ਪਿੰਡ ਸੋਹੀਆਂ ਕਲਾਂ ਵਿਖੇ ਬਾਬਾ ਸ਼ਾਹ ਸਰਾਫ਼ ਕਮੇਟੀ ਵੱਲੋਂ ਕਰਵਾਏ ਗਏ 14ਵੇ ਅੰਤਰਾਸ਼ਟਰੀ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਿਤ ਕਰਦੇ ਹੋਏ।
ਮਜੀਠਾ, 16 ਸਤੰਬਰ, 2016 : 'ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਜਿੱਥੇ ਹੋਰ ਖੇਤਰਾਂ ਵਿੱਚ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਿਆ, ਉੱਥੇ ਖੇਡਾਂ ਦੇ ਖੇਤਰ ਨੂੰ ਨਾ ਕੇਵਲ ਵਿਸ਼ੇਸ਼ ਤਰਜੀਹ ਦਿੱਤੀ ਸਗੋਂ ਪੰਜਾਬ ਵਿੱਚ ਖੇਡ ਸਭਿਆਚਾਰ ਪ੍ਰਫੁਲਿਤ ਕਰਨਾ ਸਰਕਾਰ ਦਾ ਟੀਚਾ ਰਿਹਾ ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪਿੰਡ ਸੋਹੀਆਂ ਕਲਾਂ ਵਿਖੇ ਬਾਬਾ ਸ਼ਾਹ ਸਰਾਫ਼ ਕਮੇਟੀ ਵੱਲੋਂ ਕਰਵਾਏ ਗਏ 14ਵੇ ਅੰਤਰਾਸ਼ਟਰੀ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ 5 ਵਿਸ਼ਵ ਕਬੱਡੀ ਕੱਪ ਪੰਜਾਬ ਦੀ ਧਰਤੀ 'ਤੇ ਕਰਵਾਏ, ਜਿਸ ਸਦਕਾ ਨੀਵੀਂ ਪੀੜ੍ਹੀ ਨੂੰ ਮਾਂ ਖੇਡ ਕਬੱਡੀ ਦੀ ਜਾਗ ਲੱਗੀ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ 9 ਸਾਲਾਂ ਦੇ ਅਰਸੇ ਦੌਰਾਨ 7 ਨਵੇਂ ਹਾਕੀ ਸਟੇਡੀਅਮ ਅਤੇ 21 ਨਵੇਂ ਮਲਟੀਪਰਪਜ਼ ਸਟੇਡੀਅਮ ਬਣਵਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨੀ ਨੂੰ ਖੇਡਾਂ ਅਤੇ ਸਿਹਤ ਸੰਭਾਲ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਨੇ 6490 ਜਿੰਮ ਅਤੇ 23553 ਖੇਡ ਕਿੱਟਾਂ ਮੁਫ਼ਤ ਤਕਸੀਮ ਕੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ 16 ਵੱਖ-ਵੱਖ ਖੇਡਾਂ ਜਿਸ ਵਿੱਚ ਅਥਲੈਟਿਕਸ, ਫੁੱਟਬਾਲ, ਹਾਕੀ, ਬਾਸਕਟਬਾਲ, ਵਾਲੀਬਾਲ, ਤੈਰਾਕੀ, ਟੇਬਲ ਟੈਨਿਸ, ਜਿਮਨਾਸਟਿਕ, ਬੈਡਮਿੰਟਨ, ਬਾਕਸਿੰਗ, ਕੁਸ਼ਤੀ, ਰੋਇੰਗ, ਜੂਡੋ, ਤੀਰ ਅੰਦਾਜ਼ੀ, ਸਾਈਕਲਿੰਗ ਅਤੇ ਸ਼ੂਟਿੰਗ ਸ਼ਾਮਿਲ ਹਨ, ਦੀ ਬਿਹਤਰੀਨ ਕੋਚਿੰਗ ਲਈ ਉੱਤਮਤਾ ਕੇਂਦਰ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ 9 ਸਾਲਾਂ ਦੇ ਅਰਸੇ ਦੌਰਾਨ ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੀ 510.77 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਦੇ ਨਤੀਜੇ ਨਵੀਂ ਪੀੜ੍ਹੀ ਦੇ ਖਿਡਾਰੀ ਦੇਣ ਲੱਗ ਪੈਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਮਾਣ ਹੈ ਕਿ ਭਾਰਤ ਵਿੱਚ ਮੌਜੂਦ ਤਿੰਨ ਵਿਸ਼ਵ ਪੱਧਰੀ ਐਸਟੋਟਰਫ ਮੈਦਾਨਾਂ ਵਿੱਚ 2 ਇਕੱਲੇ ਪੰਜਾਬ ਵਿੱਚ ਹਨ। ਸ. ਮਜੀਠੀਆ ਨੇ ਦੱਸਿਆ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਦਾਰਿਆਂ ਵਿੱਚ ਦਾਖ਼ਲੇ ਅਤੇ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਖਿਡਾਰੀਆਂ ਨੂੰ 3 ਫੀਸਦੀ ਵਿਸ਼ੇਸ਼ ਕੋਟਾ ਲਾਗੂ ਕੀਤਾ ਗਿਆ ਹੈ ਅਤੇ ਚੰਗੇ ਖਿਡਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਪਹਿਲੇ ਦਰਜੇ ਦੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਖ਼ਬਰ ਲਿਖੇ ਜਾਣ ਤਕ ਮੈਚ ਜਾਰੀ ਸੀ।
ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ,ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਸਰਪੰਚ ਨਿਸ਼ਾਨ ਸਿੰਘ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਗਗਨਦੀਪ ਸਿੰਘ ਭਕਨਾ,ਸੁਖਚੈਨ ਸਿੰਘ ਪ੍ਰਧਾਨ, ਬਲਜੀਤ ਸਿੰਘ, ਬਾਊ ਪ੍ਰਧਾਨ, ਜਸਬੀਰ ਸੋਹੀ, ਬੱਬੀ ਭੰਗਵਾਂ, ਪ੍ਰਭਦਿਆਲ ਸਿੰਘ ਪੰਨਵਾਂ, ਤਰਸੇਮ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਕੋਟਲੀ ਮਲੀਆਂ, ਸਰਪੰਚ ਬਲਜੀਤ ਸਿੰਘ ਢਿੰਗ ਨੰਗਲ, ਅਮੂ ਗੁਮਟਾਲਾ, ਕੁਲਦੀਪ ਜੋਤੀ, ਸਰਪੰਚ ਬਲਰਾਜ ਸਿੰਘ ਦਬੁਰਜੀ, ਸੁਖ ਭੀਲੋਵਾਲ,ਸਰਪੰਚ ਮਨਪ੍ਰੀਤ ਉਪਲ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਸੋਹੀਆਂ, ਬੀਡੀਪੀਓ ਹਰਜਿੰਦਰ ਸਿੰਘ ਆਦਿ ਮੌਜੂਦ ਸਨ।