← ਪਿਛੇ ਪਰਤੋ
ਲੁਧਿਆਣਾ, 7 ਨਵੰਬਰ, 2016 : ਆਮਦਨ ਕਰ ਵਿਭਾਗ ਦੇ ਟੀ. ਡੀ. ਐੱਸ. ਵਿੰਗ ਲੁਧਿਆਣਾ ਵੱਲੋਂ ਸਥਾਨਕ ਐੱਸ. ਪੀ. ਐੱਸ. ਹਸਪਤਾਲ ਵਿਖੇ ਸਰਵੇ ਕੀਤਾ ਗਿਆ। ਸੰਯੁਕਤ ਕਮਿਸ਼ਨਰ ਡਾ. ਤਰੁਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਡਿਪਟੀ ਕਮਿਸ਼ਨਰ ਆਮਦਨ ਕਰ ਡਾ. ਗਗਨ ਕੁੰਦਰਾ, ਆਮਦਨ ਕਰ ਅਫ਼ਸਰ ਸ੍ਰੀ ਵਾਸੂਦੇਵ ਸ਼ਰਮਾ ਅਤੇ ਹੋਰ ਸਟਾਫ਼ ਸ਼ਾਮਿਲ ਸੀ। ਇਸ ਮੌਕੇ ਟੀਮ ਵੱਲੋਂ ਹਸਪਤਾਲ ਦੇ ਰਿਕਾਰਡ ਦੀ ਘੋਖ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਿਭਾਗ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਸਾਰੇ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਟੀ. ਡੀ. ਐੱਸ./ਟੀ. ਸੀ. ਐੱਸ. ਧਰਾਵਾਂ ਬਾਰੇ ਜਾਗਰੂਕ ਕੀਤਾ ਸੀ। ਇਸ ਸਰਵੇ ਦੌਰਾਨ ਹਸਪਤਾਲ ਦੇ ਰਿਕਾਰਡ ਨੂੰ ਬੜੀ ਗੌਰ ਨਾਲ ਘੋਖਿਆ ਗਿਆ ਅਤੇ ਹਸਪਤਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਆਮਦਨ ਕਰ ਮਾਮਲਿਆਂ ਵਿੱਚ ਟੀ. ਡੀ. ਐੱਸ./ਟੀ. ਸੀ. ਐੱਸ. ਧਰਾਵਾਂ ਦੀ ਪੂਰੀ ਤਰ•ਾਂ ਪਾਲਣਾ ਕੀਤੀ ਜਾਵੇ।
Total Responses : 265