ਫਤਿਹਗੜ• ਚੂੜੀਆਂ, 4 ਸਤੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ Àੱਘੇ ਨੇਤਾ ਅਤੇ ਸਟਾਰ ਪ੍ਰਚਾਰਕ ਗੁਰਪ੍ਰੀਤ ਸਿੰਘ ਘੁੱਗੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਕਚਿਹਰੀ ਵਿੱਚ ਖੜਾ ਕਰਦੇ ਹੋਏ ਜਵਾਬ ਮੰਗਿਆ ਹੈ ਕਿ ਉਨ•ਾਂ ਦੇ ਰਾਸ਼ਟਰੀ ਨੇਤਾ ਪੰਜਾਬ ਵਿੱਚ ਕੀ ਕਰ ਰਹੇ ਹਨ? ਜਦੋਂ ਕਾਂਗਰਸ ਅਤੇ ਭਾਜਪਾ ਦੇ ਰਾਸ਼ਟਰੀ ਨੇਤਾ ਆਪਣੀ-ਆਪਣੀ ਪਾਰਟੀਆਂ ਲਈ ਪੰਜਾਬ ਵਿੱਚ ਡਿਊਟੀ ਕਰ ਰਹੇ ਹਨ ਤਾਂ ਇਨ•ਾਂ ਨੂੰ ਆਮ ਆਦਮੀ ਪਾਰਟੀ ਦੇ ਉਨ•ਾਂ ਰਾਸ਼ਟਰੀ ਨੇਤਾਵਾਂ ਦੇ ਕਾਰਨ ਤਕਲੀਫ ਕਿਉਂ ਹੋ ਰਹੀ ਹੈ, ਜਿਨ•ਾਂ ਨੇ ਪੰਜਾਬ ਵਿੱਚ ਗ੍ਰਾਮ ਪੰਚਾਇਤਾਂ ਦਾ ਚੋਣ ਵੀ ਨਹੀਂ ਲੜਨਾ ਅਤੇ ਚੋਣ ਖਤਮ ਹੁੰਦੇ ਹੀ ਉਨ•ਾਂ ਨੇ ਚਲੇ ਜਾਣਾ ਹੈ ਜਿਨ•ਾਂ ਰਾਜਾਂ ਵਿਚ ਚੋਣ ਹੋਣ ਹੈ। ਆਮ ਆਦਮੀ ਪਾਰਟੀ ਵਲੋਂ 'ਬਾਦਲ ਭਜਾਓ, ਪੰਜਾਬ ਬਚਾਓ' ਬੈਨਰ ਹੇਠ ਸ਼ੁਰੂ ਕੀਤੀ ਗਈ ਰਾਜ ਪੱਧਰੀ ਰੈਲੀ ਦੇ ਲੜੀ ਤਹਿਤ ਐਤਵਾਰ ਨੂੰ ਫਤਿਹਗੜ• ਚੂੜੀਆਂ ਵਿਧਾਨ ਸਭਾ ਖੇਤਰ ਦੇ ਪਿੰਡ ਕਾਲਾ ਅਫਗਾਨਾ ਵਿੱਚ ਇੱਕ ਭਾਰੀ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਗੁਰਪ੍ਰੀਤ ਘੁੱਗੀ ਦਾ ਜੋਰਦਾਰ ਸਵਾਗਤ ਕੀਤਾ।
ਇਸ ਮੌਕੇ ਫਤਿਹਗੜ• ਚੂੜੀਆਂ ਤੋਂ 'ਆਪ' ਦੇ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਉੱਘੇ ਨੇਤਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸੁਖਜਿੰਦਰ ਸਿੰਘ ਦਾਬਾਵਾਲ, ਜਸਵਿੰਦਰ ਸਿੰਘ ਛੀਣਾ, ਸੁਖਬਾਜ ਪਰਵਾਨਾ, ਕਿਸਾਨ ਨੇਤਾ ਸ਼ਵਿੰਦਰ ਸਿੰਘ ਵਿੰਝਵਾ, ਸੂਬੇਦਾਰ ਸਿੰਘ, ਕਲਵੰਤ ਸਿੰਘ, ਧੰਨਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਲੋਕਲ ਕਮੇਟੀ ਅਤੇ ਸੁਖਵੰਤ ਸਿੰਘ ਆਦਿ ਮੌਜੂਦ ਸਨ ।
ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜਬਰਦਸਤ ਲੋਕਾਂ ਦੇ ਸਮਰਥਨਾਂ ਤੋਂ ਬੌਖਲਾ ਗਈ ਹੈ। ਇਨ•ਾਂ ਦੇ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਲਈ ਕੋਈ ਮੁੱਦਾ ਨਹੀਂ ਹੈ। ਇਸ ਲਈ ਇਹ ਕਦੇ 'ਦਿੱਲੀ ਵਾਲੇ ਬਨਾਮ ਪੰਜਾਬ ਵਾਲੇ' ਵਰਗੀ ਬੇਬੁਨਿਆਦ ਗੱਲਾਂ ਨੂੰ ਮੁੱਦਾ ਬਣਾ ਰਹੇ ਹਨ ਅਤੇ ਕਦੇ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਵੰਡਣ ਵਾਲੀ ਸਾਜਿਸ਼ਾਂ ਰਚ ਰਹੇ ਹਨ। ਘੁੱਗੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਉਹ ਦੱਸੇ ਕਿ ਕਾਂਗਰਸ ਦੀ 'ਆਂਟੀ' ਕਿੱਥੋ ਹੈ ਅਤੇ ਕਿੱਥੇ ਰਹਿੰਦੀ ਹੈ? ਕੀ ਇਟਲੀ ਤੋਂ ਵੀ ਦੂਰ ਹੈ ਦਿੱਲੀ? ਕੀ ਆਸ਼ਾ ਕੁਮਾਰੀ ਪੰਜਾਬ ਤੋਂ ਬਾਹਰ ਦੀ ਨਹੀਂ ਹੈ? ਕੈਪਟਨ ਅਮਰਿੰਦਰ ਸਿੰਘ ਇਹ ਵੀ ਦੱਸ ਦੇ ਕਿ ਆਸ਼ਾ ਕੁਮਾਰੀ ਤੋਂ ਪਹਿਲਾਂ ਪੰਜਾਬ ਦਾ ਇੰਚਾਰਜ ਬਨਣ ਵਾਲੇ ਕਮਲ ਨਾਥ ਬਾਹਰੀ ਨਹੀਂ ਸਨ, ਜਿਨ•ਾਂ ਉੱਤੇ 1984 ਵਿੱਚ ਸਿੱਖ ਕਤਲੇਆਮ ਵਿੱਚ ਸ਼ਾਮਿਲ ਹੋਣ ਦਾ ਗੰਭੀਰ ਦੋਸ਼ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਭਾਜਪਾ ਅਤੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਕਿ ਭਾਜਪਾ ਦਾ ਪੰਜਾਬ ਦਾ ਇੰਚਾਰਜ ਪ੍ਰਭਾਤ ਝਾਅ ਅਤੇ ਉਸਦੀ ਟੀਮ ਪੰਜਾਬ ਵਿੱਚ ਕੀ ਕਰ ਰਹੀ ਹੈ ?
ਇਸ ਦੌਰਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਸੁੱਚਾ ਸਿੰਘ ਛੋਟੇਪੁਰ ਸੰਬੰਧੀ ਕਿਹਾ ਕਿ ਛੋਟੇਪੁਰ ਨੂੰ ਧਰਮ ਦੀ ਆੜ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਵੰਡਣ ਵਾਲੀ ਰਾਜਨੀਤੀ ਨਹੀਂ ਕਰਣੀ ਚਾਹੀਦੀ ਹੈ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਧਰਮ ਦੇ ਸਬੰਧੀ ਅਪਸ਼ਬਦ ਨਹੀਂ ਬੋਲ ਸਕਦੇ। ਉਨ•ਾਂ ਨੇ ਸਵਾਲ ਚੁੱਕਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਛੋਟੇਪੁਰ ਦੇ ਸਾਹਮਣੇ ਕੁੱਝ ਗਲਤ ਬੋਲਿਆ ਸੀ ਤਾਂ ਛੋਟੇਪੁਰ ਸਵਾ ਮਹੀਨਾ ਚੁਪ ਕਿਉਂ ਰਹੇ? ਉਸੇ ਸਮੇਂ ਰੋਸ਼ ਜਾਹਿਰ ਕਰਕੇ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਦੱਸੀ ਜੋ ਅੱਜ ਦੱਸ ਰਹੇ ਹਨ। ਗੁਰਪ੍ਰੀਤ ਸਿੰਘ ਘੁੱਗੀ ਨੇ ਹਰਦੀਪ ਸਿੰਘ ਕਿੰਗਰਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਲੋਕ ਟਿਕਟ ਅਤੇ ਨਿੱਜੀ ਲਾਲਚ ਲਈ ਆਮ ਆਦਮੀ ਪਾਰਟੀ ਵਿੱਚ ਆਏ ਸਨ, ਜਦੋਂ ਉਨ•ਾਂ ਨੂੰ ਟਿਕਟ ਤੋਂ ਮਨਾਹੀ ਹੋ ਗਈ ਤਾਂ ਅੱਜ ਉਥੇ ਹੀ ਲੋਕ ਆਮ ਆਦਮੀ ਪਾਰਟੀ ਨੂੰ ਗਲਤ ਸਾਬਤ ਕਰਣ ਉੱਤੇ ਤੁਲ ਗਏ। ਪਰੰਤੂ ਪੰਜਾਬ ਦੇ ਲੋਕ ਸਾਰਿਆ ਨੂੰ ਚੰਗੀ ਤਰ•ਾਂ ਜਾਣਦੇ ਅਤੇ ਪਹਛਾਣਦੇ ਹਨ ।
ਗੁਰਪ੍ਰੀਤ ਸਿੰਘ ਘੁੱਗੀ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਨੇ ਲੈਂਡ ਮਾਫਿਆ, ਸੈਂਡ ਮਾਫਿਆ, ਬਸ ਮਾਫਿਆ, ਰੇਤ ਮਾਫਿਆ, ਡਰਗ ਮਾਫਿਆ ਅਤੇ ਕੇਬਲ ਮਾਫਿਆ ਤੋਂ ਨਿਜਾਤ ਪਾਉਣੀ ਹੈ ਤਾਂ ਉਨ•ਾਂ ਨੂੰ ਸਾਰੀਆਂ ਤਾਕਤਾਂ ਨਾਲ ਜੰਗ ਲੜਨੀ ਹੋਵੇਗੀ ਜੋ ਪੰਜਾਬ ਨੂੰ ਬਰਬਾਦ ਕਰਣ ਲਈ ਜ਼ਿੰਮੇਦਾਰ ਹਨ। ਗੁਰਪ੍ਰੀਤ ਸਿੰਘ ਘੁੱਗੀ ਨੇ ਜੋਸ਼ੀਲੇ ਅੰਦਾਜ ਵਿੱਚ ਕਿਹਾ ਕਿ ਹੱਕ-ਸੱਚ ਦੀ ਲੜਾਈ ਵਿੱਚ ਜੂਝਨਾ ਵੀ ਪੈਂਦਾ ਹੈ ਅਤੇ ਮੈਦਾਨ ਫਤੇਹ ਹੋਣ ਤੱਕ ਲੜਨਾ ਵੀ ਪੈਂਦਾ ਹੈ।