ਚੰਡੀਗੜ 06 ਸਤੰਬਰ 2016: ਪੰਜਾਬ ਚੋਣਾਂ ਦੇ ਮੱਦੇਨਜਰ ਭਾਰਤੀਯ ਜਨਤਾ ਪਾਰਟੀ ਵਲੋਂ ਆਪਣੇ ਬੂਥ ਪੱਧਰ ਦੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਭਰ ਵਿੱਚ 9 ਤੋਂ 12 ਸਤੰਬਰ ਤੱਕ ਜਿਲ•ਾ ਪੱਧਰ ਦੇ ਬੂਥ ਲੈਵਲ ਵਰਕਰ ਸੰਮੇਲਨ ਕਰਵਾਏ ਜਾ ਰਹੇ ਹਨ। ਪੰਜਾਬ ਅਸੰਬਲੀ ਚੋਣਾਂ ਸਬੰਧੀ ਇਹ ਸੰਮੇਲਨ ਅਤੇ ਹੋਰ ਚੋਣ ਰਣਨੀਤੀ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ਼੍ਰੀ ਰਾਮ ਲਾਲ ਦੀ ਅਗਵਾਈ ਵਿਚ ਕੌਮੀ ਮੀਤ ਪ੍ਰਧਾਨ ਤੇ ਪੰਜਾਬ ਭਾਜਪਾ ਸੰਗਠਨ ਇੰਚਾਰਜ ਸ੍ਰੀ ਪ੍ਰਭਾਤ ਝਾਅ, ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਅਤੇ ਸੂਬਾ ਜਨਰਲ ਸਕੱਤਰ (ਸੰਗਠਨ) ਸ਼੍ਰੀ ਦਿਨੇਸ਼ ਕੁਮਾਰ ਵਲੋ ਕੀਤੀ ਗਈ ਮੀਟਿੰਗ ਵਿਚ ਉਲੀਕੀ ਗਈ ਹੈ।
ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਜਪਾ ਵੱਲੋ 9 ਤੋਂ 12 ਸਤੰਬਰ ਤੱਕ ਜਿਲ•ਾ ਪੱਧਰ ਦੇ ਵਰਕਰ ਸੰਮੇਲਨ ਕਰਵਾਏ ਜਾਣਗੇ, ਜਿੰਨ•ਾਂ ਵਿਚ ਜਿਲ•ਾ ਤੇ ਮੰਡਲ ਅਹੁਦੇਦਾਰ, ਪੋਲਿੰਗ ਬੂਥ ਕਮੇਟੀਆਂ ਅਤੇ ਪੋਲਿੰਗ ਬੂਥ ਇੰਚਾਰਜ ਸ਼ਿਰਕਤ ਕਰਨਗੇ| ਇਸ ਸੰਮੇਲਨ ਵਿਚ ਜਿਥੇ ਸਰਕਾਰੀ ਨੁਮਾਇੰਦੇ ਜਿਵੇਂ ਮੰਤਰੀ, ਵਿਧਾਇਕ, ਐਮ.ਪੀ., ਚੇਅਰਮੈਨ, ਵਾਇਸ ਚੇਅਰਮੈਨ ਆਦਿ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਤੇ ਵਿਚਾਰ ਰੱਖਣਗੇ ਉਥੇ ਪਾਰਟੀ ਦੇ ਅਹੁਦੇਦਾਰਾਂ ਵਲੋਂ ਵੀ ਬੂਥ ਪੱਧਰ ਦੇ ਢਾਂਚੇ ਤੇ ਰਣਨੀਤੀ ਉਤੇ ਵਿਚਾਰ ਰੱਖੇ ਜਾਣਗੇ।
ਭਾਜਪਾ ਦੀ ਪੰਜਾਬ ਇਕਾਈ ਵਲੋਂ ਆਉਦੇ ਦਿਨਾਂ ਵਿਚ ਕਿਸਾਨ, ਮਹਿਲਾ, ਨੌਜਵਾਨ ਅਤੇ ਦਲਿਤ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਰੈਲੀਆਂ ਵੀ ਕੀਤੀਆਂ ਜਾਣਗੀਆਂ, ਜਿੰਨ•ਾਂ ਵਿਚ ਕੌਮੀ ਤੇ ਸੂਬਾਈ ਆਗੂ ਸ਼ਿਰਕਤ ਕਰਨਗੇ| ਇਸ ਤੋਂ ਇਲਾਵਾ ਪਾਰਟੀ ਦੇ ਕੌਮੀਂ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਲੋਂ ਅਗਲੇ ਮਹੀਨੇ ਬੂਥ ਪੱਧਰ ਤੇ ਵਰਕਰਾਂ ਦੇ ਸੰਮੇਲਨ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ।
ਭਾਜਪਾ ਲੀਗਲ ਸੈਲ ਦੀ ਸੂਬਾ ਪੱਧਰੀ ਮੀਟਿੰਗ ਅੱਜ
ਭਾਰਤੀਯ ਜਨਤਾ ਪਾਰਟੀ ਦੇ ਲੀਗਲ ਸੈੱਲ ਦੀ ਸੂਬਾ ਪੱਧਰੀ ਇੱਕ ਵਿਸ਼ੇਸ਼ ਮੀਟਿੰਗ 7 ਸਤੰਬਰ ਦਿਨ ਬੁਧਵਾਰ ਨੂੰ ਦੁਪਿਹਰ 12 ਵਜੇ ਭਾਜਪਾ ਪੰਜਾਬ ਪ੍ਰਦੇਸ਼ ਦਫਤਰ ਸੈਕਟਰ 37-ਏ, ਚੰਡੀਗੜ• ਵਿਖੇ ਲੀਗਲ ਸੈੱਲ ਦੇ ਕਨਵੀਨਰ ਲੋਕੇਸ਼ ਨਾਰੰਗ ਵੱਲੋਂ ਰੱਖੀ ਗਈ ਹੈ, ਜਿਸ ਵਿੱਚ ਜਿਲ•ਾ ਪੱਧਰੀ ਅਤੇ 23 ਵਿਧਾਨ ਸਭਾ ਹਲਕਿਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।