ਤੋਲੇਵਾਲ (ਸੰਗਰੂਰ), 17 ਸਤੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ. ਸਿੰਘ ਬਾਦਲ ਵੱਲੋਂ ਅੱਜ ਅਮਰਗੜ੍ਹ ਨੇੜਲੇ ੰਿਪੰਡ ਤੋਲੇਵਾਲ ਵਿਖੇ ਨਵੇਂ ਬਣਾਏ ਗਏ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦਾ ਉਦਘਾਟਨ ਕੀਤਾ ਗਿਆ| ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਖ ਵੱਖ ਪਿੰਡਾਂ ਵਿੱਚ ਰੱਖੇ ਗਏ ਸੰਗਤ ਦਰਸ.ਨ ਪ੍ਰੋਗਰਾਮਾਂ ਦੇ ਦੌਰਾਨ ਪਿੰਡ ਤੋਲੇਵਾਲ ਵਿਖੇ ਸੰਗਤ ਦਰਸ.ਨ ਤੋਂ ਪਹਿਲਾਂ ਮੁੱਖ ਮੰਤਰੀ ਸ. ਬਾਦਲ ਨੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਵੀ ਵਿਅਕਤੀ ਵਾਹਨ ਚਲਾਉਣ ਦਾ ਪ੍ਰਯੋਗੀ ਟੈਸਟ ਪਾਸ ਕੀਤੇ ਬਗੈਰ ਡਰਾਈਵਿੰਗ ਲਾਇਸੰਸ ਨਹੀਂ ਬਣਵਾ ਸਕੇਗਾ| ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਬਣਾਏ ਗਏ ਇਨ੍ਹਾਂ ਡਰਾਈਵਿੰਗ ਟੈਸਟ ਕੇਂਦਰਾਂ ਰਾਹੀਂ ਕੇਵਲ ਨਿਪੁਣ ਚਾਲਕ ਹੀ ਵਾਹਨਾਂ ਦੇ ਲਾਇਸੰਸ ਬਣਵਾ ਸਕਣਗੇ ਜਿਸ ਨਾਲ ਸੜਕ ਹਾਦਸਿਆਂ ਨੂੰ ਕਾਫੀ ਹੱਦ ਤੱਕ ਠੱਲ੍ਹ ਪੈ ਸਕੇਗੀ|
ਪੰਜਾਬ ਸਰਕਾਰ ਵੱਲੋਂ ਕਰੀਬ ਇੱਕ ਏਕੜ ਰਕਬੇ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿੱਚ ਵਾਹਨ ਚਾਲਕਾਂ ਨੂੰ ਮਹਿਜ. ਇੱਕ ਘੰਟੇ ਅੰਦਰ ਹੀ ਡਰਾਈਵਿੰਗ ਲਾਇਸੰਸ ਜਾਰੀ ਕਰ ਦਿੱਤਾ ਜਾਵੇਗਾ ਅਤੇ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ.ੀ ਤੇ ਸਮਾਂ ਬੱਧ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਮਿਆਰੀ ਤੇ ਆਧੁਨਿਕ ਸਹੂਲਤਾ ਮੁਹੱਈਆ ਕਰਵਾਈਆਂ ਗਈਆਂ ਹਨ|ਇਸ ਮੌਕੇ ਹਲਕਾ ਅਮਰਗੜ੍ਹ ਦੇ ਵਿਧਾਇਕ ਸ. ਇਕਬਾਲ ਸਿੰਘ ਝੂੰਦਾਂ, ੦ਸਵੀਰ ਸਿੰਘ ਦਿਓਲ, ਮੇਘ ਸਿੰਘ ਗੁਆਰਾ ਚੇਅਰਮੈਨ ਮਾਰਕੀਟ ਕਮੇਟੀ, ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸਜੀਪੀਸੀ, ਫਤਹਿ ਸਿੰਘ, ੦ਸਵਿੰਦਰ ਸਿੰਘ ਦੱਦੀ, ਭੀਮ ਸਿੰਘ ਤੋਲੇਵਾਲ, ਐਸ.ਡੀ.ਐਮ ਸ.੍ਰੀ ਸ.ੋਕਤ ਪਾਰੇ, ਜਿ.ਲ੍ਹਾ ਟਰਾਂਸਪੋਰਟ ਅਫ.ਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਹਾਜ.ਰ ਸਨ|