ਸੇਵਾ ਵਿਖੇ,
ਮਾਨਯੋਗ ਸਪੀਕਰ ਸਾਹਿਬ,
ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ•।
ਵਿਸਾ:- ਸ੍ਰੀ ਤਰਲੋਚਨ ਸਿੰਘ ਸੂੰਢ, ਐਮ.ਐਲ.ਏ ਅਤੇ ਹੋਰਾਂ ਕਾਂਗਰਸੀ ਐਮ.ਐਲ.ਏ. ਵਿਰੁੱਧ-ਪ੍ਰੀਵਿਲਜ ਮੋਸਨ।
ਸ੍ਰੀਮਾਨ ਜੀ,
ਅੱਜ ਮਿਤੀ 14 ਸਤੰਬਰ, 2016 ਨੂੰ ਸਵੇਰ ਦੀ ਸਭਾ ੧ੋ 10.00 ਵਜੇ ਸੁਰੂ ਹੋਈ ਸੀ, ਸਭਾ ਦੇ ਸੁਰੂ ਹੁੰਦਿਆਂ ਹੀ ਸਦਨ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਜਿਸ ਤਰ•ਾ ਦਾ ਵਤੀਰਾ ਅਪਣਾਇਆ ਗਿਆ ਅਤੇ ਸਦਨ ਦੀ ਮਰਿਯਾਦਾ ਤੋਂ ਬਾਹਰ ਜਾ ਕੇ ਲੋਕਤਾਂਤਰਿਕ ਪ੍ਰੰਪਰਾਵਾਂ ਦੀਆਂ ਧੱਜੀਆਂ ਉਡਾਉਂਦਿਆਂ ਪ੍ਰਦਰਸਨ ਕੀਤਾ ਗਿਆ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜ•ੀ ਹੈ।
ਵਿਰੋਧੀ ਧਿਰ ਦਾ ਸਦਨ ਦੇ ਅੰਦਰ ਨਾਅਰੇਬਾਜੀ ਕਰਨਾ ਜਾਂ ਮਰਿਯਾਦਾ ਵਿੱਚ ਰਹਿ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਾ, ਲੋਕਤੰਤਰਿਕ ਅਧਿਕਾਰ ਹੈ। ਪਰ ਅੱਜ ਵਿਰੋਧੀ ਧਿਰ ਵੱਲੋਂ ੧ੋ ਕੁਝ ਵੀ ਕੀਤਾ ਗਿਆ, ਉਹ ਲੋਕਤੰਤਰ ਵਿੱਚ ਵਿਸਵਾਸ ਰੱਖਣ ਵਾਲੇ ਲੋਕਾਂ ਦੇ ਵਿਸਵਾਸ ਨੂੰ ਤੋੜਨ ਵਾਲੀ ਹਰਕਤ ਹੈ।
ਮਾਨਯੋਗ ਸਪੀਕਰ ਸਾਹਿਬ, ਮੈਂ ਅੰਮ੍ਰਿਤਧਾਰੀ ਗੁਰ-ਸਿੱਖ ਹਾਂ। ਮੈਂ ਆਪਣੇ ਗੁਰੂ-ਸਾਹਿਬਾਨ ਦੀ ਦਿੱਤੀ ਸਿੱਖਿਆ ਅਤੇ ਮਰਿਯਾਦਾ ਦੇ ਮੁਤਾਬਕ ਹਰ ਧਰਮ, ਹਰ ਜਾਤ ਦਾ ਸਤਿਕਾਰ ਕਰਦਾ ਹਾਂ। ਕਿਸੇ ਫਿਰਕੇ ਜਾਂ ਜਾਤ ਵਿਰੁੱਧ ਬੋਲਣ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ।
ਮਾਨਯੋਗ ਸਪੀਕਰ ਸਾਹਿਬ, ਕਾਂਗਰਸ ਦੇ ਇੱਕ ਵਿਧਾਇਕ ਸ੍ਰੀ ਤਰਲੋਚਨ ਸਿੰਘ ਸੂੰਢ ਵੱਲੋਂ ਚੱਲਦੇ ਸਦਨ ਦੌਰਾਨ ਲੋਕਤੰਤਰ ਦੀ ਮਰਿਯਾਦਾ ਨੂੰ ਬੁਰੀ ਤਰ•ਾਂ ਤੋੜਦਿਆਂ ਹੋਇਆਂ, ਆਪਣੇ ਪੈਰ ਦੀ ਜੁੱਤੀ ਲਾਹ ਕੇ ਸੱਤਾਧਾਰੀ ਬੈਂਚਾਂ ਵੱਲ ਸੁੱਟੀ ਗਈ। ਸ੍ਰੀ ਤਰਲੋਚਨ ਸਿੰਘ ਸੂੰਢ ਵੱਲੋਂ ਕੀਤੀ ਗਈ ਇਸ ਕੋਝੀ ਹਰਕਤ ਨੇ ਸਦਨ ਵਿੱਚ ਬੈਠੇ, ਸਦਨ ਦੀ ਮਰਿਯਾਦਾ ਦਾ ਪਾਲਣ ਕਰਨ ਵਾਲੇ ਹਰੇਕ ਵਿਧਾਇਕ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਪਰ ਦੁੱਖ ਦੀ ਗੱਲ ਹੈ ਕਿ ਸ੍ਰੀ ਤਰਲੋਚਨ ਸਿੰਘ ਸੂੰਢ ਵੱਲੋਂ ਆਪਣੀ ਇਸ ਘਿਨਾਉਣੀ ਹਰਕਤ ਨੂੰ ਛੁਪਾਉਣ ਲਈ ਮੀਡੀਆ ਵਿੱਚ ਇਹ ਕਹਿਣਾ ਕਿ ਉਸ ਨੇ ਜੁੱਤੀ ਸ੍ਰ. ਵਿਰਸਾ ਸਿੰਘ ਵਲਟੋਹਾ ਵੱਲ ਸੁੱਟੀ ਸੀ, ਕਿਉਂਕਿ ਵਲਟੋਹਾ ਨੇ ਉਸ ਵਿਰੁੱਧ ਜਾਤੀ-ਸੂਚਕ ਸਬਦ ਵਰਤੇ ਸਨ।
ਮਾਨਯੋਗ ਸਪੀਕਰ ਸਾਹਿਬ, ਉਕਤ ਵਿਧਾਇਕ ਨੇ ਜੁੱਤੀ ਸੁੱਟ ਕੇ ਕੀਤੇ ਗੁਨਾਹ ਨੂੰ ਛੁਪਾਉਣ ਲਈ ਮੇਰੇ ਉੱਤੇ ਜਾਤੀ-ਸੂਚਕ ਸਬਦ ਬੋਲਣ ਦਾ ਇਲਜਾਮ ਲਗਾ ਕੇ, ਜਿਥੇ ਬੱਜਰ ਗੁਨਾਹ ਕੀਤਾ ਹੈ, ਉਥੇ ਮੇਰੇ ਮੰਨ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ।
ਮਾਨਯੋਗ ਸਪੀਕਰ ਸਾਹਿਬ, ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਮਿਤੀ 12 ਸਤੰਬਰ, 2016 ਨੂੰ ਸਾਮ ਦੀ ਸਭਾ ਦੀ ਸਮਾਪਤੀ ਉਪਰੰਤ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦੇ ਅੰਦਰ ਲਗਾਤਾਰ ਦਿਨ-ਰਾਤ ਧਰਨਾ ਦਿੱਤਾ ਗਿਆ। ਵਿਧਾਨ ਸਭਾ ਦੇ ਇਸ ਪਵਿੱਤਰ ਸਦਨ ਵਿੱਚ ਕਿਸੇ ਵੀ ਵਿਧਾਇਕ ਨੂੰ ਪਾਣੀ ਤੱਕ ਲੈ ਕੇ ਆਉਣ ਜਾਂ ਪੀਣ ਦੀ ਇਜਾਜਤ ਨਹੀਂ, ਪਰ ਕਾਂਗਰਸੀ ਵਿਧਾਇਕਾਂ ਵੱਲੋਂ ਜਿਸ ਤਰ•ਾਂ 12-13 ਸਤੰਬਰ ਦੀਆਂ ਰਾਤਾਂ ਨੂੰ ਆਪਣੇ ਧਰਨੇ ਦੌਰਾਨ, ਇਸ ਸਦਨ ਦੀ ਪਵਿੱਤਰਤਾ ਦੀਆਂ ਧੱਜੀਆਂ ਉਡਾਉੱਦਿਆਂ ਹੋਇਆਂ, ਇਸ ਪਵਿੱਤਰ ਸਦਨ ਦੇ ਬੈਂਚਾਂ ਉੱਪਰ ਬੈਠ ਕੇ ਮੀਟ-ਮੁਰਗੇ ਅਤੇ ਸਰਾਬ ਦਾ ਸੇਵਨ ਕੀਤਾ ਗਿਆ ਅਤੇ ਜਿਸ ਸਦਨ ਅੰਦਰ ਲੋਕ-ਪੱਖੀ ਮਸਲੇ ਵਿਚਾਰੇ ਜਾਂਦੇ ਹਨ, ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ, ਉਥੇ ਇਨ•ਾਂ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਮਨ-ਪ੍ਰਚਾਵੇ ਲਈ ਅੰਤਕਸਰੀ ਖੇਡਣਾ, ਸੇਅਰੋ-ਸਾਇਰੀ ਕਰਨਾ ਅਤੇ ਚੁਟਕਲਿਆਂ ਨਾਲ ਆਪਣਾ ਫਨ ਕਰਕੇ, ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਗਿਆ ਹੈ।
ਮਾਨਯੋਗ ਸਪੀਕਰ ਸਾਹਿਬ, ਅੱਜ ਮਿਤੀ 14 ਸਤੰਬਰ, 2016 ਨੂੰ ਸਵੇਰੇ 10.00 ਵਜੇ ਸਦਨ ਦੀ ਕਾਰਵਾਈ ਸੁਰੂ ਹੁੰਦਿਆਂ ਹੀ, ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਅੰਦਰ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹਵਾਲਾ ਦਿੰਦਿਆਂ ਹੋਇਆਂ, ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਕਿ ਉਨ•ਾਂ ਨੂੰ ਸਦਨ ਅੰਦਰ ਲੋਕਾਂ ਦੇ ਮਸਲੇ ਉਠਾਉਣ ਦੀ ਇਜਾਜਤ ਨਾ ਦੇਣ ਕਰਕੇ, ਉਨ•ਾਂ ਨੂੰ 2 ਰਾਤਾਂ ਸਦਨ ਅੰਦਰ ਬਿਤਾਉਣੀਆਂ ਪਈਆਂ ਹਨ। ਪਰ, ਸਪੀਕਰ ਸਾਹਿਬ ਇਨ•ਾਂ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਅੰਦਰ ਗੁਜਾਰੀਆਂ 2 ਰਾਤਾਂ ਦੌਰਾਨ ੧ੋ ਕੁਝ ਕੀਤਾ ਗਿਆ, ਕੀ ਉਹ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹਿੱਸਾ ਸਨ।
ਮਾਨਯੋਗ ਸਪੀਕਰ ਸਾਹਿਬ ਤੁਸੀਂ ਪੰਜਾਬ ਦੀ ਸਤਿਕਾਰਤ ਰਾਜਨੀਤਕ ਹਸਤੀ ਹੋ ਅਤੇ ਲੋਕਤੰਤਰੀ ਮਰਿਯਾਦਾ ਬਾਰੇ, ਮੇਰੇ ਮੁਤਾਬਕ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ, ਕਿਉਂਕਿ ਤੁਹਾਡਾ ਰਾਜਨੀਤਕ ਜੀਵਨ ਬਹੁਤ ਲੰਮਾ ਅਤੇ ਬੇਦਾਗ ਹੈ। ਤੁਸੀਂ ਦੇਸ ਦੀ ਸਰਵਉੱਚ ਲੋਕਤੰਤਰੀ ਸੰਸਥਾ ਪਾਰਲੀਮੈਂਟ ਦੇ ਡਿਪਟੀ ਸਪੀਕਰ ਵੀ ਰਹਿ ਕੇ ਪਾਰਲੀਮੈਂਟ ਦੇ ਸਦਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹੋ। 14ਵੀਂ ਵਿਧਾਨ ਸਭਾ ਦੌਰਾਨ, ਤੁਸਾਂ ਪੰਜਾਬ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਨਿਰਪੱਖ ਹੋ ਕੇ ਨਿਭਾਈ, ਸਗੋਂ ਕਿ ਵਿਰੋਧੀ ਧਿਰ ਦੇ ਮਾਣ-ਸਤਿਕਾਰ ਨੂੰ ਮੁੱਖ ਰੱਖਦਿਆਂ, ਹਮੇਸਾਂ ਉਨ•ਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ।
ਮਾਨਯੋਗ ਸਪੀਕਰ ਸਾਹਿਬ, ਅੱਜ 14ਵੀਂ ਵਿਧਾਨ ਸਭਾ ਦੇ ਆਖਰੀ ਸੈਸਨ ਦੀ ਆਖਰੀ ਸਭਾ ਸੀ। ਅੱਜ ਚਾਹੀਦਾ ਸੀ ਕਿ ਸਦਨ ਦੀਆਂ ਦੋਨੋਂ ਧਿਰਾਂ ਤੁਹਾਡੇ ਵੱਲੋਂ ਦਿੱਤੀਆਂ ਚੰਗੀਆਂ ਸੇਵਾਵਾਂ ਲਈ ਤੁਹਾਡੇ ਸਤਿਕਾਰ ਵਿੱਚ ਕੁਝ ਚੰਗੇ ਸਬਦ ਕਹਿੰਦੀਆਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ 14ਵੀਂ ਵਿਧਾਨ ਸਭਾ ਦੌਰਾਨ ਚੁਣੇ ਗਏ ਵਿਧਾਇਕਾਂ ਵੱਲੋਂ ਆਪਣੇ ਨਿਭਾਏ ਗਏ ਫਰਜਾਂ ਨੂੰ ਯਾਦ ਕਰਦੀਆਂ, ਪਰ ਮੈਂ ਸਮਝਦਾ ਹਾਂ ਕਿ ਵਿਰੋਧੀ ਧਿਰ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਨਿਭਾਏ ਗਏ ਨਾਂਹ-ਪੱਖੀ ਰੋਲ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵੀ ਕਲੰਕਿਤ ਕਰ ਦਿੱਤਾ ਹੈ।
ਮਾਨਯੋਗ ਸਪੀਕਰ ਸਾਹਿਬ, ਤੁਸੀਂ ਹਾਊਸ ਦੇ ਕਸਟੋਡੀਅਨ ਹੋ, ਤੁਸਾਂ ਵਿਰੋਧੀ ਧਿਰ ਦੀਆਂ ਨਾਂਹ-ਪੱਖੀ ਹਰਕਤਾਂ ਦੇ ਬਾਵਜੂਦ ਵੀ ਸਦਨ ਨੂੰ ਬੜੀ ਹਲੀਮੀ, ਸਬਰ ਅਤੇ ਸੁਚੱਜੇ ਢੰਗ ਨਾਲ ਚਲਾਇਆ ਹੈ, ਪਰ ਇਸ ਸਭ ਦੇ ਬਾਵਜੂਦ ਅੱਜ ਸਦਨ ਦੀ ਕਾਰਵਾਈ ਦੌਰਾਨ ਜਿਸ ਤਰੀਕੇ ਨਾਲ ਵਿਰੋਧੀ ਧਿਰ ਵੱਲੋਂ ਆਪ ਜੀ ਉਪਰ ਭੱਦੇ ਸਬਦਾਂ ਨਾਲ ਅਤੇ ਆਪ ਜੀ ਦੀ ਚੇਅਰ ਤੇ ਕਾਂਗਜ ਅਤੇ ਹੋਰ ਸਮੱਗਰੀ ਨਾਲ ਕੀਤਾ ਗਿਆ ਹਮਲਾ, ਉਹ ਵੀ ਅਤਿ-ਨਿੰਦਣਯੋਗ ਹੈ।
ਮਾਨਯੋਗ ਸਪੀਕਰ ਸਾਹਿਬ, ਮੈਂ ਜਿਵੇਂ ਉਪਰ ਜਿਕਰ ਕਰ ਚੁੱਕਾ ਹਾਂ ਕਿ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਮੇਰੇ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਮੈਨੂੰ ਲਗਾਤਾਰ ਦੋ ਵਾਰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਮੈਂ ਹਮੇਸਾਂ ਹੀ ਵਿਧਾਨ ਸਭਾ ਦੀ ਕਾਰਜ-ਪ੍ਰਣਾਲੀ ਅਤੇ ਮਰਿਯਾਦਾ ਵਿੱਚ ਰਹਿ ਕੇ ਲੋਕਾਂ ਦੇ ਮਸਲੇ ਉਠਾਉਣ ਦੀ ਕੋਸਿਸ ਕੀਤੀ ਹੈ। ਅੱਜ ਕਾਂਗਰਸੀ ਵਿਧਾਇਕ ਸ੍ਰੀ ਤਰਲੋਚਨ ਸਿੰਘ ਸੂੰਢ ਵੱਲੋਂ ਮੇਰੇ ਪ੍ਰਤੀ ਜਿਸ ਤਰ•ਾਂ ਦੀ ਸਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਅਤੇ ਉਸ ਵੱਲੋਂ ਆਪਣੇ ਗੁਨਾਹ ਨੂੰ ਛੁਪਾਉਣ ਲਈ ਮੇਰੇ ਉਤੇ ਜਾਤ-ਪਾਤ ਦਾ ਝੂਠਾ ਦੋਸ ਲਗਾ ਕੇ, ਮੇਰੇ ਵਿਸੇਸ ਅਧਿਕਾਰ ਦੀ ਉਲੰਘਣਾ ਕੀਤੀ ਗਈ ਹੈ।
ਸੋ, ਸਨਿਮਰ ਬੇਨਤੀ ਹੈ ਕਿ ਸ੍ਰੀ ਤਰਲੋਚਨ ਸਿੰਘ ਸੂੰਢ, ਵਿਧਾਇਕ ਕਾਂਗਰਸ ਪਾਰਟੀ ਵਿਰੁੱਧ ਮੇਰੇ ਵਿਸੇਸ ਅਧਿਕਾਰ ਦੀ ਉਲੰਘਣਾ ਕਰਨ ਦੀ, ਵਿਧਾਨ ਸਭਾ ਦੀ ਕਾਰਜ-ਪ੍ਰਣਾਲੀ ਅਤੇ ਮਰਿਯਾਦਾ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਅਤੇ ਬਾਕੀ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਉਕਤ ਅਨੁਸਾਰ ਸਦਨ ਵਿੱਚ ਕੀਤੀ ਗਈ ਹੁਲੜਬਾਜੀ ਅਤੇ ਸਦਨ ਦੀ ਮਰਿਯਾਦਾ ਨੂੰ ਭੰਗ ਕਰਨ ਬਦਲੇ ਵੀ ਉਨ•ਾਂ ਵਿਰੁੱਧ ਠੋਸ/ਢੁਕਵੀਂ ਕਾਰਵਾਈ ਕਰਨ ਦੀ ਖੇਚਲ ਕੀਤੀ ਜਾਵੇ।
ਆਦਰ ਸਹਿਤ,
ਆਪ ਜੀ ਦਾ ਵਿਸਵਾਸਪਾਤਰ,
ਮਿਤੀ 14 ਸਤੰਬਰ, 2016.
(ਵਿਰਸਾ ਸਿੰਘ ਵਲਟੋਹਾ)
ਐਮ.ਐਲ.ਏ.
ਹਲਕਾ ਖੇਮਕਰਨ।