ਚੰਡੀਗੜ੍ਹ, 14 ਸਤੰਬਰ, 2016 : ਪੰਜਾਬ ਵਿਧਾਨ ਸਭਾ 'ਚ ਜਾਰੀ ਭਾਰੀ ਹੰਗਾਮੇ ਦੌਰਾਨ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੁੰਢ ਵੱਲੋਂ ਖ਼ਜ਼ਾਨਾ ਮੰਤਰੀ ਬਿਕਰਮ ਸਿੰਘ ਮਜੀਠਿਆ 'ਤੇ ਜੁੱਤੀ ਸੁੱਟਣ ਮਗਰੋਂ ਸਦਨ 'ਚ ਭਾਰੀ ਤਣਾਅ ਦੀ ਸਥਿਤੀ ਬਣ ਗਈ। ਇਸ ਦੌਰਾਨ ਸਦਨ ਦੇ ਮਾਰਸ਼ਲ ਅਤੇ ਸੁਰੱਖਿਆ ਕਰਮਚਾਰੀ ਦੋਨਾਂ ਧੀਰਾਂ ਵਿਚਕਾਰ ਆ ਕੇ ਖੜੇ ਹੋ ਗਏ ਕਿਉਂਕਿ ਦੋਨਾਂ ਹੀ ਧੜੇ ਆਪਸ 'ਚ ਗੁੱਥਮਗੁੱਥੀ ਹੋਣ ਦੇ ਕਿਨਾਰੇ 'ਤੇ ਸਨ। ਇਸ ਦੌਰਾਨ ਲਗਭਗ 1 ਘੰਟੇ 'ਚ 20 ਬਕਾਇਆ ਬਿਲ ਪਾਸ ਕਰ ਦਿੱਤੇ ਗਏ। ਸਪੀਕਰ ਨੇ ਇਸ ਦੌਰਾਨ ਸਦਨ ਨੂੰ ਮੁਲਤਵੀਂ ਕਰ ਦਿੱਤਾ। ਕਾਂਗਰਸੀ ਵਿਧਾਇਕ ਤਰਲੋਚਲ ਸਿੰਘ ਸੂੰਢ ਨੇ ਕਿਹਾ ਕਿ ਉਨ•ਾਂ ਦਾ ਟੀਚਾ ਵਿਰਸਾ ਸਿੰਘ ਵਲਟੋਹਾ ਸੀ ਕਿਉਂਕਿ ਉਸ ਨੇ ਮੈਨੂੰ ਉਕਸਾਇਆ ਸੀ ਨਾ ਕਿ ਬਿਕਰਮ ਮਜੀਠਿਆ।
ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਕੱਲ ਤੋਂ ਜਾਰੀ ਧਰਨੇ ਦੌਰਾਨ ਬੰਦ ਕਮਰੇ 'ਚ ਬਰੱਸ਼ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਦਾ ਸਮੂਹ।