ਪੋਸਟਰ ਰੀਲੀਜ ਕਰਦੇ ਹੋਏ ਭੁਪਿੰਦਰ ਸਿੰਘ ਖਟੜਾ ਅਤੇ ਫਾਉਂਡ੍ਹੇਨ ਮੈਂਬਰਜ I
ਪਟਿਆਲਾ, 27 ਅਕਤੂਬਰ, 2016 : ਉਮੰਗ ਵੈਲਫੇਅਰ ਫਾਉਂਡ੍ਹੇਨ ਅਤੇ ਜਨਰ੍ਹੇਨ ਵੈਲਫੇਅਰ ਫਾਉਂਡ੍ਹੇਨ ਵਲੋ ਲੋਕਾ ਦੀ ਸਿਹਤ ਨੂੰ ਮੁੱਖ ਰਖਦਿਆ ਦੀਵਾਲੀ ਮੋਕੇ ਪਟਾਕੇ ਨਾ ਚਲਾਉਣ ਲਈ ਕਮਾਡੈਂਟ ਭੁਪਿੰਦਰ ਸਿੰਘ ਖਟੜਾ ਕਮਾਂਡੈਟ 36 ਬਟਾਲੀਅਨ ਅਤੇ ਹੋਰ ਪੁਲਿਸ ਅਫਸਰਾ ਅਤੇ ਮੁਲਾਜਮਾਂ ਦੀ ਮੋਜੂਦਗੀ ਵਿਚ ਇਕ ਪੋਸਟਰ ਰੀਲੀਜ ਕੀਤਾ ਗਿਆ|ਇਸ ਮੋਕੇ ਖਟੜਾ ਨੇ ਕਿਹਾ ਕਿ ਲੋਕਾ ਦਾ ਮੁਢਲਾ ਫਰਜ ਬਣਦਾ ਹੈ ਕਿ ਪਟਾਕੇ ਚਲਾਉਣ ਦੇ ਕਾਰਨ ਹੋਣ ਵਾਲੇ ਧੂੰਏ ਨਾਲ ਜਿੱਥੇ ਮਨੁੱਖੀ ਸਿਹਤ ਤੇ ਭੈੜਾ ਅਸਰ ਪੈਂਦਾ ਹੈ ਉਥੇ ਹੀ ਇਸ ਜਹਿਰੀਲੇ ਧੂੰਏ ਨਾਲ ਪ੍ਹੂ ਪੰਛੀ ਵੀ ਸਾਫ ਵਾਤਾਵਰਣ ਤੋ ਵੰਚਿਤ ਰਹਿ ਜਾਂਦੇ ਹਨ|ਖਾਸ ਕਰ ਜੋ ਮਰੀਜ ਅਸਥਮਾ ਜਾਂ ਇਸ ਤਰਾਂ ਦੀਆ ਹੋਰ ਬੀਮਾਰੀਆ ਨਾਲ ਜੂਝ ਰਹੇ ਹਨ ਉਹਨਾਂ ਲਈ ਇਹ ਦੀਵਾਲੀ ਕਾਲੀ ਦੀਵਾਲੀ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਦਿਨਬਦਿਨ ਕਾਰਾ,ਮੋਟਰ ਸਾਇਕਲਾ ਰਾਹੀ ਹੋ ਰਿਹਾ ਧੂੰਆ ਅਤੇ ਇਸ ਦੇ ਨਾਲ ਹੀ ਲੋਕਾਂ ਵਲੋ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਰਾਹੀ ਹੋ ਰਿਹਾ ਦੂ੍ਹਸਤ ਵਾਤਾਵਰਨ ਅਜਿਹੇ ਮਰੀਜਾ ਲਈ ਘਾਤਕ ਸਿੱਧ ਹੋ ਰਿਹਾ ਹੈ|ਉਹਨਾਂ ਕਿਹਾ ਕਿ ਜੇਕਰ ਲੋਕ ਘਰਾਂ ਦੇ ਛੋਟੇ ਛੋਟੇ ਕੰਮਾ ਲਈ ਜਿਆਦਾਤਰ ਸਾਇਕਲ ਜਾ ਪੈਦਲ ਤੁਰਨ ਦੀ ਆਦਤ ਪਾਉਣ ਤਾਂ ਉਹਨਾ ਲੋਕਾ ਦਾ ਵਾਤਾਵਰਨ ਪ੍ਰਤੀ ਸਹਾਲਾਘਾਯੋਗ ਉਪਰਾਲਾ ਹੋਵੇਗਾ|ਇਸ ਦੇ ਨਾਲ ਹੀ ਜੇਕਰ ਲੋਕ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਨਵੀ ਤਕਨੀਕਾਂ ਰਾਹੀ ਖਤਮ ਕਰਨ ਜਾਂ ਇਸ ਸੰਬੰਧੀ ਜੋ ਫੈਕਟਰੀਆ ਅੱਗ ਜਲਾਉਣ ਲਈ ਪਰਾਲੀ ਦੀ ਵਰਤੋ ਕਰਦੀਆਂ ਹਨ ਨਾਲ ਰਾਬਤਾ ਕਾਇਮ ਕਰਕੇ ਅੱਗ ਲਾ ਕੇ ਧੂੰਆ ਕਰਨ ਤੋ ਗੁਰੇਜ ਕਰਨ ਤੋ ਇਹ ਕਦਮ ਵੀ ਉਹਨਾ ਮਰੀਜਾਂ ਲਈ ਸਹਾਲਾਘਾਯੋਗ ਹੋਵੇਗਾ|ਇਸ ਮੋਕੇ ਜਨਰ੍ਹੇਸਨ ਵੈਲਫੇਅਰ ਤੋ ਕਮਰਜੀਤ ਸੇਖੋ ਅਤੇ ਉਮੰਗ ਵੈਲਫੇਅਰ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਪੋਸਟਰ ਰੀਲੀਜ ਕਰਨ ਮੋਕੇ ਕਿਹਾ ਕਿ ਇਸ ਪੋਸਟਰ ਨੂੰ ਹੋਰ ਸੰਸਥਾਵਾ,ਸਕੂਲਾ ਵਿੱਚ ਵੀ ਪਹੁੰਚਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਸਮੇ ਦੀ ਨਜਾਕਤ ਨੂੰ ਸਮਝਦਿਆਂ ਦੀਵਾਲੀ ਨੂੰ ਨਵੇਂ ਢੰਗ ਨਾਲ ਮਨਾਉਂਣਾ ਚਾਹੀਦਾ ਹੈ|
ਇਸ ਵਿੱਚ ਪਟਾਕੇ ਚਲਾਉਣ ਦੀ ਬਜਾਏ ਕਿਸੇ ਗਰੀਬ ਦੇ ਘਰ ਦੀਵੇ ਜਲ੍ਹਾ ਕੇ ਦੀਵਾਲੀ ਮਨਾਉਣਾ ਚਾਹੀਦਾ ਹੈ ਤਾਂ ਜੋ ਵਕਤ ਦੇ ਮਾਰੇ ਲੋਕ ਵੀ ਇਸ ਦੀਵਾਲੀ ਦਾ ਆਨੰਦ ਮਾਣ ਸਕਣ|ਕਿਉਂਕਿ ਪਟਾਕੇ ਚਲਾਉਣ ਨਾਲ ਜਿੱਥੇ ਪੈਸੇ ਅਤੇ ਸਮੇਂ ਦੀ ਬਰਬਾਦ ਹੁੰਦੀ ਹੈ ਉਥੇ ਕਈ ਵਾਰ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾਂ ਹੈ|ਉਹਨਾਂ ਕਿਹਾ ਕਿ ਸਾਰੇ ਲੋਕਾਂ ਨੂੰ ਸਮਾਜ ਦੀ ਖ੍ਹੁਹਾਲੀ ਲਈ ਉਹਨਾਂ ਦੇ ਇਸ ਉਪਰਾਲੇ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ|ਜਨਰ੍ਹੇਨ ਵੈਲਫੇਅਰ ਦੇ ਪ੍ਰੈਸ ਸੈਕਟਰੀ ਕਮ ਕ੍ਹੈੀਅਰ ਗੁਰਕੀਰਤ ਸਿੰਘ ਨੇ ਖਾਸ ਤੌਰ ਤੇ ਲੋਕਾ ਨੂੰ ਦੀਵਾਲੀ ਮੋਕੇ ਬਨਣ ਵਾਲੀਆ ਨਕਲੀ ਮਿਠਾਈਆ ਪ੍ਰਤੀ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ|ਕਿ ਕਈ ਦੁਕਾਨਦਾਰ ਮਿਠਾਈ ਵਿੱਚ ਸਿੰਥੈਟਿਕ ਖੋਆ ਅਤੇ ਰੰਗਾ ਦਾ ਪ੍ਰਯੋਗ ਕਰਦੇ ਹਨ ਜੋ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ|ਇਸ ਮੋਕੇ ਰਾਜਵਿੰਦਰ ਸਿੰਘ ਐਮ.ਡੀ ਰਾਜ ਵਹੀਕਲ,ਗੁਰਜਿੰਦਰ ਪਾਲ ਸਿੱਧੂ,ਤਰਨਵੀਰ ਸਿੰਘ ਕੋਹਲੀ,ਅਮਿਤ ਰਾਏ,ਮੱਖਣ ਸਿੰਘ ਕਾਰਜਕਾਰਨੀ ਮੈਂਬਰ,ਅਨਿਲ ਗਰਗ,ਕਮਲ ਤਨੇਜਾ,ਮੁਕ੍ਹੇ ਕਪੂਰ,ਇੰਸਪੈਕਟਰ ਰਣਧੀਰ ਸਿੰਘ,ਇੰਸਪੈਕਟਰ ਸਤਵਿੰਦਰ ਪਾਲ ਸਿੰਘ ਤੋ ਇਲਾਵਾ ਹੋਰ ਕਈ ਪੁਲਿਸ ਅਫਸਰ ਅਤੇ ਪੁਲਿਸ ਮੁਲਾਜਿਮ ਹਾਜਿਰ ਰਹੇ|