ਪਟਿਆਲਾ, 11 ਸਤੰਬਰ 2016: ਅਧਿਆਪਕਾਂ, ਚਿੰਤਕਾਂ ਅਤੇ ਸਮਾਜ-ਸੇਵੀਆਂ ਵਲੋਂ ਕਾਇਮ ਕੀਤੇ ਸਰਬ-ਧਰਮ ਸਦਭਾਵਨਾ ਮੰਚ ਨੇ ਪਟਿਆਲੇ ਪੁਜਣ ਤੇ ਮਿਲਕੇ ਕੇਜਰੀਵਾਲ ਦੀ ਹਮਾਇਤ ਦਾ ਐਲਾਨ ਕੀਤਾ ਕਿਉਂਕਿ ਉਨਾ੍ਹ ਨੇ ਪੰਜਾਬ ਨੂੰ ਸਵਛ ਪ੍ਰਸੰਾਸਨ ਦੇਣ ਦਾ ਵਾਦਾ ਕੀਤਾ ਹੈæ ਪੰਜਾਬ ਦੇ ਲੋਕ ਧਰਮ ਦੇ ਨਾਮ ਤੇ ਰਾਜਨੀਤੀ ਕਰ ਕਰ ਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਦਨਾਮ ਕਰਨ ਦੀ ਸਾਜਿਸੰ ਤੋਂ ਬੇਚੈਨ ਹੋ ਰਹੇ ਹਨæ
ਮੰਚ ਸੰਚਾਲਕਾਂ ਨੇ ਇਸ ਗਲੋਂ ਕੇਜਰੀਵਾਲ ਦੀ ਪ੍ਰਸੰੰਸਾ ਕੀਤੀ ਕਿ ਸਰਕਾਰ ਬਣਨ ਪਿਛੋਂ ਉਹ ਸ੍ਰੀ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਨੂੰ ਪਵਿਤਰ ਸੰਹਿਰਾਂ ਦਾ ਰੁਤਬਾ ਦੇਣਗੇæ ਇਸ ਐਲਾਨ ਦਾ ਸੁਆਗਤ ਕਰਦਿਆਂ ਡਾ। ਹਰਪਾਲ ਸਿੰਘ ਪੰਨੂ ਅਤੇ ਭਾਈ ਗੁਰਜੀਤ ਸਿੰਘ ਨੇ ਕੇਜਰੀਵਾਲ ਨੂੰ ਸਿਰੋਪਾ ਭੇਟ ਕੀਤਾæ ਮੰਚ ਨੇ ਚਾਹਿਆ ਹੈ ਕਿ ਫਤਿਹਗੜ੍ਹ ਸਾਹਿਬ ਨੂੰ ਵੀ ਪਵਿਤਰ ਸੰਹਿਰ ਦਾ ਦਰਜਾ ਮਿਲਣਾ ਚਾਹੀਦਾ ਹੈæ
ਮੰਚ ਨੇ ਇਸ ਗਲ ਦੀ ਚਿੰਤਾ ਪ੍ਰਗਟਾਈ ਕਿ ਅਰਵਿੰਦ ਕੇਜਰੀਵਾਲ ਦੀ ਸੁਰਖਿਆ ਵਿਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਜਿਸ ਕਾਰਨ ਉਨਾ੍ਹ ਉਪਰ ਹਮਲੇ ਹੋ ਰਹੇ ਹਨæ ਜੇ ਉਨ੍ਹਾ ਨਾਲ ਕੋਈ ਭਿਆਨਕ ਘਟਨਾ ਘਟੀ ਤਾਂ ਇਸ ਵਾਸਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਜਿਮੇਵਾਰ ਹੋਣਗੀਆਂæ
ਮੰਚ ਨੇ ਆਪ ਨੂੰ ਬੌਧਿਕ ਅਤੇ ਧਾਰਮਿਕ ਪਰੰਪਰਾਵਾ ਬਾਰੇ ਸਲਾਹ ਮਸੰਵਰਾ ਦਿੰਦੇ ਰਹਿਣ ਦੀ ਪੇਸੰਕਸੰ ਕੀਤੀ ਜੋ ਕੇਜਰੀਵਾਲ ਨੇ ਪ੍ਰਸੰਨਤਾ ਨਾਲ ਸਵੀਕਾਰ ਕੀਤੀæ ਮੁਲਾਕਾਤ ਕਰਨ ਵਾਲਿਆਂ ਵਿਚ ਮੰਚ ਦੇ ਸਰਪ੍ਰਸਤ ਡਾ। ਹਰਪਾਲ ਸਿੰਘ ਪੰਨੂ, ਪ੍ਰਧਾਨ ਗੁਰਮੀਤ ਸਿੰਘ, ਖਜਾਨਚੀ ਉਂਕਾਰ ਸਿੰਘ, ਸਕਤਰ ਜਨਰਲ ਇਸਲਾਮ ਦੇ ਪ੍ਰੋਫਸਰ ਡਾ। ਮੁਹੰਮਦ ਹਬੀਬ ਅਤੇ ਬੋਧਮਤਿ ਦੇ ਪ੍ਰੋਫੈਸਰ ਡਾ। ਅਰਵਿੰਦ ਰਿਤੁਰਾਜ ਸਨæ
ਖਬਰ ਜਾਰੀ ਕੀਤੀ,