ਪਟਿਆਲਾ, 16, ਸਤੰਬਰ, 2016 (ਜੀ ਐੱਸ ਪੰਨੂੰ) : ਲੋਕ ਪੰਜਾਬ ਫ਼ਰੰਟ ਦੇ ਪੈਟਰਨ ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਦੱਸਿਆ ਕਿ ਸਟੀਅਰਿੰਗ ਕਮੇਟੀ ਦਾ ਗ਼ਠਨ ਬਾਕਾਇਦਾ ਕਨਵੈਂਨਸ਼ਨ ਕਰਕੇ ਕੀਤਾ। ਇਹ ਕਮੇਟੀ ਸ. ਬਾਬੂ ਸਿੰਘ ਬਰਾੜ, ਡਾ ਕਰਮਜੀਤ ਸਿੰਘ ਸਰਾਅ, ਪ੍ਰੋ. ਮੋਹਨਜੀਤ ਕੌਰ ਟਿਵਾਣਾ, ਡਾ ਬਲਜੀਤ ਸਿੰਘ ਘੁੰਮਣ, ਸ. ਗੁਰਦੇਵ ਸਿੰਘ ਗ਼ਰੇਵਾਲ, ਸ. ਸੁਮੀਤ ਭੁੱਲਰ, ਸ. ਅਵਤਾਰ ਸਿੰਘ, ਸ. ਹਰਬੰਸ ਸਿੰਘ ਢੋਲੇਵਾਲ, ਪ੍ਰੋ. ਮਨਜੀਤ ਸਿੰਘ, ਸ. ਜਗਜੀਤ ਸਿੰਘ, ਸ੍ਰੀ ਯਸ਼ਵੰਤ ਸ਼ਰਮਾ, ਸ. ਰਾਜਪ੍ਰੀਤ ਸਿੰਘ, ਪ੍ਰੋ. ਹਰਜੇਸ਼ਵਰਪਾਲ ਸਿੰਘ ਫ਼ਰੰਟ ਸਥਾਪਤ ਕਰਨ ਤੱਕ, ਧਰਮਵੀਰ ਗਾਂਧੀ ਦੀ ਦੇਖ ਰੇਖ ਵਿੱਚ ਸਾਰੇ ਕੰਮ ਕਾਜ ਦੇਖੇਗੀ। ਡਾ ਕਰਮਜੀਤ ਸਰਾਅ ਵਿੱਤ ਸਕੱਤਰ ਅਤੇ ਸ੍ਰੀ ਯਸ਼ਵੰਤ ਸ਼ਰਮਾ ਖ਼ਜ਼ਾਨਚੀ ਦੀ ਭੂਮਿਕਾ ਨਿਭਾਉਣਗੇ। ਪ੍ਰੋ ਮਨਜੀਤ ਸਿੰਘ, ਡਾ ਕਰਮਜੀਤ ਸਿੰਘ ਸਰਾਅ, ਸ. ਸੁਖਵਿੰਦਰ ਸਿੰਘ ਕਾਹਲੋਂ,ਸ੍ਰੀ ਹਰਦੀਪ ਸ਼ਰਮਾ ਅਤੇ ਜਗਜੀਤ ਸਿੰਘ ਫ਼ਰੰਟ ਦੇ ਵਕਤਾ ਹੋਣਗੇ। ਫ਼ਰੰਟ ਨੂੰ ਅੰਤਮ ਰੂਪ ਦੇਣ ਤੱਕ ਹੋਰਨਾਂ ਵਿਅੱਕਤੀਆਂ ਯਾ ਗੁੱਟਾਂ ਨਾਲ ਬਾਤਚੀਤ ਕਰਨ ਲਈ ਫ਼ਰੰਟ ਦੇ ਪੈਟਰਨ ਡਾ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਪੈਨਲ ਪ੍ਰੋ ਮਨਜੀਤ ਸਿੰਘ, ਡਾ ਕਰਮਜੀਤ ਸਿੰਘ ਸਰਾਅ ਅਤੇ ਸ. ਜਗਜੀਤ ਸਿੰਘ ਦਾ ਗਠਨ ਕੀਤਾ ਗਿਆ।