← ਪਿਛੇ ਪਰਤੋ
ਡੇਰਾਬਸੀ, 20 ਸਤੰਬਰ, 2016 : ਅੱਜ ਡੇਰਾਬਸੀ ਕੋਰਟ ਅੰਦਰ 164 ਆਈ ਪੀ ਸੀ ਧਾਰਾ ਤਹਿਤ ਬਿਆਨ ਦਰਜ ਹੋਏ ਫੈਡਰੇਸ਼ਨ ਪ੍ਰਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਵੱਲੋ ਸਰਕਾਰ ਪਾਸੋ ਮੰਗ ਕੀਤੀ ਕਿ ਹਰ ਦਿਨ ਕੇਸਾ ਦੀ ਸੁਣਵਾਈ ਹੋਵੇ । ਅੱਜ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਬੀਤਿਆ 33 ਸਾਲ ਹੋ ਗਏ ਨੇ ਕੇਦਰ ਸਰਕਾਰ ਵਲੋ ਬਣਾਈ ਗਈ ਐੱਸ ਆਈ ਟੀ ਨੇ ਆਪਣੀ ਜਾਂਚ 2 ਸਾਲਾ ਬਾਅਦ ਅਰੰਭ ਦਿੱਤੀ ਹੈ ਔਰ ਜਾਚ ਅਰੰਭ ਦਿਆ ਹੋਇਆ ਕੁਝ ਕੇਸ ਜਿਹੜੇ ਪਿਛਲੇ ਸਮੇ ਬੰਦ ਕਰ ਦਿੱਤੇ ਗਏ ਸਨ। ਉਹਨਾ ਨੂੰ ਦੁਬਾਰਾ ਰੀਓਪਨੰਗ ਕਰ ਦਿੱਤਾ ਗਿਆ ਹੈ ਜਿਹਨਾ ਵਿਚੋ ਡੇਰਾਬਸੀ ਵਿਖੇ ਰਹਿ ਰਹੇ ਸ੍ : ਹਰਵਿੰਦਰ ਸਿੰਘ ਕੋਹਲੀ ਜਿਸ ਦੇ ਪਿਤਾ ਅਤੇ ਜੀਜੇ ਨੂੰ ਉਸ ਦੀਆ ਅੱਖਾ ਸਾਹਮਣੇ ਜਿੰਦਾ ਜਲਾ ਦਿੱਤਾ ਗਿਆ ਸੀI ਉਸ ਕੇਸ ਵਿਚ ਐਸ ਆਈ ਟੀ ਵੱਲੋ ਅੱਜਬਲਵਿੰਦਰ ਕੌਰ ਧਾਲੀਵਾਲ ਦੀ ਕੋਰਟ ਅੰਦਰ 164 ਆਈ ਪੀ ਸੀ ਧਾਰਾ ਤਹਿਤ ਸ੍ : ਹਰਵਿੰਦਰ ਸਿੰਘ ਕੋਹਲੀ ਦੇ ਬਿਆਨ ਦਰਜ ਕੀਤੇ ਗਏ ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ : ਕਰਨੈਲ ਸਿੰਘ ਪੀਰ ਮੁਹੰਮਦ ਆਪਣੇ ਸਾਥੀਆ ਸਮੇਤ ਮੋਜੂਦ ਸਨ ਉਹਨਾ ਨੇ ਮੰਗ ਕੀਤੀ ਹੁਣ ਜਦੋ ਹਰਵਿੰਦਰ ਸਿੰਘ ਕੋਹਲੀ ਦੇ 164 ਤਹਿਤ ਬਿਆਨ ਦਰਜ ਹੋ ਚੁਕੇ ਨੇ ਅਜਿਹੇ ਹਲਾਤਾ ਵਿੱਚ ਸੱਜਣ ਕੁਮਾਰ ਨੂੰ ਬਿਨਾ ਕਿਸੇ ਦੇਰੀ ਦੇ ਗਿਰਫਤਾਰ ਕੀਤਾ ਜਾਣਾ ਚਾਹੀਦਾ ਹੈ ਤਾ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ ਔਰ ਜਿਹੜੀ ਜਾਚ ਹੈ ਉਸਦੀ ਸੁਣਵਾਈ ਹਰ ਦਿਨ ਹੋਣੀ ਚਾਹੀਦੀ ਹੈ ਤਾਂਕਿ ਦੋਸ਼ੀਆ ਨੂੰ ਜਲਦੀ ਤੋ ਜਲਦੀ ਕਨੂੰਨ ਦੀ ਗਿਰਫਤ ਵਿਚ ਲਿਆਂਦਾ ਜਾ ਸਕੇ ।
Total Responses : 265