← ਪਿਛੇ ਪਰਤੋ
ਅੰਮ੍ਰਿਤਸਰ, 9 ਸਤੰਬਰ, 2016 : ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ 'ਚ ਦੋਸ਼ੀ ਪਾਏ ਗਏ ਜਗੀਰ ਸਿੰਘ ਨਿਵਾਸੀ ਢੈਪਈ ਨੂੰ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਸ਼ਰਾਬ ਦਾ ਆਦੀ ਸੀ ਅਤੇ ਹਮੇਸ਼ਾ ਅਪਣੀ ਪਤਨੀ ਦੇ ਨਾਲ ਮਾਰਕੁੱਟ ਵੀ ਕਰਦਾ ਸੀ। ਉਹ ਪਤਨੀ ਕੋਲੋਂ ਸ਼ਰਾਬ ਪੀਣ ਦੇ ਲਈ ਪੈਸੇ ਮੰਗਦਾ ਸੀ। ਇਸ ਦਾ ਵਿਰੋਧ ਕਰਦੀ ਤਾਂ ਉਸ ਦੀ ਕੁੱਟਮਾਰ ਕਰਦਾ। ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਹੈ। ਥਾਣਾ ਛੇਹਰਟਾ ਪੁਲਿਸ ਨੇ 24 ਨਵੰਬਰ 2015 ਨੂੰ ਮਾਮਲਾ ਦਰਜ ਕਰਕੇ ਕਾਬੂ ਕੀਤਾ ਸੀ। ਢੈਪਈ ਇਲਾਕੇ ਵਿਚ ਗਲੀ ਬੋਹੜ ਵਾਲੀ ਵਿਚ ਰਹਿੰਦੀ ਸੁਮਨ ਨੇ ਕਰੀਬ ਛੇ ਸਾਲ ਪਹਿਲਾਂ ਜਗੀਰ ਦੇ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਇਕ ਬੇਟੀ ਵੀ ਸੀ। ਦੀਦਾਰ ਸ਼ਰਾਬੀ ਹੈ ਅਤੇ ਅਪਣੀ ਤਨਖਾਹ ਦੇ ਸਾਰੇ ਪੈਸੇ ਸ਼ਰਾਬ ਵਿਚ ਉਡਾ ਦਿੰਦਾ ਸੀ। ਇਸ ਤੋਂ ਬਾਅਦ ਵੀ ਉਹ ਸ਼ਰਾਬ ਪੀਣ ਦੇ ਲਈ ਸੁਮਨ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ। ਲੇਕਿਨ ਪੈਸੇ ਨਾ ਦੇਣ 'ਤੇ ਉਸ ਦੀ ਕੁੱਟਮਾਰ ਕਰਦਾ ਸੀ। ਹੱਤਿਆ ਦੇ ਕੁਝ ਦਿਨ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਸੁਮਨ ਦੇ ਨਾਲ ਮਾਰਕੁੱਟ ਕਰਕੇ ਘਰ ਤੋਂ ਕੱਢ ਦਿੱਤਾ। ਦੋਸ਼ੀ ਨੇ ਸ਼ਰਾਬ ਦੇ ਲਈ ਪੈਸੇ ਮੰਗੇ ਮਨ੍ਹਾ ਕਰਨ 'ਤੇ ਉਸ ਦੀ ਹੱਤਿਆ ਕਰ ਦਿੱਤੀ। ਸੁਮਨ ਦੋਸ਼ੀ ਜਗੀਰ ਦੀ ਦੂਜੀ ਪਤਨੀ ਸੀ। ਪਹਿਲੀ ਪਤਨੀ ਤੋਂ ਕੋਈ ਬੱਚਾ ਨਾ ਹੋਣ ਦੇ ਕਾਰਨ ਦੋਸ਼ੀ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਨੇ ਵਿਆਹ ਕਰ ਲਿਆ ਅਤੇ ਉਸ ਕੋਲੋਂ ਇਕ ਬੇਟੀ ਪੈਦਾ ਹੋਈ। ਲੇਕਿਨ ਜਗੀਰ ਸਿੰਘ ਸੁਮਨ ਦੇ ਨਾਲ ਹਮੇਸ਼ਾ ਝਗੜਾ ਕਰਦਾ ਸੀ।
Total Responses : 265