ਚੰਡੀਗੜ੍ਹ, 22 ਅਗਸਤ, 2016 : ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨਾਲ ਯੂ.ਕੇ. ਤੋਂ ਆਏ ਇਕ ਵਿਸ਼ੇਸ਼ ਡੈਲੀਗੇਸ਼ਨ ਮੁਲਾਕਾਤ ਕੀਤੀ ਗਈ।ਇਸ ਡੈਲੀਗੇਸ਼ਨ ਵਿਚ ਲੇਬਰ ਪਾਰਟੀ ਦੇ ਡੇਵਿਡ ਹੈਨਸਨ, ਕਨਸਰਵੇਟਿਵ ਪਾਰਟੀ ਦੇ ਬੋਬ ਬਲੈਕਮੈਨ ਅਤੇ ਹਾਊਸ ਆਫ ਲਾਰਡ ਤੋਂ ਲਿਬਰਲ ਡੈਮੋਕਰੈਟਸ ਦੇ ਬੈਰੋਨੈੱਸ ਬਾਰਕਰ ਦੇ ਨਾਲ ਰੋਬਰਟ ਹਾਰਪਰ ਸੀ.ਪੀ.ਏ. ਡੈਲੀਗੇਸ਼ਨ ਸਕੱਤਰ, ਡੇਵਿਡ ਲੀਲਿਏਟ ਬਿਟ੍ਰਿਸ਼ ਡਿਪਟੀ ਹਾਈ ਕਮਿਸ਼ਨਰ ਅਤੇ ਬਰਤਾਨਵੀ ਹਾਈ ਕਮਿਸ਼ਨਰ ਦੀ ਰਾਜਨੀਤਿਕ ਅਤੇ ਮੀਡੀਆ ਸਲਾਹਕਾਰ ਆਲਮ ਬੈਂਸ ਵੀ ਸ਼ਾਮਲ ਸਨ।
ਇਸ ਮੋਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਕੈਬਿਨਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ , ਪਰਮਿੰਦਰ ਸਿੰਘ ਢੀਂਡਸਾ, ਮਦਨ ਮੋਹਨ ਮਿੱਤਲ ,ਵਿਧਾਇਕ ਸੁਨਿਲ ਜਾਖੜ੍ਹ,ਜਸਟਿਸ(ਰਿਟਾ.) ਨਿਰਮਲ ਸਿੰਘ,ਬੀਬੀ ਜਗੀਰ ਕੌਰ, ਰਣਦੀਪ ਸਿੰਘ ਨਾਭਾ,ਸੋਮ ਪ੍ਰਕਾਸ਼,ਕਰਨ ਕੌਰ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ,ਦੀਪ ਮਲਹੋਤਰਾ,ਐਨ.ਕੇ. ਸ਼ਰਮਾ ਹਾਜਰ ਸਨ।
ਇਸ ਮੁਲਾਕਾਤ ਦੋਰਾਨ ਭਾਰਤ ਦੀ ਸੰਸਦ ਅਤੇ ਵਿਧਾਨ ਸਭਾਵਾਂ ,ਬਿਟ੍ਰਿਸ਼ ਸੰਸਦ ਦੇ ਸੰਚਾਲਨ ਅਤੇ ਕਾਰਗੁਜਾਰੀ ਬਾਰੇ ਸੰਖੇਪ ਵਿੱਚ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤਵਜੋਂ ਸਿੱਖਿਆ,ਫੂਡ ਪ੍ਰੋਸੈਸਿੰਗ ਅਤੇ ਹੋਰ ਵਪਾਰਕ ਸਾਂਝਾਂ ਬਾਰੇ ਚਰਚਾ ਨੂੰ ਦਿੱਤੀ ਗਈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਇਸ ਵਿਸ਼ੇਸ਼ ਮੀਟਿੰਗ ਦੁਆਰਾ ਦੋਵਾਂ ਦੇਸ਼ਾ ਦੇ ਵਿਧਾਨ ਸਭਾਵਾਂ ਅਤੇ ਸੰਸਦ ਦੀ ਕਾਰਗੁਜਾਰੀ ਬਾਰੇ ਅਹਿਮ ਜਾਣਕਾਰੀ ਮਿਲੀ ਹੈ ਅਤੇ ਆਪਸੀ ਤਜਰਬੇ ਸਾਂਝੇ ਕਰਨ ਨਾਲ ਇਸ ਖੇਤਰ ਵਿੱਚ ਵਿਕਾਸ ਕਰਨ ਦੇ ਅਹਿਮ ਮੌਕੇ ਵੀ ਮਿਲੇ ਹਨ।ਉਨਾਂ ਨੇ ਭਾਰਤ ਅਤੇ ਯੂ,ਕੇ. ਰਿਸ਼ਤਿਆਂ ਸਬੰਧੀ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਦਾ ਇਕ ਹਾਈ ਕਮਿਸ਼ਨ ਲੰਡਨ ਵਿਖੇ ਅਤੇ ਦੋ ਕੰਸਲਟੇਟ-ਜਨਰਲ ਬਰਮਿੰਘਮ ਅਤੇ ਐਡਿਨਬਰਘ ਵਿਖੇ ਹਨ ਇਸੀ ਤਰਾਂ ਹੀ ਯੂ.ਕੇ. ਦੇ ਹਾਈ ਕਮਿਸ਼ਨ ਨਵੀਂ ਦਿੱਲੀ ਅਤੇ ਡਿਪਟੀ ਹਾਈ ਕਮਿਸ਼ਨ ਮੁੰਬਈ,ਬੈਂਗਲੋਰ,ਹੈਦਰਾਬਾਦ ਅਤੇ ਕੋਲਕਾਤਾ ਵਿਖੇ ਹਨ।
ਉਨਾਂ ਕਿਹਾ ਕਿ ਸੰਸਾਰ ਵਿਚ ਆਰਥਿਕ ਪੱਧਰ ਤੇ ਤੇਜੀ ਨਾਲ ਉਭੱਰ ਰਹੇ ਭਾਰਤੀ ਅਰਥਵਿਵਸਥਾ ਨੂੰ ਦੇਖਦੇ ਹੋਏ ਬਿਟ੍ਰਿਸ਼ ਸਰਕਾਰ ਨੇ ਭਾਰਤ ਨੂੰ ਆਪਣਾ ਬਹੁਤ ਹੀ ਪ੍ਰਭਾਵਸ਼ਾਲੀ ਵਪਾਰਕ ਭਾਈਵਾਲ ਬਣਾਇਆ ਹੈ।ਉਨਾਂ ਕਿਹਾ ਕਿ ਜਿਥੇ ਭਾਰਤੀ ਮਲਟੀ ਨੈਸ਼ਨਲ ਕੰਪਨੀਆਂ ਨੇ ਯੂ.ਕੇ. ਦੇ ਅਰਥਚਾਰੇ ਵਿਚ ਵੱਡਾ ਹਿੱਸਾ ਪਾਇਆ ਹੈ ਉਥੇ ਨਾਲ ਹੀ ਇਕ ਲੱਖ ਲੋਕਾਂ ਨੂੰ ਨੋਕਰੀਆਂ ਦਿੱਤੀਆਂ ਹਨ ਜਿਸ ਵਿਚੋਂ 55000 ਨੋਕਰੀਆਂ ਇੱਕਲੇ ਟਾਟਾ ਸਮੂਹ ਵਲੋਂ ਦਿੱਤੀਆਂ ਗਈਆਂ ਹਨ।
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰਨ ਲਈ ਹਮੇਸ਼ਾ ਬਰਤਾਨੀਆ ਨੂੰ ਤਰਜੀਹ ਦਿੰਦੇ ਹਨ ਸਾਲ 2009 ਤੱਕ ਭਾਰਤ ਦੁਨਿਆ ਦੇ ਪਹਿਲੇ 10 ਦੇਸ਼ਾਂ ਵਿੱਚ ਸ਼ਾਮਲ ਸੀ ਜਿਥੋਂ ਕਿ ਸੱਭ ਤੋਂ ਵੱਧ ਵਿਦਿਆਰਥੀਆਂ ਸਿੱਖਿਆ ਹਾਸਲ ਕਰਨ ਲਈ ਬਰਤਾਨੀਆ ਵਿਖੇ ਗਏ।ਉਨਾਂ ਕਿਹਾ ਕਿ ਡੇਵਿਡ ਕੇਮਰੂਨ ਦੇ ਕਹੇ ਸ਼ਬਦ ਅੱਜ ਵੀ ਸਾਰਥਕ ਹਨ ਕਿ ਬਰਤਾਨੀਆ ਅਤੇ ਭਾਰਤ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਸਾਂਝੇ ਯਤਨ ਦੋਹਾਂ ਮੁਲਕਾਂ ਲਈ ਲਾਭਕਾਰੀ ਸਿੱਧ ਹੋਣਗੇ।
ਲੇਬਰ ਪਾਰਟੀ ਦੇ ਡੇਵਿਡ ਹੈਨਸਨ ਨੇ ਸਮੂਹ ਡੈਲੀਗੇਸ਼ਨ ਵਲੋਂ ਇਹ ਵਿਸ਼ਵਾਸ਼ ਦਵਾਇਆ ਗਿਆਤ ਕਿ ਇਹ ਮੁਲਾਕਾਤ ਦੋਹਾਂ ਦੇਸ਼ਾ ਲਈ ਲਾਭਕਾਰੀ ਸਿੱਧ ਹੋਵੋਗੀ ਅਤੇ ਉਹ ਮੁਲਾਕਾਤ ਸਬੰਧੀ ਇਕ ਵਿਸ਼ੇਸ਼ ਰਿਪੋਰਟ ਬਿਟ੍ਰਿਸ਼ ਸਰਕਾਰ ਕੋਲ ਪੇਸ਼ ਕਰਨਗੇ।