← ਪਿਛੇ ਪਰਤੋ
ਚੰਡੀਗੜ੍ਹ, 5 ਸਤੰਬਰ, 2016 : ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਅੱਜ ਦਿੱਲੀ ਦੇ ਐਮ.ਐਲ.ਏ. ਕਰਨਲ ਦਵਿੰਦਰ ਸ਼ੇਰਾਵਤ ਉੱਤੇ ਵਰਦਿਆਂ ਉਨ੍ਹਾਂ ਦੀ ਵਿਰੋਧੀਆਂ ਦੇ ਇਸ਼ਾਰਿਆਂ ਤੇ ਪੰਜਾਬ ਦੀਆਂ ਔਰਤਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਲਈ ਆਲੋਚਨਾ ਕੀਤੀ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਰਨਲ ਸ਼ੇਰਾਵਤ ਪਾਰਟੀ ਨਾਲ ਜੁੜਨ ਤੋਂ ਹੀ ਆਪ ਲੀਡਰਾਂ ਦੀ ਆਲੋਚਨਾ ਕਰਦੇ ਰਹੇ ਹਨ। ਉਨ•ਾਂ ਕਿਹਾ ਕਿ ਪਾਰਟੀ ਨੇ ਕਰਨਲ ਸ਼ੇਰਾਵਤ ਨੂੰ ਦਿੱਲੀ ਦੀਆਂ ਐਸੰਬਲੀ ਚੋਣਾਂ 2013 ਲਈ ਟਿਕਟੀ ਦਿੱਤੀ ਪਰੰਤੂ ਉਹ ਹਾਰ ਗਏ ਉਸ ਤੋਂ ਬਾਅਦ 2014 ਵਿਚ ਫਿਰ ਹਾਰੇ ਪਰੰਤੂ ਪਾਰਟੀ ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟ ਕਰਦੇ ਹੋਏ 2015 ਵਿਚ ਫਿਰ ਟਿਕਟ ਦਿੱਤੀ ਅਤੇ ਜੇਤੂ ਰਹੇ। ਪਰੰਤੂ ਉਹ ਕਦੇ ਵੀ ਪਾਰਟੀ ਦੇ ਵਫਾਦਾਰ ਨਹੀਂ ਰਹੇ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਾਂ ਤਾਂ ਕਰਨਲ ਸ਼ੇਰਾਵਤ ਇਨ•ਾਂ ਇਲਜਾਮਾਂ ਸੰਬੰਧੀ ਕੋਈ ਸਬੂਤ ਪੇਸ਼ ਕਰਨ ਜਾਂ ਫਿਰ ਪੰਜਾਬ ਦੀ ਔਰਤਾਂ ਨੂੰ ਬਦਨਾਮ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਅਜਿਹੇ ਕਈ ਸਬੂਤ ਹਨ ਜਿੰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਅਕਾਲੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਇਸੇ ਕਾਰਨ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ।
Total Responses : 265