ਜਲੰਧਰ, 3 ਸਤੰਬਰ, 2016 : ਇਥੇ ਜ਼ਾਰੀ ਇਕ ਸਾਂਝੇ ਬਿਆਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਹੈਨਰੀ ਵਰਗੇ ਲੋਕਾਂ ਨੂੰ ਦੂਜਿਆਂ ਨੂੰ ਗੈਰ ਜਰੂਰੀ ਸਲਾਹ ਦੇਣ ਤੋਂ ਪਹਿਲਾਂ ਸ਼ੀਸ਼ਾ ਤੇ ਆਪਣੇ ਅਸਲੀ ਰੰਗ ਦੇਖਣ ਲਈ ਕਿਹਾ ਹੈ, ਜਿਨ੍ਹਾਂ ਕੋਲ ਜਾਅਲੀ ਪਾਸਪੋਰਟ ਤੇ ਬਗੈਰ ਪਰਮਿਟ ਦੀਆਂ ਬੱਸਾਂ ਚਲਾਉਣ ਵਾਸਤੇ ਅਕਾਲੀਆਂ ਦੀ ਸਾਂਝੇਦਾਰੀ ਹੈ। ਹੈਨਰੀ ਵਰਗੇ ਲੋਕਾਂ ਕੋਲ ਸ. ਜਗਮੀਤ ਸਿੰਘ ਬਰਾੜ ਵਰਗੇ ਸਾਫ ਸੁਥਰੇ ਤੇ ਇਮਾਨਦਾਰ ਵਿਅਕਤੀ ਨੂੰ ਸਲਾਹ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਸਾਥੀ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਕੈਪਟਨ ਦੇ ਇਕ ਚਮਲੇ ਨੂੰ ਰੌਲਾ ਪਾਉਣ ਵਾਸਤੇ ਬਾਹਰ ਭੇਜਿਆ ਗਿਆ ਹੈ ਅਤੇ ਇਸ ਮੌਕੇ ਚਮਚੇ ਦੀ ਕੀਤੀ ਗਈ ਚੋਣ ਹਾਸੇ ਦਾ ਵਿਸ਼ਾ ਹੈ, ਇਕ ਅਜਿਹਾ ਵਿਅਕਤੀ ਜਿਸਨੂੰ ਜਮੀਨ ਕਬਜਾਉਣ ਅਤੇ ਜਾਅਲੀ ਪਾਸਪੋਰਟ ਦੇ ਕੇਸਾਂ ਲਈ ਜਾਣਿਆ ਜਾਂਦਾ ਹੈ ਤੇ ਉਹ ਹੁਣ ਆਤਮ ਸਨਮਾਨ ਦੀ ਸਲਾਹ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬਰਾੜ ਪੰਜਾਬ 'ਚੋਂ ਇਕੋਮਾਤਰ ਆਗੂ ਹਨ, ਜਿਨ੍ਹਾਂ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਨਸ਼ਿਆਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਤੋਂ ਸੜਕਾਂ ਤੱਕ ਚੁੱਕਿਆ। ਉਨ੍ਹਾਂ ਨੇ ਵਿਸ਼ੇਸ਼ ਦੋਸਤਾਂ ਨੂੰ ਮਕਾਨ ਗਿਫਟ ਦੇਣ ਵਾਸਤੇ ਪੰਜਾਬ ਨੂੰ ਨਹੀਂ ਲੁੱਟਿਆ ਅਤੇ ਨਾ ਹੀ ਉਨ੍ਹਾਂ ਨੇ ਤੁਹਾਡੇ ਕੈਪਟਨ ਵਾਂਗ ਨਸ਼ਿਆਂ ਦੀ ਸੀ.ਬੀ.ਆਈ ਜਾਂਚ 'ਚ ਅੜਿੰਗਾ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਰੋਲ ਮਾਡਲ ਮਹਾਰਾਜਾ ਜਾਂ ਆਪਣੇ ਗੁਪਤ ਅਕਾਲੀ ਬਿਜਨੇਸ ਸਾਂਝੇਦਾਰਾਂ ਪਿੱਛੇ ਲੱਗ ਕੇ ਹੈਨਰੀ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ।
ਡਾ. ਦਰਬਾਰੀ ਲਾਲ ਨੇ ਕਿਹਾ ਕਿ ਜਗਮੀਤ ਬਰਾੜ ਇਕ ਕੌਮੀ ਆਗੂ ਹਨ ਅਤੇ ਹੈਨਰੀ ਨੂੰ ਆਪਣੇ ਹਲਕੇ ਵਿਚ ਵੀ ਜਾਣਿਆ ਨਹੀਂ ਜਾਂਦਾ। ਉਨ੍ਹਾਂ ਨੂੰ ਟਿਕਟ ਹਾਸਿਲ ਕਰਨ ਵਾਸਤੇ ਕੈਪਟਨ ਦੀਆਂ ਬੁੱਢੀਆਂ ਲੱਤਾਂ ਦਬਾਉਣੀਆਂ ਚਾਹੀਦੀਆਂ ਹਨ, ਅੰਨ੍ਹੀ ਚਮਚਾਗਿਰੀ ਹੀ ਉਨ੍ਹਾਂ ਨੂੰ ਬਚਾਏਗੀ। ਹੈਨਰੀ ਨੂੰ ਦੁਹਰੀ ਨਾਗਰਿਕਤਾ ਅਤੇ ਕੈਪਟਨ ਦੀ ਕੈਬਿਨੇਟ 'ਚ ਰਹਿੰਦਿਆਂ ਇੰਗਲੈਂਡ ਦੌਰੇ 'ਤੇ ਹਾਸਿਲ ਕੀਤੇ ਫਾਇਦਿਆਂ 'ਤੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਪੰਜਾਬੀ ਨੂੰ ਤਾਂ ਛੱਡੋ ਤੁਸੀਂ ਭਾਰਤੀਆ ਵੀ ਨਹੀਂ ਹੋ? ਕੀ ਹੈਨਰੀ ਕੋਲ ਇਕ ਪੰਜਾਬੀ ਨਾਂ ਵੀ ਹੈ? ਉਨ੍ਹਾਂ ਨੇ ਇਸ ਹੈਨਰੀ ਦੇ ਇੰਗਲੈਂਡ ਦੇ ਪਾਸਪੋਰਟ ਤੇ ਐਨ.ਐਚ.ਐਸ ਡਿਟੇਲ ਦੀਆਂ ਕਾਪੀਆਂ ਰਿਲੀਜ਼ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜਗਮੀਤ ਬਰਾੜ ਨੂੰ ਸਲਾਹ ਦੇਣ ਤੋਂ ਪਹਿਲਾਂ ਭਾਰਤੀਆ ਬਣਨ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਗਮੀਤ ਬਰਾੜ ਦਾ ਪੰਜਾਬ 'ਚ ਆਪਣਾ ਵੱਡਾ ਕੱਦ ਹੈ ਅਤੇ ਉਨ੍ਹਾਂ ਨੇ ਫਿਰ ਤੋਂ ਸਪੱਸ਼ਟ ਕੀਤਾ ਸੀ ਕਿ ਅਸੀਂ ਏਜੰਡੇ 'ਤੇ ਆਪ ਨਾਲ ਗੱਲ ਕਰ ਸਕਦੇ ਹਾਂ। ਸਾਡਾ ਏਜੰਡਾ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣਾ ਅਤੇ ਨਸ਼ਿਆਂ 'ਤੇ ਨਿਰਪੱਖ ਜਾਂਚ ਕਰਵਾਉਣੀ ਹੈ। ਜਿਸ ਲਈ ਅਸੀਂ ਹਮੇਸ਼ਾ ਕਿਸੇ ਨਾਲ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ। ਕੋਰ ਗਰੁੱਪ ਦੇ ਮੈਂਬਰ ਵਜੋਂ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੀ ਇਨ੍ਹਾਂ ਮੁੱਦਿਆਂ 'ਤੇ ਮੁਹਿੰਮ ਜ਼ਾਰੀ ਰਹੇਗੀ।
ਸਾਥੀ ਤੇ ਹਰਬੰਸ ਲਾਲ ਨੇ ਹੈਨਰੀ ਨੂੰ ਇਨ੍ਹਾਂ ਮੁੱਦਿਆਂ 'ਤੇ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਬਾਰੇ ਆਪਣੀ ਸੀਮਿਤ ਜਾਣਕਾਰੀ 'ਤੇ ਕੰਮ ਕਰਨ ਲਈ ਕਿਹਾ ਹੈ। ਜਿਨ੍ਹਾਂ ਨੂੰ ਕੈਪਟਨ ਦੇ ਪਿੱਠੂਆਂ ਵਾਂਗ ਕੰਮ ਕਰਕੇ ਲੋਕ ਪ੍ਰਚਾਵਾ ਹਾਸਿਲ ਕਰਨ ਦੀ ਬਜਾਏ ਪੰਜਾਬੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਹਿਲਾਂ ਕੈਪਟਨ ਦਾ ਪੱਟਾ ਉਤਾਰੋ ਅਤੇ ਪੰਜਾਬ ਲਈ ਇਕ ਵਿਅਕਤੀ ਵਾਂਗ ਖੜ੍ਹੋ, ਬਾਅਦ 'ਚ ਆਤਮ ਸਨਮਾਨ ਦੀਆਂ ਗੱਲਾਂ ਕਰਨਾ।