← ਪਿਛੇ ਪਰਤੋ
ਚੰਡੀਗੜ੍ਹ, 13 ਅਗਸਤ 2016 : ਪੰਜਾਬ ਦੇ ਲੋਕਾਂ ਦੇ ਮਨ ਵਿਚ ਭੈਅ ਪੈਦਾ ਕਰਨ ਦੀ ਇੱਛਾ ਨਾਲ ਸੁਖਬੀਰ ਬਾਦਲ ਵੱਲੋਂ ਆਈ.ਐਸ.ਆਈ ਦੇ ਖਤਰੇ ਸੰਬੰਧੀ ਦਿੱਤੇ ਬਿਆਨ ਨਾਲ ਮੁੱਖ ਮੰਤਰੀ ਬਾਦਲ ਦੀ ਅਸਹਿਮਤੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਸੁਖਬੀਰ ਬਾਦਲ ਦੀ ਸਾਜਿਸ਼ ਸੀ ਜਿਸਦਾ ਕਿ ਉਨ•ਾਂ ਦੇ ਪਿਤਾ ਨੇ ਖੁਲਾਸਾ ਕਰ ਦਿੱਤਾ। ਸ਼ਨਿਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਸੰਗਰੂਰ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਇਹ ਹਾਸੋਹੀਣਾਂ ਅਤੇ ਮੰਦਭਾਗਾ ਹੈ ਕਿ ਸੁਖਬੀਰ ਬਾਦਲ ਜੋ ਕਿ ਗ੍ਰਹਿ ਵਿਭਾਗ ਦੇ ਵੀ ਮੁਖੀ ਹਨ ਉਹ ਆਪਣੇ ਰਾਜ ਦੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਫੈਲਾ ਕੇ ਡਰਾਉਣ ਦੀ ਕੋਸ਼ਿਸ ਕਰ ਰਹੇ ਹਨ। ਇਥੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਬਾਰਾ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਆਈ.ਐਸ.ਆਈ. ਦੇ ਪੰਜਾਬ ਦੇ ਲੀਡਰਾਂ ਉਤੇ ਹਮਲੇ ਦੇ ਬਿਆਨ ਤੋਂ ਦੋ ਦਿਨ ਬਾਅਦ ਹੀ ਉਨ•ਾਂ ਦੇ ਪਿਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਰ•ਾਂ ਦੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਹੈ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਅਜਿਹਾ ਕੋਈ ਸਪਸ਼ਟ ਅਤੇ ਸਿੱਧਾ ਸਬੂਤ ਨਹੀਂ ਹੈ ਜਿਸਦੇ ਅਧਾਰ ਤੇ ਇਹ ਕਿਹਾ ਜਾਵੇ ਕਿ ਆਈ.ਐਸ.ਆਈ. ਜਾਂ ਕੋਈ ਹੋਰ ਵਿਦੇਸ਼ੀ ਏਜੰਸੀ ਆਰ.ਐਸ.ਐਸ ਲੀਡਰ ਗਗਨੇਜਾ 'ਤੇ ਹਮਲੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜਿਮੇਵਾਰ ਸੀ। ਉਨ•ਾਂ ਆਈ.ਐਸ.ਆਈ ਦੇ ਹਮਲੇ ਦੇ ਖਤਰੇ ਤੋਂ ਵੀ ਇਨਕਾਰ ਕੀਤਾ। ਆਪ ਆਗੂ ਨੇ ਕਿਹਾ ਕਿ ਸੁਖਬੀਰ ਅਜਿਹੀਆਂ ਅਫਵਾਹਾਂ ਫੈਲਾ ਕੇ 'ਆਪ' ਲੀਡਰਾਂ ਉਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ•ਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸਪਸ਼ਟ ਹਾਰ ਵੇਖ ਕੇ ਅਕਾਲੀ ਦਲ ਮੁਖੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਖਵਾਦੀਆਂ ਨਾਲ ਸੰਬੰਧ ਹੋਣ ਵਰਗੇ ਅਜੀਬ ਬਿਆਨ ਦੇ ਰਿਹਾ ਹੈ।
Total Responses : 265