ਜਲੰਧਰ, 8 ਸਤੰਬਰ, 2016 : ਸ. ਜਗਮੀਤ ਸਿੰਘ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਇਮਾਨਦਾਰੀ 'ਤੇ ਸਿੱਧਾ ਹਮਲਾ ਕਰਨ 'ਤੇ ਮਿੱਤਰਾਂ ਤੇ ਦੁਸ਼ਮਣਾਂ ਨੂੰ ਲੈ ਕੇ ਉਨ੍ਹਾਂ ਦੀ ਪਰਿਭਾਸ਼ਾ ਉਪਰ ਹਮਲਾ ਕੀਤਾ ਹੈ ਤੇ ਕਿਹਾ ਕਿ ਅਮਰਿੰਦਰ ਕਦੇ ਵੀ ਚਰਿੱਤਰ ਦੇ ਚੰਗੇ ਜਾਣਕਾਰ ਨਹੀਂ ਰਹੇ ਹਨ ਅਤੇ ਉਨ੍ਹਾਂ ਦਾ ਤਾਜ਼ਾ ਬਿਆਨ ਉਸੇ ਵਿਚਾਰਾਂ ਤੇ ਸਮਝਦਾਰੀ ਦੀ ਘਾਟ ਦਾ ਖੁਲਾਸਾ ਕਰਦਾ ਹੈ। ਮਿੱਤਰਾਂ ਦੀ ਚੋਣ ਨੂੰ ਲੈ ਕੇ ਕੈਪਟਨ 'ਤੇ ਤਿੱਖੀ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ 1.2 ਬਿਲਿਅਨ ਮਿਹਨਤੀ, ਇਮਾਨਦਾਰ ਲੋਕਾਂ ਦੇ ਦੇਸ਼ 'ਚ ਰਹਿੰਦੇ ਹਨ, ਲੇਕਿਨ ਉਨ੍ਹਾਂ ਦੇ ਸੱਚੇ ਮਿੱਤਰਾਂ 'ਚ ਸਿਰਫ ਇਕ ਪਾਕਿਸਤਾਨੀ ਤੇ ਭ੍ਰਿਸ਼ਟ ਦਲਾਲਾਂ ਦੀ ਇਕ ਮੰਡਲੀ ਹੈ।
ਇਸੇ ਤਰ੍ਹਾਂ, ਹੰਸ ਰਾਜ ਹੰਸ ਵੱਲੋਂ ਖੁੱਲ੍ਹੇਆਮ ਵਿਰੋਧ ਕਰਨ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਨੇ ਆਪਣੇ ਅਕਾਲੀ ਸਾਂਝੇਦਾਰਾਂ ਤੋਂ ਇਕ ਸਿਆਸੀ ਮਿੱਤਰ ਉਧਾਰ ਲਿਆ ਸੀ, ਲੇਕਿਨ ਉਹ ਕੈਪਟਨ ਦੇ ਡੁੱਬ ਰਹੇ ਜਹਾਜ਼ ਤੋਂ ਛਾਲ ਮਾਰ ਗਿਆ; ਅਜਿਹੇ 'ਚ ਅਮਰਿੰਦਰ ਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਬਜਾਏ ਆਪਣੇ ਹਿੱਲ ਰਹੇ ਕੁੰਬੇ ਨੂੰ ਬਚਾਉਣਾ ਚਾਹੀਦਾ ਹੈ। ਕਈ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਆਉਂਦਿਆਂ ਦਿਨਾਂ 'ਚ ਉਹ ਆਪਣੀ ਵਿਸ਼ੇਸ਼ ਪਾਕਿਸਤਾਨੀ ਮਿੱਤਰ ਤੇ ਵੱਡੀਆਂ ਡੀਲਾਂ ਕਰਨ ਵਾਲੇ ਗੈਂਗ ਦੇ ਨਾਲ ਹੀ ਰਹਿ ਜਾਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਬੇਵਕੂਫਾਂ ਦੇ ਸਵਰਗ 'ਚ ਰਹਿ ਰਹੇ ਹਨ ਤੇ ਮੁੱਖ ਮੰਤਰੀ ਬਣਨ ਦੇ ਸੁਫਨੇ ਵੇਖ ਰਹੇ ਹਨ। ਲੇਕਿਨ ਪੰਜਾਬ ਦੇ ਲੋਕ ਇਨ੍ਹਾਂ ਦੇ ਅਸਲੀ ਰੰਗ ਜਾਣਦੇ ਹਨ ਤੇ ਉਨ੍ਹਾਂ ਪ੍ਰਤੀ ਮੇਰੀ ਇਮਾਨਦਾਰੀ ਤੇ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਉਸ ਵਿਅਕਤੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਜਿਹੜਾ ਚਮਚਿਆਂ ਨਾਲ ਘਿਰਿਆ ਹੋਇਆ ਹੈ, ਤੁਸੀਂ ਆਪਣੀ ਹਮਦਰਦੀ ਬਾਅਦ ਵਾਸਤੇ ਬਚਾ ਕੇ ਰੱਖੋ, ਤੁਹਾਨੂੰ ਜ਼ਲਦੀ ਹੀ ਇਸਦੀ ਲੋੜ ਪਵੇਗੀ।