← ਪਿਛੇ ਪਰਤੋ
ਪਟਿਆਲਾ, 20 ਸਤੰਬਰ, 2016 ਜੀ ਐਸ ਪੰਨੂੰ : ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਿਮਾਗੀ ਸਟੋਕ ਦੇ ਫ੍ਰੀ ਟੀਕੇ ਲੱਗਨੇ ਸ਼ੁਰੂ ਹੋ ਗਏ ਹਨ ਜੋ ਮਰੀਜ ਦਿਮਾਗੀ ਸਟੋਕ ਹੋਣ ਤੋਂ ਚਾਰ ਘੰਟੇ ਵਿਚ ਪਹੁੰਚ ਜਾਵੇਗਾ ਬੱਚ ਜਾਵੇਗਾ ਇਹ ਖੁਲਾਸਾ ਅੱਜ ਰਾਜਿੰਦਰਾ ਹਸਪਤਾਲ 'ਚ ਪਹੁਚੇ ਪੀ ਜੀ ਆਈ ਡਾਕਟਰ ਧੀਰਜ ਖੁਰਾਣਾ ਨੇ ਕੀਤਾ। ਉਨ੍ਹਾਂ ਨਾਲ ਡਾਕਟਰ ਜੀ ਪੀ ਸਿੰਘ ਹੈਲਥ ਵਿਭਾਗ ਵੀ ਪਹੁੰਚੇ ਹੋਏ ਸਨ। ਖੁਰਾਣਾ ਨੇ ਇਸ ਟੀਕੇ ਦੀ ਜਾਣਕਾਰੀ ਦਿੱਦਿਆ ਕਿਹਾ ਕਿ ਇਸ ਟੀਕੇ ਨਾਲ ਬ੍ਰੇਨ ਸਟ੍ਰੋਕ ਮਰੀਜ ਨੂੰ ਬਚਾਏਆ ਜਾ ਸਕਦਾ ਹੈ ਜੇਕਰ ਉਸਨੂੰ ਚਾਰ ਘੰਟੇ ਵਿਚ ਇਹ ਟੀਕਾ ਲਗ ਜਾਵੇ ਬਰਸਤ ਹੈ ਕੇ ਉਸ ਦੇ ਖੂਨ ਨਾ ਚਲਿਆ ਹੋਵੇ ਤੇ ਕਿਸੇ ਵੀ ਬਿਮਾਰੀ ਤਾ ਮਰੀਜ ਨਾ ਹੋਵੇ। ਪੰਜਾਬ ਸਰਕਾਰ ਦਾ ਇਹ ਬੜਾ ਉਦਮ ਹੈ ਕੇ ਜੋ ਟੀਕਾ ਬਾਹਰ 70000 ਦਾ ਮਿਲਦਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਓਨਾ ਹੀ ਖਰਚ ਹੋ ਜਾਂਦਾ ਉਸ ਨੂੰ ਹੁਣ ਪੰਜਾਬ ਸਰਕਾਰ ਮੁਫ਼ਤ ਲਗਾਵੇਗੀ। ਇਹ ਟੀਕਾ ਉਨ੍ਹਾਂ ਹਸਪਤਾਲਾਂ ਚ ਲੱਗ ਸਕਦਾ ਹੈ ਜਿਨ੍ਹਾਂ ਵਿਚ ਸੀਟੀ ਸਕੈਨ ਹੋ ਸਕਦਾ ਹੋਵੇਗਾ। ਡਾਕਟਰ ਭਰਤਵਾਜ ਕਾਲਜ ਪ੍ਰਿਸੀਪਲ ਨੇ ਦਸਿਆ ਕਿ ਇਸ ਦੇ ਦੋ ਟੀਕੇ ਰਾਜਿੰਦਰਾ ਚ ਪਹੁੱਚ ਚੁੱਕੇ ਹਨ ਤੇ ਇਸ ਦੋ ਲਗਾਉਣ ਦਾ ਢੰਗ ਵੀ ਦੋ ਡਾਕਟਰ ਅਤੇ ਦੋ ਨਰਸਾਂ ਨੂੰ ਸਿਖਿਆਯਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਹਸਪਤਾਲਾਂ ਵਿਚ ਜਿਵੇ ਜਲੰਧਰ ਅਮ੍ਰਿਤਸਰ ਵਿਚ ਹੀ ਇਸ ਦਾ ਪ੍ਰਬੰਧ ਹੈ।
Total Responses : 265