ਚੰਡੀਗੜ੍ਹ, 21 ਸਤੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਕੋ-ਇੰਚਾਰਜ ਅਤੇ ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਜਰਨੈਲ ਸਿੰਘ ਦੀ ਵੱਡੀ ਭੈਣ ਮੋਹਿੰਦਰਪਾਲ ਕੌਰ (47) ਦਾ ਦੇਹਾਂਤ ਹੋ ਗਿਆ। ਮੋਹਿੰਦਰਪਾਲ ਕੌਰ ਕੁੱਝ ਸਮੇਂ ਤੋਂ ਬੀਮਾਰ ਸਨ ਅਤੇ ਉਨ•ਾਂ ਦਾ ਦਿੱਲੀ ਵਿਖੇ ਹੀ ਇਲਾਜ ਚੱਲ ਰਿਹਾ ਸੀ। ਮੋਹਿੰਦਰਪਾਲ ਕੌਰ ਆਪਣੇ ਪਿੱਛੇ ਇੱਕ ਧੀ ਅਤੇ ਇੱਕ ਲੜਕਾ ਛੱਡ ਗਏ ਹਨ। ।
ਵਿਧਾਇਕ ਜਰਨੈਲ ਸਿੰਘ ਨੂੰ ਆਪਣੀ ਭੈਣ ਦੀ ਮੌਤ ਦਾ ਸੁਨੇਹਾ ਗੁਰਦਾਸਪੁਰ ਵਿੱਚ ਮਿਲਿਆ, ਇੱਥੇ ਉਹ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਸਨ ਅਤੇ ਵਾਪਸ ਦਿੱਲੀ ਜਾਣਾ ਪਿਆ।
'ਆਪ' ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ, ਸੰਸਦ ਪ੍ਰੋ. ਸਾਧੂ ਸਿੰਘ, ਪੰਜਾਬ ਡਾਇਲਾਗ ਟੀਮ ਦੇ ਮੁੱਖੀ ਕੰਵਰ ਸੰਧੂ, ਬੁਲਾਰੇ ਸੁਖਪਾਲ ਸਿੰਘ ਖਹਿਰਾ, ਲੀਗਲ ਵਿੰਗ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ, ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ, ਬੁਲਾਰੇ ਕੁਲਤਾਰ ਸਿੰਘ ਅਤੇ ਯਾਮਿਣੀ ਗੌਮਰ, ਪ੍ਰਬੰਧਕੀ ਅਤੇ ਸ਼ਿਕਾਇਤ ਨਿਵਾਰਨ ਸੈਲ ਦੇ ਮੁੱਖੀ ਜਸਬੀਰ ਸਿੰਘ ਬੀਰ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਭੈਣ ਮੋਹਿੰਦਰਪਾਲ ਕੌਰ ਦੇ ਦੇਹਾਂਤ ਉੱਤੇ ਦੁੱਖ ਜਾਹਿਰ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ।