← ਪਿਛੇ ਪਰਤੋ
ਪਟਿਆਲਾ, 15 ਸਤੰਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਦੇਸ਼ ਦੇ 15 ਮੈਂਬਰੀ ਪਾਰਲੀਮੈਂਟਰੀ ਵਫਦ ਨਾਲ ਵਿਦੇਸ਼ ਦੌਰੇ 'ਤੇ ਨਿਊਜ਼ੀਲੈਂਡ ਲਈ ਰਵਾਨਾ ਹੋ ਗਏ ਹਨ। ਲੋਕ ਸਭਾ ਸਪੀਕਰ ਵੱਲੋਂ ਚੁਣੇ ਗਏ ਮੈਂਬਰਾਂ ਵਿਚੋਂ ਅਕਾਲੀ ਦਲ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਸ ਵਫਦ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰੋ. ਚੰਦੂਮਾਜਰਾ ਸਰਵਪਾਰਟੀ ਵਫਦ ਨਾਲ ਕਸ਼ਮੀਰ ਦੇ ਦੌਰੇ 'ਤੇ ਵੀ ਜਾ ਕੇ ਆਏ ਹਨ। ਇਥੇ ਇਹ ਦੱਸਣਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੀਜੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਜਦੋਂ ਇੱਕ ਵਾਰ ਹਲਕਾ ਡਕਾਲਾ ਤੋਂ ਵਿਧਾਇਕ ਅਤੇ ਪੰਜਾਬ ਦੀ ਵਜ਼ਾਰਤ ਵਿਚ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰੋ. ਚੰਦੂਮਾਜਰਾ ਦੀ ਕਿਸਾਨੀ ਮਾਮਲਿਆ ਸਮੇਤ ਕਈ ਵਿਸ਼ਿਆਂ 'ਤੇ ਕਾਫੀ ਅਹਿਮ ਪਕੜ ਹੈ।
Total Responses : 265