ਚੰਡੀਗੜ੍ਹ, 16 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸੂਬੇ ਦਾ ਸਿਆਸੀ ਵਾਤਾਵਰਨ ਖਰਾਬ ਕਰਨ ਤੋਂ ਬਾਅਦ ਹੁਣ ਇਥੋਂ ਦਾ ਕੁਦਰਤੀ ਵਾਤਾਵਰਨ ਵੀ ਬਿਗਾੜਨ ਦਾ ਦੋਸ਼ ਲਗਾਉਂਦਿਆਂ, ਕਿਸਾਨਾਂ ਨੂੰ ਪਰਾਲੀ ਸਾੜਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਉਣ 'ਚ ਅਸਫਲ ਰਹੀ ਉਨ੍ਹਾਂ ਦੀ ਸਰਕਾਰ ਦੀ ਨਿੰਦਾ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਸਾਨਾਂ ਵੱਲੋਂ ਝੌਨੇ ਦੀ ਪਰਾਲੀ ਦਾ ਨਿਪਟਾਰਾ ਕਰਨ ਲਈ ਲੋੜੀਂਦੀ ਮਸ਼ੀਨਾਂ ਦੀ ਗੈਰ ਮੌਜ਼ੂਦਗੀ ਕਾਰਨ ਇਸਨੂੰ ਸਾੜੇ ਜਾਣ ਨੂੰ ਲੈ ਕੇ ਜਾਣਨਾ ਚਾਹਿਆ ਹੈ ਕਿ ਇਨ੍ਹਾਂ ਮਸ਼ੀਨਾਂ ਵਾਸਤੇ ਸੂਬਾ ਸਰਕਾਰ ਨੂੰ ਜ਼ਾਰੀ ਹੋਏ 10 ਕਰੋੜ ਰੁਪਏ ਆਖਿਰ ਕਿਥੇ ਗਏ ਹਨ? ਪ੍ਰਦੇਸ਼ ਕਾਂਗਰਸ ਦੇ ਆਗੂਆਂ ਰਾਣਾ ਗੁਰਜੀਤ ਸਿੰਘ, ਅਜਾਇਬ ਸਿੰਘ ਭੱਟੀ ਤੇ ਅਜੀਤ ਇੰਦਰ ਸਿੰਘ ਮੋਫਰ ਨੇ ਐਤਵਾਰ ਨੂੰ ਇਥੇ ਜ਼ਾਰੀ ਬਿਆਨ 'ਚ ਮੀਡੀਆ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕਿ ਜਾਂ ਫੰਡ ਸੂਬਾ ਸਰਕਾਰ ਕੋਲ ਨਹੀਂ ਪਹੁੰਚੇ, ਜਾਂ ਫਿਰ ਫੰਡ ਸੂਬਾ ਸਰਕਾਰ ਕੋਲ ਪਹੁੰਚ ਗਏ, ਸਵਾਲ ਕੀਤਾ ਹੈ ਕਿ ਇਹ ਪੈਸੇ ਕਿਥੇ ਗਾਇਬ ਹੋ ਗਏ। ਜਿਨ੍ਹਾਂ ਨੇ ਬਾਦਲ ਸਰਕਾਰ ਉਪਰ ਪੈਸੇ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀਆਂ ਲੋੜਾਂ ਮੁਤਾਬਿਕ ਪਰਾਲੀ ਸਾੜਨ ਵਾਲੀਆਂ ਮਸ਼ੀਨਾਂ ਦੀ ਵੱਡੀ ਜ਼ਰੂਰਤ ਦੇ ਸਬੰਧ 10 ਕਰੋੜ ਰੁਪਏ ਬਹੁਤ ਘੱਟ ਹਨ। ਜਿਥੇ ਕਰੀਬ 30 ਲੱਖ ਹੈਕਟੇਅਰ ਜ਼ਮੀਨ ਝੌਨੇ ਦੀ ਪੈਦਾਵਾਰ ਅਧੀਨ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਨੂੰ ਪਰਾਲੀ ਸਾੜੇ ਜਾਣ ਨੂੰ ਰੋਕਣ ਵਾਸਤੇ ਵੱਡੀ ਗਿਣਤੀ 'ਚ ਇਨ੍ਹਾਂ ਮਸ਼ੀਨਾਂ ਦੀ ਲੋੜ ਹੈ। ਇਸ ਲੜੀ ਹੇਠ, ਪਰਾਲੀ ਸਾੜਨਾ ਵਾਤਾਵਰਨ ਲਈ ਬਹੁਤ ਖ਼ਤਰਨਾਕ ਹੈ, ਜਿਸ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਸੂਬਾ ਅਥਾਰਿਟੀਆਂ ਹਰ ਸਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਵਿਚਾਲੇ ਜਾਗਰੂਕਤਾ ਮੁਹਿੰਮ ਚਲਾਉਂਦੀਆਂ ਹਨ। ਬਲਕਿ ਪਰਾਲੀ ਸਾੜਨ 'ਤੇ ਸੀ.ਆਰ.ਪੀ.ਸੀ ਦੀ ਧਾਰਾ 144 ਹੇਠ ਸਖ਼ਤ ਸਜ਼ਾ ਹੋ ਸਕਦੀ ਹੈ, ਜਿਸ ਹੇਠ ਸਬੰਧ ਜ਼ਿਲ੍ਹਾ ਮੈਜਿਸਟ੍ਰੇਟ ਹਰ ਸਾਲ ਪਰਾਲੀ ਸਾੜਨ 'ਤੇ ਰੋਕ ਲਗਾਉਂਦੇ ਹਨ। ਖ਼ਬਰਾਂ ਮੁਤਾਬਿਕ 125 ਬੇਲਰ, 125 ਮੋਲਡ ਬੋਰਡ ਬਲੋਅਜ਼ ਤੇ ਗਾਇਰੋ ਰੇਕਸ, 300 ਹੈੱਪੀ ਸੀਡਰ, 445 ਚੋਪਰ ਤੇ ਸ਼੍ਰੇਡਰ ਸਮੇਤ ਮਸ਼ੀਨਾਂ ਖ੍ਰੀਦਣ ਲਈ ਸੂਬੇ ਨੂੰ 10 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ ਹੋਈ ਸੀ। ਇਹ ਮਸ਼ੀਨਾਂ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਕਿਸਾਨਾਂ ਨੂੰ ਇਸਨੂੰ ਸਾੜਨ ਤੋਂ ਰੋਕਣ ਵਾਸਤੇ ਬਹੁਤ ਜ਼ਰੂਰੀ ਹਨ।