ਲਾਈਫ ਟਾਈਮ ਅਚੀਵਮੈਂਟ ਐਵਾਰਡ ਵਾਲੇ ਦੋ ਅਧਿਆਪਕਾਂ ਦਾ ਅੱਜ (4 ਸਤੰਬਰ) ਨੂੰ ਹੋਵੇਗਾ ਐਲਾਨ
ਚੰਡੀਗੜ, 03 ਸਤੰਬਰ 2016 : ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਮਗ ਮੌਕੇ ਸਟੇਟ ਐਵਾਰਡ ਨਾਲ ਸਨਮਾਨਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਸੂਚੀ ਦਾ ਅੱਜ ਐਲਾਨ ਕਰ ਦਿੱਤਾ। ਸਿੱਖਿਆ ਵਿਭਾਗ ਵੱਲੋਂ 5 ਸਤੰਬਰ ਨੂੰ ਸੀ.ਜੀ.ਸੀ. ਲਾਂਡਰਾ (ਐਸ.ਏ.ਐਸ.ਨਗਰ) ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਮੌਕੇ ਇਨ•ਾਂ ਅਧਿਆਪਕਾਂ ਨੂੰ ਸਨਮਾਨਿਆ ਜਾਵੇਗਾ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ 34 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 26 ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ 7 ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਪ੍ਰਸੰਸਾ ਪੱਤਰ ਨਾਲ ਸਨਮਾਨਤ ਕੀਤਾ ਜਾਵੇਗਾ ਜਿਨ•ਾਂ ਨੇ ਆਪਣੀ ਡਿਊਟੀ ਦੌਰਾਨ ਮਿਸਾਲੀ ਸੇਵਾਵਾਂ ਨਿਭਾਈਆਂ।
ਡਾ.ਚੀਮਾ ਨੇ ਦੱਸਿਆ ਕਿ ਇਸ ਵਾਰ ਸਟੇਟ ਐਵਾਰਡਾਂ ਲਈ ਰਾਸ਼ੀ ਵਿੱਚ ਢਾਈ ਗੁਣਾਂ ਵਾਧਾ ਕਰਦਿਆਂ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ ਕੀਤਾ ਗਿਆ ਹੈ। ਇਹ ਵਧੀ ਹੋਈ ਰਾਸ਼ੀ ਅਧਿਆਪਕਾਂ ਨੂੰ ਇਸ ਸਾਲ ਤੋਂ ਮਿਲੇਗੀ। ਉਨ•ਾਂ ਇਹ ਵੀ ਦੱਸਿਆ ਕਿ ਇਸ ਵਾਰ ਦੋ ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ (ਇਕ ਪੁਰਸ਼ ਤੇ ਇਕ ਮਹਿਲਾ) ਦਿੱਤਾ ਜਾਵੇਗਾ ਜਿਸ ਵਿੱਚ ਇਨਾਮ ਰਾਸ਼ੀ ਇਕ-ਇਕ ਲੱਖ ਰੁਪਏ ਰੱਖੀ ਗਈ ਹੈ। ਇਸ ਦਾ ਐਲਾਨ ਭਲਕੇ ਹੋਵੇਗਾ।
ਐਵਾਰਡਾਂ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਡਾ. ਚੀਮਾ ਨੇ ਦੱਸਿਆ ਕਿ ਸਟੇਟ ਐਵਾਰਡਾਂ ਦੀ ਚੋਣ ਲਈ ਪ੍ਰਮੁੱਖ ਸਕੱਤਰ ਸ੍ਰੀ ਜੀ ਵਜਰਾਲਿੰਗਮ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਬਾਕੀ ਚਾਰ ਮੈਂਬਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ ਤੇ ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ ਸਨ।
ਸਟੇਟ ਐਵਾਰਡ ਲਈ ਚੁਣੇ 34 ਅਧਿਆਪਕਾਂ ਦੀ ਸੂਚੀ:
ਪ੍ਰਿੰਸੀਪਲ (2):- ਸ੍ਰੀ ਮੁਕੇਸ਼ ਚੰਦਰ ਜੋਸ਼ੀ ਸ(ਕੰ)ਸਸਸ ਪੱਟੀ ਤਰਨਤਾਰਨ ਤੇ ਸ੍ਰੀਮਤੀ ਸੁਰੇਸ਼ ਕੁਮਾਰੀ ਸ(ਗ) ਸਸਸ ਸੈਕਟਰ-3 ਤਲਵਾੜਾ, ਹੁਸ਼ਿਆਰਪੁਰ।
ਮੁੱਖ ਅਧਿਆਪਕ (2): ਸ੍ਰੀ ਸੁਭਿੰਦਰਜੀਤ ਸਿੰਘ, ਸਹਸ ਅਲਗੋ ਕੋਠੀ ਤਰਨਤਾਰਨ ਤੇ ਸ੍ਰੀ ਜੋਗਾ ਸਿੰਘ ਸ.ਹ.ਸ. ਰਾਜੋਮਾਜਰਾ ਸੰਗਰੂਰ।
ਲੈਕਚਰਾਰ (7) : ਸ੍ਰੀ ਸਰਬਜੀਤ ਸਿੰਘ, ਬਲਵੀਰ ਸਸਸਸ ਫਰੀਦੋਕਟ, ਸ੍ਰੀ ਜਵਤਿੰਦਰ ਕੌਰ ਸਸਸਸ (ਕੰ) ਰੂਪਨਗਰ, ਸ੍ਰੀਮਤੀ ਅਲਕਾ ਰਾਣੀ, ਸ(ਕੰ) ਸਸਸ ਨਹਿਰੂ ਗਾਰਡਨ ਜਲੰਧਰ, ਸ੍ਰੀਮਤੀ ਕਰਮਜੀਤ ਕੋਰ,ਸ(ਕੰ)ਸਸਸ ਸੋਹਾਣਾ ਐਸ.ਏ.ਐਸ.ਨਗਰ, ਸ੍ਰੀ ਸਤਿੰਦਰ ਕੌਰ ਸਸਸਸ ਧੁਪਸੜੀ, ਗੁਰਦਾਸਪੁਰ, ਸ੍ਰੀਮਤੀ ਗੁਰਨਾਮ ਕੌਰ, ਸਸਸਸ ਸਠਿਆਲਾ ਅਮ੍ਰਿੰਤਸਰ ਤੇ ਸ੍ਰੀ ਰਣਜੀਤ ਸਿੰਘ, ਸਸਸਸ ਚੱਕ ਗਿਲਜੇਵਾਲ ਸ੍ਰੀ ਮੁਕਤਸਰ ਸਾਹਿਬ।
ਮਾਸਟਰ ਕਾਡਰ ਅਧਿਆਪਕ (14): ਸ੍ਰੀ ਲਖਵਿੰਦਰ ਸਿੰਘ ਸਹਸ ਬਲਸਰਾਏ, ਅਮ੍ਰਿੰਤਸਰ, ਸ੍ਰੀਮਤੀ ਦਵਿੰਦਰ ਕੌਰ, ਸਸਸਸ ਕੋਕਰੀ ਕਲਾਂ (ਮੁੰਡੇ) ਮੋਗਾ, ਸ੍ਰੀ ਰਵਿੰਦਰ ਕੁਮਾਰ, ਡੀ.ਪੀ.ਈ. ਸਸਸਸ ਬਰ•ੇ ਮਾਨਸਾ, ਸ੍ਰੀਮਤੀ ਸ਼ਕੂਰਾ ਬੇਗਮ, ਪੀ.ਟੀ.ਆਈ., ਸਹਸ ਜਮਾਲਪੁਰਾ ਸੰਗਰੂਰ, ਸ੍ਰੀਮਤੀ ਨੀਰਜ ਸੈਣੀ, ਐਸ.ਡੀ.. ਫੁੱਲਰਵਾਨ (ਗ) ਸਸਸ ਜਲੰਧਰ, ਸ੍ਰੀ ਕਿਰਨਦੀਪ ਸਿੰਘ, ਸਹਸ ਸਿਹੌੜਾ ਲੁਧਿਆਣਾ, ਸ੍ਰੀ ਪਿਆਰਾ ਸਿੰਘ, ਸਹਸ ਗੁਰਨੇਕਲਾਂ ਮਾਨਸਾ, ਸ੍ਰੀ ਕੰਵਲਪ੍ਰੀਤ ਸਿੰਘ ਸਹਸ ਦਿਆਲ ਭੜੰਗ ਅਮ੍ਰਿੰਤਸਰ, ਸ੍ਰੀ ਜਸਪਾਲ ਸਿੰਘ, ਆਰਟ ਐਂਡ ਕਰਾਫਟ, ਸਹਸ ਸਿੰਘਪੁਰਾ ਐਸ.ਏ.ਐਸ.ਨਗਰ, ਸ੍ਰੀ ਹਰਮੰਦਰ ਸਿੰਘ, ਪੀ.ਟੀ.ਆਈ. ਸਮਸ ਲਾਲੇਆਣਾ, ਬਠਿੰਡਾ, ਸ੍ਰੀ ਜਸਵੰਤ ਸਿੰਘ, ਸਮਸ ਰਾਜਗੜ• ਲੁਧਿਆਣਾ, ਸ੍ਰੀ ਸ਼ਿਵਸਰਨ ਸਮਸ ਰਾਮਗੜ• ਨਵਾਂ ਪਿੰਡ ਲੁਧਿਆਣਾ, ਸ੍ਰੀ ਜਗਦੀਸ਼ ਸਿੰਘ., ਪੀ.ਟੀ.ਆਈ., ਸਮਸ ਖੇੜਾ ਹੁਸ਼ਿਆਰਪੁਰ, ਸ੍ਰੀ ਧਰਮਿੰਦਰ ਸਿੰਘ ਸਮਸ ਕਿੰਗਰਾ ਫਰੀਦਕੋਟ
ਈ.ਟੀ.ਟੀ. ਕਾਡਰ (9): ਸ੍ਰੀ ਸ਼ਿੰਦਰਪਾਲ ਸਿੰਘ ਸਅਸ ਫੂਲੇਖਾਰੀ ਬਠਿੰਡਾ, ਸ੍ਰੀ ਕੁਲਵਿੰਦਰ ਸਿੰਘ, ਸਅਸ ਬਰਾਸ ਪਟਿਆਲਾ, ਸ੍ਰੀ ਸੁਲੱਖਣ ਸਿੰਘ, ਸਅਸ ਭੱਟੀਆਂ, ਗੁਰਦਾਸਪੁਰ, ਸ੍ਰੀ ਨਰੇਸ਼ ਕੁਮਾਰ, ਸਅਸ ਢਾਣੀ ਅਰਮ ਸਿੰਘ ਫਾਜਿਲਕਾ, ਸ੍ਰੀ ਗੁਰਮੇਜ ਸਿੰਘ, ਹੈਡ ਟੀਚਰ ਸਅਸ ਬਰਕਤ ਗੁਰਦਾਸਪਰ, ਸ੍ਰੀ ਅਜਮੇਰ ਸਿੰਘ ਸਅਸ ਨੱਥੇਵਾਲ ਜਲੰਧਰ, ਸ੍ਰੀਮਤੀ ਅਨੀਤਾ, ਸਅਸ ਬਰਿਆਰ ਗੁਰਦਾਸਪੁਰ, ਸ੍ਰੀ ਅਮਰਜੀਤ ਸਿੰਘ, ਸਅਸ ਰੱਲੀ ਮਾਨਸਾ ਅਤੇ ਸ੍ਰੀ ਸੁਰਿੰਦਰ ਸਿੰਘ ਤੇ ਸ੍ਰੀਮਤੀ ਰੇਨੂੰ ਸਿੰਗਲਾ (ਸੰਯੁਕਤ) ਸਅਸ ਰੱਤੋਕੇ ਸੰਗਰੂਰ।
ਇਸ ਤੋਂ ਇਲਾਵਾ 26 ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾ ਰਹੇ ਹਨ ਜਿਨ•ਾਂ ਦੀ ਮੈਰਿਟ ਨੰਬਰ 60 ਤੋਂ ਵੱਧ ਹੋਣ ਕਰ ਕੇ ਐਵਾਰਡ ਲਈ ਯੋਗ ਸਨ ਪਰ ਐਵਾਰਡਾਂ ਲਈ ਸੀਮਤ ਗਿਣਤੀ ਹੋਣ ਕਾਰਨ ਐਵਾਰਡ ਹਾਸਲ ਨਹੀਂ ਕਰ ਕੇ। ਸਿੱਖਿਆ ਵਿਭਾਗ ਵੱਲੋਂ ਇਨ•ਾਂ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰਸੰਸਾ ਪੱਤਰ ਹਾਸਲ ਕਰਨ ਵਾਲੇ 26 ਅਧਿਆਪਕਾਂ ਦੀ ਸੂਚੀ:
ਪ੍ਰਿੰਸੀਪਲ (7): ਸ੍ਰੀ ਭੁਪਿੰਦਰ ਸਿੰਘ, ਸਸਸਸ ਮੰਡ ਜਲੰਧਰ, ਸ੍ਰੀ ਤਜਿੰਦਰ ਕੁਮਾਰ ਸਸਸਸ ਸਾਧਰਾਂ, ਹੁਸ਼ਿਆਰਪੁਰ, ਸ੍ਰੀਮਤੀ ਅੰਜੂ ਗੋਇਲ, ਸਸਸਸ ਈਲਵਾਲ ਗੱਗੜਪੁਰ, ਸੰਗਰੂਰ, ਸ੍ਰੀ ਭੁਪਿੰਦਰ ਸਿੰਘ, ਸਸਸਸ ਬਾਘਾਪੁਰਾਣਾ (ਮੰ), ਮੋਗਾ, ਸ੍ਰੀਮਤੀ ਵੀਨਾ ਭੱਲਾ, ਸਸਸਸ (ਕੰ) ਧੂਰੀ , ਸੰਗਰੂਰ, ਸ੍ਰੀਮਤੀ ਸੁਨੀਤਾ ਸ਼ਰਮਾ, ਸਸਸਸ ਰਾਮਗੜ• ਸੀਕਰੀ ,ਹੁਸ਼ਿਆਰਪੁਰ ਤੇ ਸ੍ਰੀ ਰਾਕੇਸ਼ ਸ਼ਰਮਾ, ਸਸਸਸ ਬਹਿਕ ਗੁੱਜਰਾਂ ਫਿਰੋਜ਼ਪੁਰ।
ਮੁੱਖ ਅਧਿਆਪਕ (1): ਸ੍ਰੀ ਬੀ.ਪੀ.ਐਸ.ਠਾਕੁਰ, ਜੀ.ਐਮ.ਐਨ.ਸਕੂਲ, ਰੂਪਨਗਰ।
ਲੈਕਚਰਾਰ (6):-ਸ੍ਰੀ ਸੁਰੇਸ਼ ਕੁਮਾਰ ਸਹਿਗਲ, ਸਸਸਸ ਮਹਿੰਦਰਗੰਜ ਰਾਜਪੁਰਾ, ਪਟਿਆਲਾ, ਸ੍ਰੀ ਚਰਨਜੀਤ ਸਿੰਘ, ਸਸਸਸ ਹਠੂਰ, ਲੁਧਿਆਣਾ, ਸ੍ਰੀ ਜਗਜੀਤ ਸਿੰਘ, ਸਸਸਸ ਗੋਸਲਾਂ, ਲੁਧਿਆਣਾ, ਸ੍ਰੀ ਸੁਨੀਲ ਬਹਿਲ , ਸਸਸਸ 3ਬੀ1 ਐਸ.ਏ.ਐਸ.ਨਗਰ, ਸ੍ਰੀ ਗੁਰਮੀਤ ਸਿੰਘ, ਸਸਸਸ ਰੰਗੜ• ਨੰਗਲ ਗੁਰਦਾਸਪੁਰ, ਸ੍ਰੀ ਲਾਭ ਸਿੰਘ, ਸਸਸਸ ਭੋਗੀਵਾਲ ਸੰਗਰੂਰ
ਮਾਸਟਰ ਕਾਡਰ ਅਧਿਆਪਕ (10): ਸ੍ਰੀ ਰਸ਼ਪਾਲ ਸਿੰਘ, ਸਹਸ ਧੂਲਕੋਟ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਵਿੰਦਰ ਸਿੰਘ ਸਸਸਸ ਸਹੌੜਾ, ਸ.ਅ.ਸ.ਨਗਰ, ਸ੍ਰੀਮਤੀ ਪਰਵਿੰਦਰ ਕੌਰ, ਸਸਸਸ ਚੱਕ ਰੁਲਦੂ ਸਿੰਘ ਵਾਲਾ, ਬਠਿੰਡਾ, ਸ੍ਰ੍ਰੀ ਸੁਰਿੰਦਰ ਮੋਹਨ, ਡੀ.ਪੀ.ਈ., ਸਸਸਸ (ਕੰ) ਧੂਰੀ, ਸੰਗਰੂਰ, ਸ੍ਰੀਮਤੀ ਗੁਰਵੰਤ ਕੌਰ, ਡੀ.ਪੀ.ਈ., ਸ ਮਾ. ਸ ਸ਼ਾਹਪੁਰ ਕੰਢੀ, ਪਠਾਨਕੋਟ, ਸ੍ਰੀ ਮੱਖਣ ਸਿੰਘ, ਡੀ.ਪੀ.ਈ., ਸਸਸਸ ਬੁਢਲਾਡਾ(ਮੁੰ), ਮਾਨਸਾ, ਸ੍ਰੀ ਜਸਵਿੰਦਰ ਪਾਲ, ਡੀ.ਪੀ.ਈ., ਸਸਸਸ ਨਡਾਲਾ, ਕਪੂਰਥਲਾ। ਸ੍ਰੀ ਘੂਕਾ ਸਿੰਘ, ਪੀ.ਟੀ.ਆਈ., ਸਸਸਸ ਕੋਹਰੀਆਂ, ਸੰਗਰੂਰ, ਸ੍ਰੀਮਤੀ ਕਮਲਜੀਤ ਕੋਰ, ਪੀ.ਟੀ.ਆਈ., ਸ(ਕੰ)ਸਸਸ ਰੇਲਵੇ ਮੰਡੀ, ਹੁਸ਼ਿਆਰਪੁਰ ਤੇ ਸ੍ਰੀ ਜਸਪਾਲ ਸਿੰਘ, ਪੀ.ਟੀ.ਆਈ., ਸਸਸਸ (ਕੰ) ਸਮਰਾਲਾ, ਲੁਧਿਆਣਾ।
ਈ.ਟੀ.ਟੀ. ਕਾਡਰ (2): ਸ੍ਰੀ ਦੀਪਕ ਕੁਮਾਰ ਵਸ਼ਿਸ਼ਟ, ਸਅਸ ਨਈ ਅਬਾਦੀ-1 ਏ ਹੁਸ਼ਿਆਰਪੁਰ ਤੇ ਸ੍ਰੀਮਤੀ ਇੰਦੂ ਬਾਲਾ ਸ (ਕੰ) ਪ੍ਰਾ ਸ ਗੁਰਾਇਆ, ਜਲੰਧਰ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨਾਲ ਸਬੰਧਤ ਮੁੱਖ ਦਫਤਰਾਂ ਦੇ ਮੁੱਖੀਆਂ ਵੱਲੋਂ ਮੁੱਖ ਤੇ ਜ਼ਿਲਾ ਦਫਤਰ ਵਿੱਚ ਨਾਮਜ਼ਦ ਤਾਇਨਾਤ 7 ਸਿੱਖਿਆ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਆ ਜਾ ਰਿਹਾ ਹੈ।
ਮਿਸਾਲੀ ਸੇਵਾਵਾਂ ਲਈ ਪ੍ਰਸੰਸਾ ਪੱਤਰ (7):
ਡਾ. ਮਨਿੰਦਰ ਸਿੰਘ ਸਰਕਾਰੀਆ, ਡਿਪਟੀ ਐਸ.ਪੀ.ਡੀ., ਸ੍ਰੀਮਤੀ ਮਨਜੀਤ ਕੌਰ, ਡਾਇਰੈਕਟਰ ਅਕਾਦਮਿਕ, ਪੰਜਾਬ ਸਕੂਲ ਸਿਖਿਆ ਬੋਰਡ, ਸ੍ਰੀਮਤੀ ਨਲਿਨੀ ਸ਼ਰਮਾ, ਵਿਸ਼ੇਸ਼ ਕਾਰਜ ਅਫਸਰ (ਵਜੀਫਾ), ਸ੍ਰੀ ਪਰਗਟ ਸਿੰਘ, ਉਪ ਜ਼ਿਲ•ਾ ਸਿਖਿਆ ਅਫਸਰ (ਐ:ਸਿ:) ਫਿਰੋਜ਼ਪੁਰ, ਸ੍ਰੀਮਤੀ ਸਤਿੰਦਰਜੀਤ ਕੌਰ, ਡਿਪਟੀ ਡਾਇਰੈਕਟਰ, ਸ੍ਰੀ ਰਾਜਵੀਰ ਸਿੰਘ, ਡਿਪਟੀ ਮੈਨੇਜਰ(ਐਮ.ਆਈ.ਐਸ.) ਤੇ ਸ੍ਰੀ ਸੁਰਿੰਦਰਪਾਲ ਸ਼ਰਮਾ, ਸੇਵਾ ਮੁਕਤ ਦਰਜਾ ਚਾਰ ਮੁਲਾਜ਼ਮ, ਸਹਸ ਕਬੂਲਪੁਰ ਪਟਿਆਲਾ।