ਚੰਡੀਗੜ੍ਹ, 29 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਮੇਤ ਇਥੋਂ ਬਾਹਰ ਵੱਸਣ ਵਾਲੇ ਲੋਕਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਕੈਪਟਨ ਅਮਰਿੰਦਰ ਨੇ ਦੀਵਾਲੀ ਮੌਕੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਉਹ ਕਾਮਨਾ ਕਰਦੇ ਹਨ ਕਿ ਇਹ ਤਿਊਹਾਰ ਪੰਜਾਬ 'ਚ ਰੋਸ਼ਨੀ ਲਿਆਵੇ ਅਤੇ ਨਿਰੰਤਰ ਸਾਡੇ ਸੱਭਿਆਚਾਰ ਤੇ ਪ੍ਰਗਤੀਸ਼ੀਲ ਸਮਾਵੇਸ਼ ਨੂੰ ਤਬਾਹ ਕਰ ਰਹੇ ਹਰ ਤਰ੍ਹਾਂ ਦੇ ਹਨੇਰੇ ਦੇ ਦਾਨਵਾਂ ਤੋਂ ਸੂਬੇ ਤੇ ਇਥੋਂ ਦੇ ਲੋਕਾਂ ਨੂੰ ਮੁਕਤੀ ਦਿਲਾਉਣ 'ਚ ਸਹਾਇਤਾ ਕਰੇ। ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਬੰਦੀ ਛੋੜ ਦਿਵਸ ਦੀ ਵੀ ਵਧਾਈ ਦਿੱਤੀ ਹੈ, ਜੋ ਹਰ ਸਾਲ 52 ਹਿੰਦੂ ਰਾਜਿਆਂ ਦੀ 1612 'ਚ ਗਵਾਲੀਅਰ ਦੇ ਕਿੱਲ੍ਹੇ ਤੋਂ ਰਿਹਾਈ ਦੀ ਯਾਦ 'ਚ ਮਨਾਇਆ ਜਾਂਦਾ ਹੈ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਦੀਵਾਲੀ ਮੌਕੇ ਇਹ ਇਤਿਹਾਸਿਕ ਰਿਹਾਈ ਕਰਵਾਈ ਸੀ ਅਤੇ ਸਿੱਖ ਇਤਿਹਾਸ 'ਚ ਇਸ ਦਿਨ ਨੂੰ ਇਕ ਅਹਿਮ ਸਥਾਨ ਦਿੱਤਾ ਸੀ। ਕੈਪਟਨ ਅਮਰਿੰਦਰ ਨੇ ਉਮੀਦ ਕੀਤੀ ਹੈ ਕਿ ਇਹ ਦੋਵੇਂ ਤਿਊਹਾਰ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਖੁਸ਼ੀ ਤੇ ਤਰੱਕੀ ਲਿਆਉਣ, ਜਿਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਖੁਸ਼ੀ ਦੇ ਤਿਊਹਾਰਾਂ ਨੂੰ ਪਰੰਪਰਿਕ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ ਹੈ।