮੀ ਅਤੇ ਗੈਰਫਿਲਮੀ ਗੀਤਾਂ ਜਿਵੇ' ਕਿ ਅੱਖੀਅਾਂ ਨੂੰ ਰੋਣਾਂ ਪੈ ਗਿਅਾ,ਮਾਂ, ੲਿੱਕ ਗ਼ਜ਼ਲ ਅਤੇ ਕੁਝ ਹੋਟ ਗੀਤਾਂ ਨਾਲ ੳੁਸਨੇ ਸਾਰਾ ਹਾਲ ਸੰਗੀਤਮੲੀ ਕਰ ਦਿੱਤਾ ।
ੲਿਸ ਤੋ' ਬਾਦ ਸਰੋਤਿਅਾਂ ਦੀ ਫਰਮਾੲਿਸ਼ ਤੇ ਗਾੲਿਕ ਨੇ ਕਵਾਲੀ, ਨੁਸਰਤ ਫਤਹਿ ਅਲੀ ਸਾਹਬ ਦਾ ਗੀਤ ਅਤੇ ਤਰਾਨਾ ਸੁਚਾ ਕੇ ਸਭ ਦਾ ਮਨ ਮੋਹ ਲਿਅਾ ਅਤੇ ਸੁਰਾਂ ੳੁੱਪਰ ਅਾਪਣੀ' ਚੰਗੀ ਪਕੜ ਦਾ ਸਬੂਤ ਦਿੱਤਾ। ਸਰੋਤਿਅਾਂ ਨੇ ਵੀ ਕਲਾ ਅਤੇ ਕਲਾਕਾਰ ਦਾ ਮਾਣ ਕਰਦੇ ਹੋੲੇ ੳੁਸਦੀ ਝੋਲੀ ਭਰ ਦਿੱਤੀ । ਸੀ੍ ਸੁੱਖੀ ਬਾਠ ਨੇ ਪੰਜਾਬ ਭਵਨ ਵੱਲੋ' ਸਭ ਦਾ ਧੰਨਵਾਦ ਕਰਦਿਅਾਂ, ਸੁੱਖੀ ਬਾਠ ਫਾੳੁ'ਡੇਸ਼ਨ ਵੱਲੋ' ਸੋਹਨ ਸਿਕੰਦਰ ਦਾ ਸਨਮਾਨ ਵੀ ਕੀਤਾ ।
www.sukhibathfoundation.ca