ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਮੀਟਿੰਗ ਦੌਰਾਨ ਤਰਕਸ਼ੀਲ ਮੈਂਬਰ।
ਐਸ ਏ ਐਸ ਨਗਰ, 10 ਸਤੰਬਰ, 2016 : ਪੌਣ ਆਉਣਾ, ਕਸਰਾਂ ਹੋਣੀਆਂ, ਸਿਰ ਘੁਮਾਉਣਾ ਦੇਵੀ ਦੇਵਤਿਅਾਂ ਤੇ ਭੁਤਾ ਪ੍ਰੇਤ ਦੀ ਕਸਰ ਹੋਣੀ ਇਕ ਮਾਨਸਿਕ ਰੋਗ ਹੈ। ਕਗਰਸੀ ਨੇਤਾ ਹੰਸਰਾਜ ਹੰਸ ਕਿਸੇ ਡਾਕਟਰ ਕੋਲੋਂ ਇਲਾਜ ਕਰਵਾਉਣ ਜਾਂ ਤਰਕਸ਼ੀਲ ਸੁਸਾਇਟੀ ਦੇ ਮਨੋਰੋਗ ਮਸ਼ਵਰਾ ਕੇਦਰਾਂ ਤੋਂ ਮੁਫਤ ਸਲਾਹ ਲੈਣ। ਇਲਾਜ ਜਾਂ ਸਹੀ ਕਾਊਸਲਿੰਗ ਨਾ ਹੋਣ 'ਤੇ ਹੰਸਰਾਜ ਦਾ ਰੋਗ ਵੱਧ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੌਹਾਲੀ ਦੀ ਮਹੀਨਾਵਾਰ ਮੀਿਿਟੰਗ ਵਿੱਚ ਚੰਡੀਗੜ੍ਹ ਜ਼ੋਨ ਦੇ ਮਨੋਰੋਗ ਮਸ਼ਵਰਾ ਕੇਂਦਰ ਦੇ ਮੁਖੀ ਸਤਨਾਮ ਦਾਊਂ ਨੇ ਕੀਤੇ।
ਮੀਟਿੰਗ ਵਿੱਚ ਹਾਜ਼ਰ ਮੌਹਾਲੀ ਇਕਾਈ ਮੁਖੀ ਲੈਕਚਰਾਰ ਸੁਰਜੀਤ ਨੇ ਕਿਹਾ ਕਿ ਪਿਛਲੇ ਦਿਨੀ ਮੋਹਾਲੀ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਇਕੱਠ ਵਿੱਚ ਹੰਸਰਾਜ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਉਹਨਾਂ ਦੀ ਪਾਰਟੀ ਦੀ ਬਦਨਾਮੀ ਹੋਈ ਸੀ। ਉਸ ਬਦਨਾਮੀ ਤੋਂ ਬਚਣ ਲਈ ਹੰਸਰਾਜ ਦਾ ਇਹ ਬਿਆਨ ਦੇ ਦੇਣਾ ਕਿ ਉਹਨਾਂ ਵਿੱਚ ਪੌਣ ਆਈ ਸੀ, ਸਮਾਜ ਵਿੱਚ ਅੰਧ ਵਿਸ਼ਵਾਸ ਫੈਲਾਉਣ ਦੀ ਕਰਵਾਈ ਹੈ। ਦੇਸ ਅਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨੇਤਾ ਪਹਿਲਾਂ ਵੀ ਵੋਟ ਬੈੰਕ ਵਟੋਰਨ ਅਤੇ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਦੀਆਂ ਚਾਲਾਂ ਚਲਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪਿਛਲੇ 32 ਸਾਲਾਂ ਤੋਂ ਅਜਿਹੇ ਕੇਸਾਂ ਨੂੰ ਸਫਲਤਾਪੂਰਵਕ ਹੱਲ ਕਰ ਰਹੀ ਹੈ ਅਤੇ ਨਾਲ ਹੀ ਭੁਤਾਂ-ਪ੍ਰੇਤਾਂ ਦੀ ਕਸਰ ਹੋਣਾ ਜਾਂ ਚਮਤਕਾਰੀ ਸਕਤੀ ਦੀ ਪੌਣ ਆਉਣੀ ਸਾਬਤ ਕਰਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਸ਼ਰਤ ਜਿੱਤਣ ਦੀ ਚੁਣੌਤੀ ਵੀ ਦਿੰਦੀ ਹੈ।
ਇਸ ਦੌਰਾਨ ਮਾਸਟਰ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅੰਧਵਿਸ਼ਵਾਸ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਸੱਚੀ ਸੁੱਚੀ ਰਾਜਨੀਤੀ ਕਰਨ ਵੱਲ ਵਧਣ ਲਈ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਦੇਸ ਨੂੰ ਸਭ ਤੋਂ ਵੱਧ ਖਤਰਾ ਫਾਸ਼ੀਵਾਦੀ ਤਾਕਤਾਂ, ਜਾਤਪਾਤ ਤੇ ਧਰਮ ਦੇ ਨਾਂ 'ਤੇ ਗੁਮਰਾਹ ਕਰਕੇ ਸੱਤਾ-ਪ੍ਰਾਪਤੀ ਲਈ ਲੋਕਾਂ ਨੂੰ ਬੁੱਧੂ ਬਣਾਉਣ ਵਾਲੀਆਂ ਤਾਕਤਾਂ ਤੋਂ ਹੀ ਹੈ। ਇਸ ਦੌਰਾਨ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।