ਭੁਪਿੰਦਰ ਸਿੰਘ ਬਰਾੜ ਜਿਨ•ਾਂ ਨੂੰ ਅੱਜ ਰਾਜ ਪੱਧਰੀ ਸਮਾਗਮ 'ਚ ਪ੍ਰੰਸ਼ਸਾ ਪੱਤਰ, ਲੈਕਚਰਾਰ ਸਰਬਜੀਤ ਸਿੰਘ, ਐੱਸ.ਐੱਸ.ਮਾਸਟਰ ਧਰਮਿੰਦਰ ਸਿੰਘ ਜਿਨ•ਾਂ ਨੂੰ ਅੱਜ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਫ਼ਰੀਦਕੋਟ, 4 ਸਤੰਬਰ, 2016 : ਸਿੱਖਿਆ ਵਿਭਾਗ ਵੱਲੋਂ ਸੀ.ਜੀ.ਸੀ ਲਾਂਡਰਾ (ਐੱਸ.ਏ.ਐੱਸ.ਨਗਰ) ਵਿਖੇ ਕੀਤੇ ਰਾਜ ਪੱਧਰੀ ਸਮਾਗਮ 'ਚ ਫ਼ਰੀਦਕੋਟ ਜ਼ਿਲੇ ਦੇ ਦੋ ਅਧਿਆਪਕ ਅਤੇ ਇੱਕ ਸਿੱਖਿਆ ਅਧਿਕਾਰੀ ਦਾ ਸਨਮਾਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਬਰਾੜ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਜਿਨ•ਾਂ ਨੇ 1994 ਬਤੌਰ ਡੀ.ਪੀ.ਈ.ਸੇਵਾ ਸ਼ੁਰੂ ਕੀਤੀ। 2006 ਉਹ ਮੁੱਖ ਅਧਿਆਪਕ ਬਣੇ ਤੇ ਸਰਕਾਰੀ ਹਾਈ ਸਕੂਲ ਕਾਉਣੀ ਤੋਂ ਸਟਾਫ਼ ਨਾਲ ਮਿਲ ਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਉਪਰਾਲੇ ਕੀਤੇ। ਸ. ਬਰਾੜ ਨੇ 2008 'ਚ ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਬਿਲਡਿੰਗ ਵਾਸਤੇ ਵੱਲ ਵਿਸ਼ੇਸ਼ ਧਿਆਨ ਦਿੱਤਾ। ਫ਼ਿਰ 2014 'ਚ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਮੁੰਡੇ ਦੇ ਪ੍ਰਿੰਸੀਪਲ ਬਣੇ। ਇੱਥੇ 64 ਕੇ.ਵੀ.ਜਰਨੇਟਰ ਦੀ ਖਰੀਦੀ ਕੀਤੀ, ਬਿਜਲੀ ਵਿਭਾਗ ਨਾਲ ਤਾਲਮੇਲ ਕਰਕੇ ਸਕੂਲ 'ਚ ਥਿਰੀ ਫ਼ੀਸ ਸਪਲਾਈ ਚਾਲੂ ਕਰਵਾਈ ਅਤੇ ਸਕੂਲ ਲਈ ਵੱਖਰਾ ਟਰਾਂਸਫ਼ਾਰਮ ਲਗਵਾਇਆ। ਦਫ਼ਤਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ, ਮੈੱਥ ਪਾਰਕ, ਸਾਇੰਸ ਪਾਰਕ ਤਿਆਰ ਕੀਤੇ। ਮੇਨ ਰਸਤੇ 'ਚ ਇੰਟਰਲੌਕ ਟਾਈਲਾਂ ਲਗਵਾਈਆਂ, ਕਮਰਿਆਂ ਦੀ ਉਸਾਰੀ ਕਰਵਾਈ। ਭੁਪਿੰਦਰ ਸਿੰਘ ਬਰਾੜ ਦਾ ਮੰਨਣਾ ਹੈ ਕਿ ਉਨ•ਾਂ ਨੂੰ ਪ੍ਰੇਰਣਾ ਆਪਣੇ ਪਿਤਾ ਅਜੀਤ ਸਿੰਘ ਬਰਾੜ, ਮਾਤਾ ਗੁਰਦੇਵ ਕੌਰ ਬਰਾੜ, ਸਵ: ਮਾਮਾ ਗੁਰਦੀਪ ਸਿੰਘ ਮੱਲ•ੀ ਤੋਂ ਮਿਲੀ। ਉਨ•ਾਂ ਅਨੁਸਾਰ ਸੁਪਤਨੀ ਪਿੰਦਰ ਕੌਰ ਬਰਾੜ ਅਤੇ ਬੇਟੇ ਹਰਸ਼ਨੂਰ ਸਿੰਘ ਵੱਲੋਂ ਹਮੇਸ਼ਾ ਲੋਕ ਭਲਾਈ ਵਾਸਤੇ ਕਾਰਜ ਕਰਨ ਲਈ ਸਹਿਯੋਗ ਮਿਲਦਾ ਹੈ। ਅੱਜ ਉਨ•ਾਂ ਨੂੰ ਵਿਭਾਗ ਵੱਲੋਂ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਕੈਮਸਟਰੀ ਦੇ ਲੈਕਚਰਾਰ ਸਰਬਜੀਤ ਸਿੰਘ ਇੱਥ ਯੋਗ ਪ੍ਰਤਿਭਾਸ਼ਾਲੀ ਸਮਰੱਥ ਅਤੇ ਮਿਹਨਤੀ ਅਧਿਆਪਕ ਹਨ। ਉਨ•ਾਂ ਸਕੂਲ ਵਿਦਿਆਰਥੀਆਂ ਲਈ ਆਪਣੀ ਜੇਬੋਂ 30,000 ਖਰਚ ਕੇ ਬੈਂਚ ਤਿਆਰ ਕਰਵਾਏ। ਹੜ ਪੀੜਤਾਂ ਲਈ 5100 ਰੁਪਏ, ਸਕੂਲ ਭਲਾਈ ਫ਼ੰਡ 'ਚ 8100 ਰੁਪਏ ਦਾਨ ਕੀਤੇ ਅਤੇ ਸਕੂਲ ਭਲਾਈ ਫ਼ੰਡ ਲਈ ਦਾਨੀ ਸੱਜਣਾਂ ਪਾਸੋਂ 80,000 ਦੀ ਰਕਮ ਇੱਕਠੀ ਕੀਤੀ। ਇੱਥੇ ਹੀ ਬੱਸ ਨਹੀਂ ਸਕੂਲ ਅੰਦਰ ਦਾਨੀ ਸੱਜਣਾਂ ਨੂੰ ਪ੍ਰੇਰਿਤ ਕਰਕੇ ਇੱਕ ਕਲਾਸ ਰੂਮ ਤਿਆਰ ਕਰਾਉਣ ਦਾ ਸਿਹਰਾ ਵੀ ਉਨ•ਾਂ ਦੇ ਸਿਰ ਹੈ। ਉਨ•ਾਂ ਨੇ ਸਕੂਲ ਦੀ 1300 ਫ਼ੁੱਟ ਚਾਰ ਦੀਵਾਰੀ,ਤਿੰਨ ਟੁਆਇਲਟ ਬਲਾਕ, ਮਿਡ-ਡੇ-ਮੀਲ ਲਈ ਰਸੋਈ ਸੈੱਡ,ਆਰ.ਓ.ਅਤੇ ਦੋ ਕਮਰਿਆਂ ਲਈ ਪੂਰਨ ਦਿੱਤਾ। ਸਾਇੰਸ ਮੇਲਿਆਂ 'ਚ ਵਿਦਿਆਰਥੀਆਂ ਦੀ ਰਾਜ ਪੱਧਰ ਤੱਕ ਸ਼ਮੂਲੀਅਤ ਕਰਵਾਈ। ਖੁਦ ਕਈ ਵਾਰ ਖੂਨਦਾਨ ਕੀਤਾ ਤੇ ਖੂਨਦਾਨ ਕੈਂਪ ਵੀ ਲਗਵਾਏ। ਸਕੂਲ ਅੰਦਰ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫ਼ਸਰ ਵਜੋਂ ਨੌਜਵਾਨਾਂ ਨੂੰ ਸੇਵਾ ਕਾਰਜਾਂ 'ਚ ਲਗਾਇਆ। ਸਮੇਂ ਸਮੇਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਨਿਰੰਤਰ ਕਾਰਜ ਕਰਨ ਬਦਲੇ ਉਨ•ਾਂ ਨੂੰ ਅੱਜ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਧਰਮਿੰਦਰ ਸਿੰਘ ਐੱਸ.ਐੱਸ.ਮਾਸਟਰ ਸਰਕਾਰੀ ਮਿਡਲ ਸਕੂਲ ਕਿੰਗਰਾ ਗੁਰਚਰਨ ਸਿੰਘ ਦੇ ਲਾਡਲੇ ਸਪੁੱਤਰ ਧਰਮਿੰਦਰ ਸਿੰਘ ਨੇ ਆਪਣੇ ਅਧਿਆਪਕ ਦਾ ਸਫ਼ਰ 1999 'ਚ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਤੋਂ ਸ਼ੁਰੂ ਕੀਤਾ। ਫ਼ਿਰ 2001 'ਚ ਸਰਕਾਰੀ ਪ੍ਰਾਇਮਰੀ ਸਕੂਲ ਜਨੇਰੀਆਂ ਵਿਖੇ ਜੁਆਇੰਨ ਕੀਤਾ। 2008 'ਚ ਉਨ•ਾਂ ਦੀ ਲਗਨ ਤੇ ਮਿਹਨਤ ਨੂੰ ਵੇਖਦੇ ਹੋਏ ਪੜੋ ਪੰਜਾਬ ਪ੍ਰੋਗਰਾਮ ਦਾ ਜ਼ਿਲਾ ਕੋਆਰਡੀਨੇਟਰ ਲਗਾਇਆ ਗਿਆ। ਉਨ•ਾਂ ਆਪਣੀ ਯੋਗ ਅਗਵਾਈ ਨਾਲ ਫ਼ਰੀਦਕੋਟ ਜ਼ਿਲੇ ਨੂੰ ਮੂਹਰਲੀਆਂ ਕਤਾਰਾਂ 'ਚ ਲਿਆਂਦਾ। ਉਸ ਵਕਤ ਡਾਇਰੈੱਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਤਿੰਨ ਵਾਰ ਉਨ•ਾਂ ਦਾ ਸਨਮਾਨ ਕੀਤਾ ਗਿਆ। ਇਸ ਅਰਸੇ ਦੌਰਾਨ ਉਨ•ਾਂ ਫ਼ਰੀਦਕੋਟ ਜ਼ਿਲੇ ਦੇ ਹਰ ਸਕੂਲ 'ਚ ਲਾਇਬ੍ਰੇਰੀ ਕਾਰਨਰ ਤਿਆਰ ਕਰਵਾਏ। ਉਨ•ਾਂ ਦਿਨਾਂ 'ਚ ਬੱਚਿਆਂ ਨੂੰ ਸਟੇਜੀ ਡਰ ਤੋਂ ਮੁਕਤ ਕਰਨ ਵਾਸਤੇ ਕਰਵਾਏ ਮੁਕਾਬਿਲਆਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। 2012 'ਚ ਧਰਮਿੰਦਰ ਸਿੰਘ ਨੂੰ ਵਿਭਾਗੀ ਤਰੱਕੀ ਮਿਲਣ ਨਾਲ ਉਹ ਸਰਕਾਰੀ ਮਿਡਲ ਸਕੂਲ ਕਿੰਗਰਾ ਵਿਖੇ ਐੱਸ.ਐੱਸ.ਮਾਸਟਰ ਬਣ ਗਏ। ਇੱਥੇ ਉਨ•ਾਂ ਸਕੂਲ ਦੇ ਮਾਪਿਆਂ ਨਾਲ ਸੰਪਰਕ ਕਰਕੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਅੰਦਰ ਅਨੁਸ਼ਾਸ਼ਨ ਕਾਇਮ ਕਰਨ ਵਾਸਤੇ ਠੋਸ ਕਦਮ ਚੁੱਕੇ। ਸਕੂਲ ਅੰਦਰ ਪਾਰਕ ਤਿਆਰ ਕੀਤੇ, ਆਰ.ਓ.ਲਗਵਾਇਆ, ਸੁੰਦਰ ਲਾਇਬ੍ਰੇਰੀ ਦਾ ਨਿਰਮਾਣ, ਵੱਖ-ਵੱਖ ਵਿਸ਼ਿਆਂ ਦੇ ਕਾਰਨਰ ਤਿਆਰ ਕੀਤੇ, ਬੱਚਿਆਂ ਨੂੰ ਖੋ-ਖੋ 'ਚ ਸਟੇਟ ਪੱਧਰ ਤੱਕ ਪਹੁੰਚਾਇਆ, ਬਹੁਤ ਸਾਰੇ ਜ਼ਿਲਾ ਪੱਧਰੀ ਮੁਕਾਬਲਿਆਂ 'ਚ ਜੇਤੂ ਹੋਣ ਦਾ ਮਾਣ ਦੁਆਇਆ। ਛੁੱਟੀਆਂ ਵਾਲੇ ਦਿਨਾਂ 'ਚ ਸਕੂਲ ਆ ਕੇ ਸਕੂਲ ਦੀ ਸੁੰਦਰ 'ਚ ਦਿਨ ਪ੍ਰਤੀ ਦਿਨ ਆਪਣੀ ਜੇਬੋਂ ਖਰਚ ਕਰਕੇ ਵਾਧਾ ਕਰਕੇ ਸਕੂਲ ਨੂੰ ਜ਼ਿਲੇ ਦੇ ਬੇਤਹਰੀਨ ਸਕੂਲਾਂ 'ਚ ਸ਼ਾਮਲ ਕੀਤਾ। ਪਿਛਲੇ ਵਰ•ੇ ਜ਼ਿਲੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ 'ਚ ਉਨ•ਾਂ ਦਾ ਸਕੂਲ ਪਹਿਲੇ ਨੰਬਰ ਤੇ ਰਿਹਾ। ਅੱਜ ਉਨ•ਾਂ ਦੀ ਸੇਵਾਵਾਂ ਬਦਲੇ ਉਨ•ਾਂ ਨੂੰ ਸਟੇਟ ਐਵਾਰਡ ਪ੍ਰਦਾਨ ਕੀਤਾ ਜਾ ਰਿਹਾ ਹੈ।