ਨਵੀਂ ਦਿੱਲੀ, 28 ਅਗਸਤ, 2016 : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਜੁੜਨ ਦੇ ਮਕਸਦ ਨਾਲ ਭਾਰਤ ਨੇ 2003 ਤੋਂ 2015 ਤੱਕ ਜਿਨ੍ਹਾਂ ਪ੍ਰਵਾਸੀ ਭਾਰਤੀ ਸੰਮੇਲਨਾਂ ਦਾ ਆਯੋਜਨ ਕੀਤਾ, ਉਸ ਨਾਲ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਅਗਲੇ ਪੜਾਅ ਨਾਲ ਇਸ ਨੂੰ ਨਤੀਜਾ ਆਧਾਰਤ ਬਣਾਇਆ ਜਾਵੇ। ਅਟਲ ਬਿਹਾਰੀ ਵਾਜਪਈ ਸਰਕਾਰ ਨੇ 2003 ਵਿੱਚ ਪ੍ਰਵਾਸੀ ਭਾਰਤੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਵਿਦੇਸ਼ਾਂ ਵਿੱਚ ਰਹਿਣ ਵਾਲੇ 2.5 ਕਰੋੜ ਭਾਰਤੀਆਂ ਨਾਲ ਸਬੰਧ ਮਜ਼ਬੂਤ ਕੀਤੇ ਜਾਣ। ਐਨਆਰਆਈ ਅਤੇ ਪੀਆਈਓ ਦਾ ਇਹ ਸਾਲਾਨਾ ਪ੍ਰੋਗਰਾਮ 2015 ਤੱਕ ਚੱਲਿਆ। ਪਿਛਲੇ ਸਾਲ ਸਰਕਾਰ ਨੇ ਫੈਸਲਾ ਕੀਤਾ ਕਿ ਇਸ ਨੂੰ ਹਰ ਦੋ ਸਾਲ 'ਤੇ ਇੱਕ ਵਾਰ ਕੀਤਾ ਜਾਵੇਗਾ।
14ਵਾਂ ਪ੍ਰਵਾਸੀ ਭਾਰਤੀ ਦਿਵਸ 7 ਤੋਂ 9 ਜਨਵਰੀ 2017 ਨੂੰ ਬੰਗਲੁਰੂ ਵਿੱਚ ਕੀਤਾ ਜਾਵੇਗਾ।