ਚੰਡੀਗੜ੍ਹ, 26 ਅਗਸਤ, 2016 : ਅੱਜ ਇਥੇ ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ 7 ਤਹਿਸਾਲਦਾਰ ਅਤੇ 8 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦੀਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਤਹਿਸੀਲਦਾਰ ਸ੍ਰੀ ਮਨਮੋਹਣ ਸਿੰਘ ਨੂੰ ਮੂਨਕ ਅਤੇ ਵਾਧੂ ਚਾਰਜ ਸਬ ਤਹਿਸੀਲ ਖਨੌਰੀ, ਸ੍ਰੀ ਦਲਬੀਰ ਭਾਰਦਵਾਜ ਨੂੰ ਸੰਗਰੂਰ, ਸ੍ਰੀ ਮਨਦੀਪ ਸਿੰਘ ਨੂੰ ਰੋਪੜ, ਸ੍ਰੀ ਅਦਿਤਿਆ ਗੁਪਤਾ ਨੂੰ ਨਕੋਦਰ, ਸ੍ਰੀਮਤੀ ਸੁਖਪਿੰਦਰ ਕੌਰ ਨੂੰ ਲਹਿਰਾਗਾਗਾ, ਸ੍ਰੀ ਪਰਦੀਪ ਸਿੰਘ ਬੈਂਸ ਨੂੰ ਅੰਮ੍ਰਿਤਸਰ-1 ਅਤੇ ਸ੍ਰੀ ਗੁਰਮੰਦਰ ਸਿੰਘ ਨੂੰ ਖਰੜ ਵਿਖੇ ਤੈਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਾਇਬ ਤਹਿਸੀਲਦਾਰ ਸ੍ਰੀ ਪਵਨ ਕੁਮਾਰ ਨੂੰ ਕਪੂਰਥਲਾ ਅਤੇ ਵਾਧੂ ਚਾਰਜ ਢਿਲਵਾ, ਸ੍ਰੀ ਮਨਜੀਤ ਸਿੰਘ ਨੂੰ ਡੇਰਾ ਬੱਸੀ,ਸ੍ਰੀਮਤੀ ਕਮਲਜੀਤ ਕੌਰ ਨੂੰ ਫਤਹਿਗੜ੍ਹ ਸਾਹਿਬ, ਸ੍ਰੀ ਦੀਪਕ ਭਾਰਦਵਾਜ ਨੂੰ ਸੁਨਾਮ ਅਤੇ ਵਾਧੂ ਚਾਰਜ ਚੀਮਾ , ਸ੍ਰੀ ਹਮੀਰ ਸਿੰਘ ਨੂੰ ਨਾਇਬ ਤਹਿਸੀਲਦਾਰ ਅਬਾਦਕਾਰੀ ਸੰਗਰੂਰ ਅਤੇ ਸ੍ਰੀ ਵਿਵੇਕ ਨਿਰਮੋਹੀ ਨੂੰ ਨਾਇਬ ਤਹਿਸੀਲਦਾਰ ਅਬਾਦਕਾਰੀ ਫਿਰੋਜਪੁਰ ਐਟ ਸੰਗਰੂਰ, ਸ੍ਰੀ ਵਿਜੈ ਬਹਿਲ ਨੂੰ ਮਮਦੋਟ ਅਤੇ ਵਾਧੂ ਚਾਰਜ ਤਲਵੰਡੀ ਭਾਈ, ਸ੍ਰੀ ਨੀਰਜ ਕੁਮਾਰ ਸ਼ਰਮਾ ਨੂੰ ਲੱਖੇਵਾਲੀ ਅਤੇ ਸ੍ਰੀ ਜਸਪਾਲ ਸਿੰਘ ਨੂੰ ਤਹਿਸੀਲਦਾਰ ਨੂੰ ਅਬੋਹਰ ਅਤੇ ਵਾਧੂ ਚਾਰਜ ਸੀਤੋ ਗੂੰਨੋ ਵਿਖੇ ਤੈਨਾਤ ਕੀਤਾ ਗਿਆ ਹੈ।