ਕੈਨੇਡਾ, 25 ਅਗਸਤ, 2016 : ਇੰਡੀਅਨ ਉਵਰਸੀਜ ਕਾਂਗਰਸ ਕੈਨੇਡਾ (ਈਸਟ) ਦੇ ਪ੍ਰਧਾਨ ਅਮਰਪ੍ਰੀਤ ਸਿੰਘ ਅੌਲਖ ਪ੍ਰੈਸ ਨੇ ਬਿਆਨ ਰਾਹੀਂ ਦੱਸਿਆ ਕੇ ਕੈਨੇਡਾ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਸਰਗਰਮ ਰਹਿਣ ਵਾਲੇ ਜਿਲ੍ਹਾ ਮੋਗਾ ਨਾਲ ਸਬੰਧਤ ਨੌਜਵਾਨ ਆਗੂ ਗੁਰਮੀਤ ਸਿੰਘ ਕੁੱਸਾ ਨੂੰ ਇੰਡੀਅਨ ਉਵਰਸੀਜ ਕਾਂਗਰਸ ਕੈਨੇਡਾ (ਈਸਟ) ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਚੇਅਰਮੈਨ ਵਿਦੇਸ਼ੀ ਮਾਮਲੇ ਏ.ਆਈ.ਸੀ.ਸੀ ਡਾ ਕਰਨ ਸਿੰਘ, ਸੈਕਟਰੀ ਏ.ਆਈ.ਸੀ. ਸੀ ਸ੍ਰੀ ਮੁਨੀਸ਼ ਤਿਵਾੜੀ ਦੇ ਨਿਰਦੇਸ਼ਾ 'ਤੇ ਹੋਈ ਹੈ। ਸ੍ਰੀ ਅੌਲਖ ਨੇ ਦੱਸਿਆ ਕੇ ਗੁਰਮੀਤ ਕੁੱਸਾ ਪੰਜਾਬ 'ਚ ਆਪਣੇ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਤੇ ਕਾਗਰਸ ਪਾਰਟੀ ਦਾ ਲਗਾਤਾਰ ਸਾਥ ਦੇ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਸ੍ਰੀ ਅੌਲਖ ਨੇ ਕਿਹਾ ਕੇ ਇਸੇ ਤਰ੍ਹਾਂ ਕੈਨੇਡਾ ਤੋਂ ਹੋਰ ਵੀ ਆਗੂ ਪੰਜਾਬ ਜਾ ਕੇ ਪਾਰਟੀ ਦੇ ਪ੍ਰਚਾਰ ਲਈ ਸਰਗਰਮ ਹੋਣ ਗੇ ਤਾਂ 2017 ਵਿਚ ਕਾਂਗਰਸ ਸਰਕਾਰ ਬਣਾਈ ਜਾਵੇ।