ਫਰੀਦਕੋਟ, 21 ਸਤੰਬਰ, 2016 : ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ, ਫਲਸਫਾ, ਸਾਹਿਤਕ ਦੇਣ ਅਤੇ ਉਨ•ਾਂ ਦੀਆਂ ਰਚਨਾਵਾਂ ਦੇ ਸਰੋਕਾਰਾਂ ਤੇ ਹੋਰ ਵਿਸ਼ਿਆਂ ਸਬੰਧੀ ਬਾਬਾ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ। ਇਸ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪ ਕੁੱਲਪਤੀ ਡਾ. ਰਾਜ ਬਹਾਦਰ ਵੱਲੋਂ ਕੀਤੀ ਗਈ।
ਸੈਮੀਨਾਰ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁੱਲਪਤੀ ਡਾ. ਜਸਪਾਲ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਰੂਹਾਨੀਅਤ ਬਖ਼ਸ਼ਣ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨੂੰ ਬਾਬਾ ਸ਼ੇਖ ਫਰੀਦ ਜੀ ਦੀਆਂ ਰਚਨਾਵਾਂ ਨੇ ਅਮੀਰੀ ਬਖ਼ਸ਼ੀ ਹੈ। ਉਨ•ਾਂ ਕਿਹਾ ਕਿ ਜੇਕਰ ਪੰਜਾਬੀਅਤ ਦੇ ਖਾਸੇ ਨੂੰ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਇਸ ਦੇ ਚਿੰਨ• ਬਾਬਾ ਸ਼ੇਖ ਫਰੀਦ ਦੀ ਬਾਣੀ ਵਿੱਚੋਂ ਪਛਾਣੇ ਜਾ ਸਕਦੇ ਹਨ। ਉਨ•ਾਂ ਕਿਹਾ ਕਿ ਜਦੋਂ 12ਵੀਂ ਸਦੀ ਵਿੱਚ ਕਵੀ ਚੌਸਰ ਦੀਆਂ ਰਚਨਾਵਾਂ ਨਾਲ ਅੰਗਰੇਜੀ ਕਵਿਤਾ ਪੁੰਗਰ ਰਹੀ ਸੀ, ਉਸੇ ਵਕਤ ਬਾਬਾ ਫਰੀਦ ਦੀਆਂ ਰਚਨਾਵਾਂ ਸਦਕਾ ਪੰਜਾਬੀ ਸ਼ਾਇਰੀ ਸਿਖਰਾਂ ਛੋਹ ਰਹੀ ਸੀ। ਉਨ•ਾਂ ਕਿਹਾ ਕਿ ਨਿਮਰਤਾ, ਮਨੁੱਖਤਾ ਦੀ ਭਲਾਈ, ਸੰਕੀਰਨਤਾ ਤੋਂ ਬਚਣ, ਸਾਦਗੀ,ਅਡੋਲਤਾ ਰੱਬੀ ਪ੍ਰੇਮ ਦੇ ਪਹਿਲੂ ਪੰਜਾਬੀ ਖਾਸੇ ਵਿੱਚ ਪਣਪਣ ਪਿੱਛੇ ਬਾਬਾ ਜੀ ਦੀ ਬਾਣੀ ਦਾ ਬਹੁਤ ਅਹਿਮ ਰੋਲ ਹੈ। ਉਨ•ਾਂ ਕਿਹਾ ਕਿ ਸੂਫ਼ੀਮੱਤ ਤੇ ਸਿੱਖ ਫਲਸਫੇ ਦੇ ਆਪਸੀ ਸਬੰਧਾਂ ਦੇ ਪ੍ਰਸੰਗ ਵਿੱਚ ਬਾਬਾ ਫਰੀਦ ਦੀ ਬਾਣੀ ਨੇ ਸੂਤਰਧਾਰ ਦੀ ਭੁਮਿਕਾ ਨਿਭਾਈ।
ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਬਾਬਾ ਫਰੀਦ ਨੇ ਮਨੁੱਖੀ ਸਹਿਹੋਂਦ ਦਾ ਸੰਕਲਪ ਬਹੁਤ ਮਜ਼ਬੂਤ ਤਰੀਕੇ ਨਾਲ ਸਿਰਜਿਆ। ਉਨ•ਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਮਨੁੱਖੀ ਸਮਾਜ ਅੰਦਰ ਸਦਾਚਾਰ ਦੀ ਭਾਵਨਾ ਪੈਦਾ ਕਰਦੀ ਹੈ। ਉਨ•ਾਂ ਕਿਹਾ ਕਿ ਨਿਮਰਤਾ,ਉੱਚੇ ਆਚਰਣ ਦੇ ਗੁਣਾਂ ਨਾਲ ਸਾਦਗੀ ਤੇ ਮਨੁੱਖਤਾ ਦੀ ਭਲਾਈ ਬਾਬਾ ਫਰੀਦ ਜੀ ਦੇ ਚਿੰਤਨ ਦਾ ਮੂਲ ਆਧਾਰ ਹਨ। ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਮਨੂੱਖ ਇੱਕਲਤਾ ਦਾ ਦੁੱਖ ਹੰਢਾ ਰਿਹਾ ਹੈ ਅਜੇਹੇ ਸਮੇਂ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਮਨੁੱਖੀ ਮਨ ਨੂੰ ਧਰਵਾਸ ਦਿੰਦੀਆਂ ਹਨ। ਉਨ•ਾਂ ਕਿਹਾ ਕਿ ਸਮਾਜ ਦੀ ਬੇਹਤਰੀ ਲਈ ਇੰਨ•ਾਂ ਉੱਚੀਆਂ ਤੇ ਸੁੱਚੀਆਂ ਰਚਨਾਵਾਂ ਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਡਾਇਰੈਕਟਰ ਬਾਬਾ ਫਰੀਦ ਸੂਫ਼ੀ ਅਧਿਐਨ ਕੇਂਦਰ ਡਾ. ਨਾਸ਼ੀਰ ਨਕਵੀ ਨੇ ਬਾਬਾ ਫਰੀਦ ਜੀ ਵੱਲੋਂ ਪੰਜਾਬੀ ਦੇ ਨਾਲ-ਨਾਲ ਪਰਸ਼ੀਅਨ, ਫਾਰਸੀ ਅਤੇ ਹੋਰ ਭਾਸ਼ਾਵਾਂ ਵਿੱਚ ਕੀਤੀਆਂ ਰਚਨਾਵਾਂ ਬਾਰੇ ਚਾਨਣਾ ਪਾਇਆ। ਉਨ•ਾ ਕਿਹਾ ਕਿ ਜੀਵਨ ਦੇ ਵਿਵਹਾਰਿਕ ਪਹਿਲੂ ਵੀ ਬਾਬਾ ਫਰੀਦ ਜੀ ਦੀਆਂ ਰਚਨਾਵਾਂ 'ਚ ਪ੍ਰਮੁੱਖਤਾ ਨਾਲ ਸਪੱਸ਼ਟ ਨਜ਼ਰ ਆਉਂਦੇ ਹਨ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਜਸਪਾਲ ਕੌਰ ਨੇ ਕਿਹਾ ਕਿ ਬਾਬਾ ਫਰੀਦ ਦੀ ਸਮੁੱਚੀ ਰਚਨਾ ਜੀਵਨ ਦੇ ਯਥਾਰਥਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ। ਉਨ•ਾਂ ਕਿਹਾ ਕਿ ਇੰਨ•ਾਂ ਰਚਨਾਵਾਂ ਵਿੱਚਲੀ ਅਪੀਲ ਵਿਸ਼ਵ ਵਿਆਪੀ ਅਤੇ ਮਨੁੱਖਤਾ ਦੀ ਭਲਾਈ ਵਾਲੀ ਹੈ। ਉਨ•ਾਂ ਕਿਹਾ ਕਿ ਬਾਣੀ ਮਨੁੱਖੀ ਮਾਨਸਿਕਤਾ ਦੀਆਂ ਗੁੰਝਲਾਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦੀ ਹੈ।
ਇਸ ਮੌਕੇ ਵਿਦਵਾਨ ਜ਼ਾਹਿਦ ਅਬਰੋਲ ਨੇ ਫਰੀਦ ਬਾਣੀ ਵਿਚਲੇ ਵੱਖ ਵੱਖ ਪਹਿਲੂਆਂ ਬਾਰੇ ਖੋਜ ਪੱਤਰ ਪੜਿ•ਆ। ਮੈਂਬਰ ਪਾਰਲੀਮੈਂਟ ਸ. ਸਾਧੂ ਸਿੰਘ ਨੇ ਕਿਹਾ ਕਿ ਸਾਦਗੀ, ਅਡੋਲਤਾ ਅਤੇ ਸੱਚ ਤੇ ਪਹਿਰਾ ਬਾਬਾ ਫਰੀਦ ਦੀ ਵਿਚਾਰਧਾਰਾ ਦੇ ਅਹਿਮ ਅੰਗ ਹਨ। ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇੰਨ•ਾਂ ਰਚਨਾਂਵਾ ਸਬੰਧੀ ਬੁੱਕਲੈੱਟ ਲੋਕਾਂ ਵਿੱਚ ਮੁਫ਼ਤ ਵੰਡੀ ਜਾ ਰਹੀ ਹੈ। ਇਸ ਮੌਕੇ ਜਿੱਥੇ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਸਬੰਧੀ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ ਉੱਥੇ ਸੈਂਡ ਆਰਟਿਸਟ ਰੌਨੀ ਛਿੱਬਰ ਨੇ ਆਪਣੀ ਕਲਾ ਦਾ ਮੁਜਾਹਰਾ ਕੀਤਾ। ਇਸ ਮੌਕੇ ਵਿਧਾਇਕ ਦੀਪ ਮਲਹੋਤਰਾ, ਮੁੱਖ ਸੇਵਾਦਾਰ ਟਿੱਲਾ ਬਾਬਾ ਫਰੀਦ ਸ. ਇੰਦਰਜੀਤ ਸਿੰਘ ਖਾਲਸਾ, ਡਾ. ਗੁਰਸ਼ਰਨ ਕੌਰ ਜੱਗੀ, ਸਟੇਟ ਅਵਾਰਡੀ ਪ੍ਰੋਫੈਸਰ ਬ੍ਰਹਮ ਜਗਦੀਸ਼, ਆਰ.ਪੀ ਗੋਇਲ ਅਤੇ ਹੋਰ ਹਾਜਰ ਸਨ।