ਅੰਮ੍ਰਿਤਸਰ, 21 ਸਤੰਬਰ, 2016 : ਜੰਮੂ-ਕਸ਼ਮੀਰ 'ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਹਮਲੇ 'ਚ ਸ਼ਹੀਦ ਹੋਏ 21ਫੌਜੀ ਜਵਾਨਾਂ ਦੀ ਸ਼ਹੀਦੀ ਦੇ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਨਿਊ ਅੰਮ੍ਰਿਤਸਰ ਵਿਖੇ ਪਾਕਿਸਤਾਨ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ । ਪਾਕਿਸਤਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਵਰਕਰਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ। ਸ਼੍ਰੀ ਡਿੰਪਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਨੇ ਆਪਣੀਆਂ ਬੁਜਦਲੀ ਵਾਲੀਆਂ ਹਰਕਤਾਂ ਨੂੰ ਅੰਜਾਮ ਦੇਣਾ ਬੰਦ ਨਾ ਕੀਤਾ ਤਾਂ ਭਾਰਤੀ ਨੌਜਵਾਨ ਜੋ ਐਕਸ਼ਨ ਲੈਣਗੇ ਉਸ ਨਾਲ ਦੁਨੀਆ ਭਰ 'ਚ ਪਾਕਿਸਤਾਨੀ ਅੱਤਵਾਦੀ ਕਿਸੇ ਵੀ ਸ਼ਾਂਤੀ ਪਸੰਦ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਕਾਬਲ ਨਹੀਂ ਰਹਿਣਗੇ। ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਵਰਕਰ ਜਿਥੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ਉਥੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮਤਰੀ ਨਰਿੰਦਰ ਮੋਦੀ ਵੱਲੋਂ ਅੱਤਵਾਦ ਦੇ ਖਿਲਾਫ ਅਪਣਾਈ ਜਾ ਰਹੀ ਨਰਮ ਨੀਤੀਆਂ ਦੀ ਵੀ ਨਿਖੇਧੀ ਕੀਤੀ।
ਪਾਕਿਸਤਾਨ ਦਾ ਪੁਤਲਾ ਫੂਕਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੀ ਡਿੰਪਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਨੇ ਸਾਰੇ ਦੇਸ਼ ਨੂੰ ਇਕਜੁਟ ਕਰ ਦਿੱਤਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਖਾਮੋਸ਼ੀ ਨਾਲ ਤਮਾਸ਼ਾ ਵੇਖ ਰਹੀ ਹੈ। ਦੇਸ਼ ਦੇ 21 ਜਵਾਨ ਸ਼ਹੀਦ ਹੋ ਗਏ ਹਨ ਅਤੇ 29 ਬੁਰੀ ਤਰ•ਾਂ ਜ਼ਖਮੀ ਹੋਏ ਹਨ। ਪਰ ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਕਈ ਸਵਾਲ ਪੈਦਾ ਕਰ ਰਹੀ ਹੈ। ਉਨ•ਾਂ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪਾਕਿਸਤਾਨੀ ਅੱਤਵਾਦੀਆਂ ਦੀਆਂ ਗਤੀਵਿਧੀਆਂ ਭਾਰਤ 'ਚ ਬਹੁਤ ਤੇਜੀ ਨਾਲ ਵਧੀਆਂ ਹਨ। ਪਾਕਿਸਤਾਨੀ ਅੱਤਵਾਦੀ ਬਹੁਤ ਹੀ ਆਸਾਨੀ ਨਾਲ ਬੇਖੌਫ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਭਾਰਤ ਨੂੰ ਵੰਗਾਰ ਰਹੇ ਹਨ। ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਦੇਸ਼ ਦੇ ਜਵਾਨਾਂ ਦੀਆਂ ਸ਼ਹੀਦੀਆਂ ਨੂੰ ਸਹਿਣ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਨਰਿੰਦਰ ਮੋਦੀ ਕਹਿੰਦੇ ਸਨ ਕਿ ਪਾਕਿਸਤਾਨ ਨੂੰ ਜਵਾਬ ਦੇਣ ਲਈ 56 ਇੰਚ ਦੇ ਸੀਨੇ ਦੀ ਲੋੜ ਹੈ। ਅੱਜ ਮੋਦੀ ਦੱਸੇ ਕਿ ਉਸਦਾ 56 ਇੰਚ ਦਾ ਸੀਨਾ ਕਿਥੇ ਗਿਆ ਹੈ। ਅੱਜ ਮੋਦੀ ਪਾਕਿਸਤਾਨ ਨੂੰ ਜਵਾਬ ਦੇਣ ਦੀ ਜਗ•ਾ ਚੁੱਪੀ ਕਿਉਂ ਧਾਰੀ ਹੈ। ਮੋਦੀ ਹੋਰ ਕਿੰਨਾ ਸਮਾਂ ਭਾਰਤੀ ਜਵਾਨਾਂ ਦੇ ਨਾਲ ਅੱਤਵਾਦੀਆਂ ਵੱਲੋਂ ਖੇਲੀ ਜਾਂਦੀ ਖੂਨ ਦੀ ਹੋਲੀ ਨੂੰ ਵੇਖਦਾ ਰਹੇਗਾ। ਉਨ•ਾਂ ਕਿਹਾ ਕਿ ਮੋਦੀ ਦੱਸੇ ਕਿ ਉਸਦਾ 56 ਇੰਚ ਦਾ ਸੀਨਾ ਸਿਰਫ ਵਪਾਰੀਆਂ, ਉਦਯੋਗਪਤੀਆਂ ਅਤੇ ਕਿਸਾਨਾਂ ਦੇ ਨਾਲ ਨਾਲ ਆਪਣੇ ਅਧਿਕਾਰ ਮੰਗਣ ਵਾਲੇ ਭਾਰਤ ਵਾਸੀਆਂ ਨੂੰ ਡਰਾਉਣ ਅਤੇ ਧਮਕਾਉਣ ਲਈ ਹੀ ਹੈ। ਪਾਕਿਸਤਾਨ ਨੂੰ ਮੋਦੀ ਕਦੋਂ ਜਵਾਬ ਦੇਣਗੇ। ਉਨ•ਾਂ ਕਿਹਾ ਕਿ ਮੋਦੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ, ਮਜਬੂਤ ਵਿਦੇਸ਼ ਨੀਤੀ ਲਾਗੂ ਕਰਨ, ਪਾਕਿਸਤਾਨ ਦੇ ਸੰਬੰਧ 'ਚ ਕੋਈ ਸਪਸ਼ਟ ਫੈਸਲਾ ਲੈਣ ਦੀ ਜਗ•ਾ ਸਿਰਫ ਅਤੇ ਸਿਰਫ ਭਾਰਤ ੀਦ ਜਨਤਾ ਦੀ ਖੂਨ ਪਸੀਨੇ ਅਤੇ ਮਿਹਨਤ ਦੀ ਕਮਾਈ ਨੂੰ ਵਿਦੇਸ਼ ਯਾਤਰਾਵਾਂ 'ਤੇ ਉਡਾ ਰਿਹਾ ਹੈ। ਉਨ•ਾਂ ਕਿਹਾ ਕਿ ਮੋਦੀ ਨੇ ਭਾਰਤ ਦੇ ਲੋਕਾਂ ਨਾਲ ਜੋ ਵਾਅਦੇ ਕਰਕੇ ਕੇਂਦਰ ਦੀ ਸੱਤਾ ਹਥਿਆਈ ਸੀ ਉਹ ਵਾਅਦੇ ਪੂਰੇ ਕਰਨ 'ਚ ਮੋਦੀ ਪੂਰੀ ਤਰ•ਾਂ ਅਸਫਲ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਵੱਧ ਰਹੇ ਰੋਸ ਨੂੰ ਹੁਣ ਦੂਸਰੇ ਪਾਸੇ ਮੋੜਨ ਲਈ ਹੀ ਪਾਕਿਸਤਾਨ ਦੇ ਖਿਲਾਫ ਕੋਈ ਐਕਸ਼ਨ ਲੈਣ ਦੀ ਜਗ•ਾ ਚੁੱਪੀ ਧਾਰ ਕੇ ਟਾਈਮ ਪਾਸ ਕਰ ਰਿਹਾ ਹੈ ਪਰ ਦੇਸ਼ ਦੀ ਜਨਤਾ ਕਿਸੇ ਵੀ ਕੀਮਤ 'ਤੇ ਮੋਦੀ ਦੀ ਢਿੱਲੀ ਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ।