ਅਨਾਜ ਮੰਡੀ ਸਮਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਐਸ ਸੀ ਵਿੰਗ ਦੀ ਵਿਸ਼ਾਲ ਰੈਲੀ ਵਿਚ ਸਟੇਜ 'ਤੇ ਬਿਰਾਜਮਾਨ ਕੈਬਨਿਟ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ, ਉਪ ਮੁੱਖ ਮੰਤਰੀ ਦੇ ਓ ਐਸ ਡੀ ਸ੍ਰੀ ਚਰਨਜੀਤ ਸਿੰਘ ਰੱਖੜਾ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਤੇ ਹੋਰ ਲੀਡਰਸ਼ਿਪ।
ਸਮਾਣਾ, 25 ਅਗਸਤ, 2016 : ਕਾਂਗਰਸ ਪਾਰਟੀ ਨੇ ਅਨੁਸੂਚਿਤ ਜਾਤੀ ਵਰਗ ਨੂੰ ਹਮੇਸ਼ਾ ਆਪਣੇ ਵੋਟ ਬੈਂਕ ਵਜੋਂ ਵਰਤਿਆ ਤੇ ਇਸ ਵਰਗ ਨੂੰ ਗੁੰਮਰਾਹ ਕਰਨ ਵਾਸਤੇ ਹਰ ਪੰਜ ਸਾਲਾਂ ਬਾਅਦ ਆਪਣੇ ਨਾਅਰੇ ਬਦਲੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਪ੍ਰਧਾਨ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ ਹੈ।
ਅੱਜ ਇਥੇ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਐਸ ਸੀ ਵਿੰਗ ਦੀ ਲਾਮਿਸਾਲ ਰੈਲੀ ਵਿਚ ਸ਼ਾਮਲ ਰਿਕਾਰਡਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰਣੀਕੇ ਨੇ ਕਿਹਾ ਕਿ ਕਾਂਗਰਸ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਦੇਸ਼ ਅਤੇ ਸੂਬਿਆਂ ਵਿਚ ਰਾਜ ਕੀਤਾ ਪਰ ਕਦੇ ਵੀ ਗਰੀਬ ਵਰਗ ਦੀ ਭਲਾਈ, ਤਰੱਕੀ ਤੇ ਖੁਸ਼ਹਾਲੀ ਬਾਰੇ ਕੁਝ ਨਹੀਂ ਸੋਚਿਆ। ਉਹਨਾਂ ਕਿਹਾ ਕਿ ਸ੍ਰ ਪਰਕਾਸ਼ ਸਿੰਘ ਬਾਦਲ ਦੇਸ਼ ਵਿਚ ਇਕਲੌਤੇ ਅਜਿਹੇ ਆਗੂ ਹਨ ਜਿਹਨਾਂ ਨੇ ਗਰੀਬ ਵਰਗ ਦੀ ਬੇਹਤਰੀ ਵਾਸਤੇ ਆਟਾ ਦਾਲ ਸਕੀਮ, ਸ਼ਗਨ ਸਕੀਮ, ਭਾਈ ਭਾਗੋ ਸਾਈਕਲ ਸਕੀਮ ਤੇ ਹੋਰ ਯੋਜਨਾਵਾਂ ਲਾਗੂ ਕਰਕੇ ਨਾ ਸਿਰਫ ਉਹਨਾਂ ਨੂੰ ਗਰੀਬੀ ਵਿਚੋਂ ਕੱਢਣ ਦੇ ਯਤਨ ਕੀਤੇ ਬਲਕਿ ਉਹਨਾਂ ਦੀ ਸਮਾਜਿਕ ਖੁਸ਼ਹਾਲੀ ਵਾਸਤੇ ਵੀ ਕੰਮ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਇਕਲੌਤਾ ਸੂਬਾ ਹੈ ਜਿਥੇ ਅਨੁਸੂਚਿਤ ਜਾਤੀ ਵਰਗ ਨੂੰ 400 ਯੂਨਿਟ ਬਿਜਲੀ ਮੁਆਫ ਕੀਤੀ ਗਈ ਹੈ।
ਕੈਬਨਿਟ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਤੇ ਉਪ ਮੁੱਖ ਮੰਤਰੀ ਦੇ ਓ ਐਸ ਡੀ ਸ੍ਰੀ ਚਰਨਜੀਤ ਸਿੰਘ ਬਰਾੜ ਨੂੰ ਸਨਮਾਨਤ ਕਰਦੇ ਹੋਏ ਪਤਵੰਤੇ।
ਸ੍ਰੀ ਰਣੀਕੇ ਨੇ ਕਿਹਾ ਕਿ ਕਾਂਗਰਸ ਨੇ ਜਿਥੇ ਅਨੁਸੂਚਿਤ ਜਾਤੀ ਵਰਗ ਦੇ ਮਹਾਨ ਯੋਧਿਆਂ ਦੇ ਨਾਮ ਮਿਟਾਉਣ ਦੇ ਯਤਨ ਕੀਤੇ, ਉਥੇ ਹੀ ਬਾਦਲ ਸਰਕਾਰ ਨੇ ਇਹਨਾਂ ਮਹਾਨ ਸੂਰਵੀਰਾਂ ਦੇ ਨਾਮ 'ਤੇ ਯਾਦਗਾਰਾਂ ਸਥਾਪਿਤ ਕਰ ਕੇ ਇਹਨਾਂ ਬਾਰੇ ਅਗਲੇ ਪੀੜੀ ਨੂੰ ਜਾਣੂ ਕਰਵਾਉਣ ਦਾ ਮੁਢ ਬੰਨਿਆ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾ ਰਹੀ ਭਗਵਾਨ ਵਾਲਮੀਕਿ ਦੀ ਯਾਦਗਾਰ, ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਜਾ ਰਹੀ ਗੁਰੂ ਰਵਿਦਾਸ ਜੀ ਦੀ ਯਾਦਗਾਰ, ਇਸੇ ਤਰ੍ਹਾਂ ਭਾਈ ਜੈਤਾ ਜੀ ਦੀ ਯਾਦਗਾਰ ਅਤੇ ਭਗਤ ਨਾਮਦੇਵ ਦੀ ਯਾਦਗਾਰ ਪ੍ਰਮੁੱਖ ਹਨ ਜਿਹਨਾਂ ਨਾਲ ਸਾਡੇ ਵੱਡੇ ਵਡੇਰਿਆਂ ਦੀਆਂ ਯਾਦਗਾਰਾਂ ਹਮੇਸ਼ਾ ਲਈ ਸਥਾਪਿਤ ਹੋ ਗਈਆਂ ਹਨ।
ਰਿਕਾਰਡ ਤੋੜ ਇਕੱਠ ਵਾਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ 2012 ਦੀ ਸਰਕਾਰ ਸਥਾਪਿਤ ਹੋਣ ਤੋਂ ਪਹਿਲਾਂ ਸਮਾਣਾ ਵਿਚ ਹੋਈ ਰਿਕਾਰਡਤੋੜ ਇਕੱਠ ਦੀ ਰੈਲੀ ਨੇ ਉਸ ਵੇਲੇ ਦੂਜੀ ਵਾਰ ਬਾਦਲ ਸਰਕਾਰ ਸਥਾਪਿਤ ਕਰਨ ਦਾ ਮੁੱਢ ਬੰਨਿਆ ਸੀ ਪਰ ਅੱਜ ਸਿਰਫ ਐਸ ਸੀ ਵਰਗ ਦੀ ਇਸ ਰੈਲੀ ਨੇ ਉਸ ਤੋਂ ਵੀ ਵੱਡਾ ਰਿਕਾਰਡ ਸਥਾਪਿਤ ਕਰ ਕੇ ਤੀਜੀ ਵਾਰ ਬਾਦਲ ਸਰਕਾਰ ਦਾ ਮੁੱਢ ਬੰਨ ਦਿੱਤਾ ਹੈ ਤੇ 2017 ਵਿਚ ਫਿਰ ਤੋਂ ਬਾਦਲ ਸਰਕਾਰ ਬਣਾਉਣ ਦਾ ਲੋਕਾਂ ਨੇ ਫੈਸਲਾ ਕਰ ਲਿਆ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਓ ਐਸ ਡੀ ਤੇ ਜ਼ਿਲ੍ਹੇ ਦੇ ਕੋਆਰਡੀਨੇਟਰ ਸ੍ਰੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਬਾਦਲ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਚੋਣਾਂ ਵਿਚ ਸਰਗਰਮ ਹੋਏ ਠੱਗ ਤੇ ਭੰਡ ਟੋਲੇ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਸਪਾਲ ਸਿੰਘ ਕਲਿਆਣ ਨੇ ਕਿਹਾ ਕਿ ਇਸ ਰੈਲੀ ਵਿਚ ਐਸ ਸੀ ਵਰਗ ਦੇ ਹਰ ਭਾਈਚਾਰੇ ਦੀ ਭਰਵੀਂ ਹਾਜ਼ਰੀ ਨੇ ਸਾਬਤ ਕੀਤਾ ਹੈ ਕਿ ਹਰ ਭਾਈਚਾਰਾ ਅੱਜ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਰੈਲੀ ਵਿਚ ਸ਼ਾਮਲ ਲੋਕਾਂ ਦਾ ਠਾਠਾਂ ਮਾਰਦਾ ਇਕੱਠ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਜਥੇਦਾਰ ਰਣਧੀਰ ਸਿੰਘ ਰੱਖੜਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਦਰਸ਼ਨ ਸਿੰਘ ਸ਼ਿਵਜੋਤ ਮਾਲਵਾ ਜ਼ੋਨ ਪ੍ਰਧਾਨ ਐਸ ਸੀ ਵਿੰਗ, ਸਫਾਈ ਯੂਨੀਅਨ ਦੇ ਪ੍ਰਧਾਨ ਸ੍ਰੀ ਭਿੰਡੀ, ਸੁਰਜੀਤ ਰਾਮ ਪੱਪੀ, ਲਾਭ ਸਿੰਘ ਦੇਵੀਨਗਰ, ਜਸਵੀਰ ਸਿੰਘ ਤਲਵੰਡੀ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਸ੍ਰੀ ਚਰਨਜੀਤ ਸਿੰਘ ਰੱਖੜਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਚੇਅਰਮੈਨ ਅਸ਼ੋਕ ਮੋਦਗਿੱਲ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਭੁਪਿੰਦਰ ਸਿੰਘ ਰੋਡਾ ਡਕਾਲਾ ਚੇਅਰਮੈਨ, ਵਾਈਸ ਚੇਅਰਮੈਨ ਨਰਦੇਵ ਸਿੰਘ ਆਕੜੀ, ਹਰੀ ਸਿੰਘ ਨਾਭਾ ਚੇਅਰਮੈਨ, ਸ਼ਾਮ ਸਿੰਘ ਅਬਲੋਵਾਲ, ਕਮਲ ਕੁਮਾਰ ਸ਼ਹਿਰੀ ਪ੍ਰਧਾਨ, ਗਿਰਧਾਰੀ ਸਿੰਘ ਅਸਰਪੁਰ, ਡਾ. ਰਵੇਲ ਸਿੰਘ, ਕੁਲਦੀਪ ਸਿੰਘ ਖੱਤਰੀਵਾਲ, ਮਨਜੀਤ ਸਿੰਘ ਖੇੜਾ ਜੱਟਾਂ, ਬਚਨ ਸਿੰਘ ਦਸ਼ਮੇਸ਼ ਨਗਰ, ਰਣਧੀਰ ਸਿੰਘ ਕਕਰਾਲਾ, ਮਨਦੀਪ ਸਿੰਘ ਰਣਬੀਰਪੁਰਾ, ਕਰਨੈਲ ਸਿੰਘ ਦਸ਼ਮੇਸ਼ ਨਗਰ, ਮੰਗਤ ਰਾਮ ਮੰਗੂ, ਨੀਨਾ ਰਾਣੀ, ਬਲਜੀਤ ਕੌਰ ਗਾਜੇਵਾਸ, ਮਨਜੀਤ ਕੌਰ, ਚਰਨਜੀਤ ਕੌਰ ਸਰਪੰਚ, ਸਰਪੰਚ ਗੋਸ਼ਾ ਢੀਂਡਸਾ, ਗਮਦੂਰ ਸਿੰਘ ਸਮੇਤ ਹੋਰਪ ਤਵੰਤੇ ਹਾਜ਼ਰ ਸਨ।