ਚੰਡੀਗੜ੍ਹ, 12 ਸਤੰਬਰ, 2016 : ਪੰਜਾਬ ਵਿੱਚ ਹੋਏ ਅਨਾਜ ਘੁਟਾਲੇ ਸਬੰਧੀ ਕਾਂਗਰਸ ਨੇ ਅੱਜ ਨਵੇਂ ਤੱਥ ਪੇਸ਼ ਕੀਤੇ। ਪੰਜਾਬ ਸਰਕਾਰ ਨੇ ਜਿਨ੍ਹਾਂ ਟਰੱਕਾਂ ਰਾਹੀਂ ਅਨਾਜ ਮੰਡੀ ਤੋਂ ਗੁਦਾਮ ਤੱਕ ਪਹੁੰਚਿਆ ਸੀ, ਉਨ੍ਹਾਂ ਦੇ ਨੰਬਰਾਂ ਦਾ ਵੇਰਵਾ ਪੂਰੀ ਤਰ੍ਹਾਂ ਗ਼ਲਤ ਨਿਕਲਿਆ। ਜਿਨ੍ਹਾਂ ਟਰੱਕਾਂ ਰਾਹੀਂ ਸਰਕਾਰ ਨੇ ਕਣਕ ਲੈ ਕੇ ਜਾਣ ਦਾ ਦਾਅਵਾ ਕੀਤਾ ਸੀ, ਉਹ ਅਸਲ ਵਿੱਚ ਮੋਟਰਸਾਈਕਲ ਦੇ ਨੰਬਰ ਨਿਕਲੇ।