ਜਲੰਧਰ, 21 ਅਕਤੂਬਰ, 2016 : ਪੰਜਾਬ ਪੁਲਿਸ ਅਮਨ ਕਾਨੂੰਨ , ਅਤਿਵਾਦ ਅਤੇ ਨਸ਼ਾ ਖੋਰੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਮਰੱਥ ਤੇ ਸੁਚੇਤ ਹੈ। ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ 106 ਕਰੋੜ ਰੁਪਏ ਦੇ ਫੰਡ ਜਾਰੀ ਹੋ ਚੁੱਕੇ ਹਨ । ਪੰਜਾਬ ਦਾ ਜਿਆਦਾ ਬਾਰਡਰ ਏਰੀਆ ਹੋਣ ਕਰਕੇ ਪੰਜਾਬ ਪੁਲਿਸ ਦੀ ਸੈਕੰਡ ਡਿਫੈੱਸ ਲਾਈਨ ਬਣਾਈ ਜਾ ਰਹੀ ਹੈ ਅਤੇ ਕੇਂਦਰ ਤੋ 5 ਬਟਾਲੀਅਨਾਂ ਬਨਾਉਣ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ 2 ਬਟਾਲੀਅਨਾਂ ਬਨਾਉਣ ਦੀ ਪ੍ਰਵਾਨਗੀ ਮਿਲ ਗਈ ਹੈ । ਬਾਰਡਰ ਏਰੀਏ ਹੋਣ ਕਰਕੇ ਵਿੱਚ ਜਿਆਦਾ ਪੁਲਿਸ ਦੀ ਤਾਈਨਾਤੀ ਕੀਤੀ ਗਈ ਹੈ । ਪੰਜਾਬ ਪੁਲਿਸ ਨੂੰ ਆਧੁਨਿਕ ਤਕਨੀਕ ਅਤੇ ਮਿਲਿਟਰੀ ਨਾਲ ਟਰੇਨਿੰਗ ਕਰਵਾ ਕੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ । ਕਾਉਂਟਰ ਇੰਟੈਲੀਜੈਂਸੀ ਦੇ ਏ ਆਈ ਜੀ ਅਤੇ ਐਸ ਪੀ ਓਪਰੇਸ਼ਨ ਵਿੰਗ ਦੇ ਨਵੇ ਅਹੁਦੇ ਵੀ ਬਣਾਏ ਗਏ ਹਨ । ਪੁਲਿਸ ਵਿਭਾਗ ਵਿੱਚ ਬਣਦੀਆਂ ਤਰੱਕੀਆਂ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ । ਹੁਣ ਪੰਜਾਬ ਪੁਲਿਸ ਵੱਲੋਂ ਜਬਤ ਕੀਤੇ ਗਏ ਨਸ਼ੀਲੇ ਪਦਾਰਥ ਥਾਣੇ ਦੇ ਮਾਲਖਾਣਿਆਂ ਵਿੱਚ ਨਹੀ ਰੱਖੇ ਜਾਣਗੇ ਹਰ ਜ੍ਰਿਲੇ ਵਿੱਚ ਸੈਂਟਰ ਬਣਾਏ ਜਾਣਗੇ । ਇਨਾਂ ਸੈਂਟਰਾਂ ਦੀ ਨਿਗਰਾਨੀ ਸੀ ਸੀ ਟੀ ਵੀ ਕੈਮਰੇ ਰਾਹੀਂ ਕੀਤੀ ਜਾਵੇਗੀ ਅਤੇ ਐਸ ਪੀ ਪੱਧਰ ਦਾ ਅਧਿਕਾਰੀ ਇਸ ਦੀ ਜਾਂਚ ਪੜਤਾਲ ਕਰੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਸੁਰੇਸ਼ ਅਰੋੜਾ, ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਨੇ ਅੱਜ ਪੀ ਏ ਪੀ ਕੈਂਪਸ ਜਲੰਧਰ ਵਿਖੇ ਸਟੇਟ ਪੱਧਰ ਦੇ 57ਵੇਂ ਪੁਲਿਸ ਕੋਮੈਮੋਰੇਸ਼ਨ ਡੇਅ ਤੇ ਸ਼ਰਧਾਂਜਲੀ ਦੇਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਲੇਰ ਅਤੇ ਕਾਬਲ ਫੋਰਸ ਹੈ ਇਸ ਦਾ ਇਤਿਹਾਸ ਬੇਮਿਸਾਲ ਬਹਾਦਰੀ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਰਾਜ ਅਤੇ ਦੇਸ਼ ਵਿੱਚ ਅਮਨ, ਸੁੱਰਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਹੈ । ਉਨ੍ਹਾਂ ਇਸ ਮੌਕੇ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਸ਼ਹੀਦਾਂ ਦੀ ਬਹਾਦੁਰੀ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਜਿਸ ਅਮਨ ਸਾਂਤੀ ਵਾਸਤੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਨਿਸਚੇ ਕਰਨ ਲਈ ਉਤਸਾਹਿਤ ਕੀਤਾ । ਉਨ੍ਹਾਂ ਕਿਹਾ ਕਿ ਸ਼ਹੀਦ ਸਾਥੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਮਾਨ ਸਨਮਾਨ ਰੱਖਣਾ ਸਾਡਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਾਦਤ ਦੇਣ ਵਾਲੇੇ ਜਵਾਨਾ ਦੇ ਪਰਿਵਾਰਾਂ ਨੂੰ ਨੌਕਰੀਆਂ ਉਨ੍ਹਾਂ ਦੇ ਬੱਚੇ ਦੀ ਯੋਗਤਾ ਅਨੁਸਾਰ ਦੇਣ ਲਈ ਅਮਲੀ ਜਾਮਾਂ ਦਿੱਤਾ ਜਾਵੇਗਾ ਨਾ ਕਿ ਰੈਂਕ ਅਨੁਸਾਰ । ਉਨ੍ਹਾਂ ਦੱਸਿਆ ਕਿ ਇਕ ਦਹਾਕਾ ਚੱਲੇ ਅਤਿਵਾਦ ਦੌਰਾਨ ਪੰਜਾਬ ਪੁਲਿਸ ਦੇ 2719 ਅਫਸਰ ਅਤੇ ਜਵਾਨਾਂ ਨੇ ਅਤਿਵਾਦ ਵਿਰੁੱਧ ਲੜਦਿਆਂ ਦੇਸ਼ ਦੀ ਰਖਿਆ ਕਰਦਿਆ ਹੋਈਆਂ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਸ ਸਾਲ ਭਾਰਤ ਵਿੱਚ 473 ਪੁਲਿਸ ਅਫਸਰ ਅਤੇ ਜਵਾਨ ਸ਼ਹੀਦ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਪੀ ਏ ਪੀ ਕੰਪਲੈਕਸ ਵਿੱਚ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਂਇਸ ਮੌਕੇ ਸ਼੍ਰੀ ਦਿਨਕਰ ਗੁਪਤਾ, ਆਈ ਪੀ ਐਸ, ਏ ਡੀ ਜੀ ਪੀੇ/ਐਡਮਨ ਅਤੇ ਸੀ ਪੀ।, ਸ਼੍ਰੀ ;ਬੀ ਕੇ ਉਪਲ, ਏ ਡੀ ਜੀ ਪੀ/ਵੈਲਫੇਅਰ, ਪੰਜਾਬ, ਸ਼੍ਰੀ ਸੰਜੀਵ ਕਾਲੜਾ, ਸਏ ਡੀ ਜੀ ਪੀ/ਆਰਮਡ ਬਨਜ਼, ਸ਼੍ਰੀ ਪ੍ਰਬੋਧ ਕੁਮਾਰ, ਸਏ ਡੀ ;ਜੀ ਪੀ/ ਆਈ ਵੀ ਸੀ, ਪੰਜਾਬ, ;ਸ਼੍ਰੀ ਐਲ ਕੇ ਯਾਦਵ, ਆਈ ਜੀ ਪੀ/ਪੀ ਏ ਪੀ, ਸ਼੍ਰੀ ਅਰੁਨ ਪਾਲ ਸਿੰਘ, ਆਈ ਜੀ ਪੀ/ਟਰੇਨਿੰਗ ਅਤੇ ਅਪਰੇਸ਼ਨ, ਆਰਮਡ ਬਨਜ਼, ਸ਼੍ਰੀ ਟੀ ਪੀ ਸਿੰਘ ਆਈ ਜੀ ਪੀ/ਆਈ ਵੀ ਸੀ ਪੰਜਾਬ, ਸ਼੍ਰੀ ;ਆਰ ਪੀ ਐਸ ਬਰਾੜ, ਆਈ ਜੀ ਪੀ/ ਟਰੈਫਿਕ, ਪੰਜਾਬ ਸ਼੍ਰੀਮਤੀ ਵਿਭੂ ਰਾਜ, ਆਈ ਜੀ ਪੀ/ਆਰਥਿਕ ਅਪਰਾਧ ਸ਼ਾਖਾ, ਸ਼੍ਰੀਮਤੀ ਅਨੀਤਾ ਪੁੰਜ, ਆਈ ਜੀ ਪੀ/ਟਰੇਨਿੰਗ, ਸ਼੍ਰੀ ਐਸ ਕੇ ਸਿੰਘ, ਆਈ ਜੀ ਪੀ/ਹਿਊਮਨ ਰਾਈਟਸ ਅਤੇ ਸਕਿਉਰਿਟੀ, ਸ਼੍ਰੀ ਅਰਪਿਤ ਸ਼ੁਕਲਾ, ਕਮਿਸ਼ਨਰ ਪੁਲਿਸ, ਜਲੰਧਰ, ਸ਼੍ਰੀ ;ਬਾਬੂ ਲਾਲ ਮੀਨਾ, ਡੀ ਆਈ ਜੀ/ ਪ੍ਰਸ਼ਾਸਨ, ਪੀ ਏ ਪੀ, ਸ਼੍ਰੀ ਇੰਦਰਵੀਰ ਸਿੰਘ, ਏ ਆਈ ਜੀ/ ਪ੍ਰਸੋਨਲ-2 ਅਤੇ ਵੱਖ ਵੱਖ ਜਿਲ੍ਹਿਆਂ ਅਤੇ ਯੂਨਿਟਾਂ ਦੇ ਅਫਸਰ ,ਐਨ.ਜੀ.ਓਜ਼, ਓ.ਆਰਜ਼ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਿਕ ਮੇੈਂਬਰ ਵੀ ਹਾਜ਼ਰ ਸਨ।