ਲੁਧਿਆਣਾ, 21 ਸਤੰਬਰ, 2016 : ਆਮ ਆਦਮੀ ਪਾਰਟੀ ਦੀ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਬਣਾਈ ਕਮੇਟੀ ਦੇ ਮੁੱਖੀ ਕੰਵਰ ਸੰਧੂ ਵਲੋਂ ਵਪਾਰ, ਸਨਅੱਤਾਂ ਅਤੇ ਟਰਾਂਸਪੋਰਟ ਲਈ ਮੈਨੀਫੈਸਟੋ ਤਿਆਰ ਕਰਨ ਲਈ ਟਰੇਡ ਸੈਂਟਰ ਵਿਖੇ ਇਕ 'ਪੰਜਾਬ ਬੋਲਦਾ' ਪ੍ਰੋਗਰਾਮ ਦਾ ਆਯੋਜ਼ਨ ਕੀਤਾ ਗਿਆ, ਜਿਸ ਵਿਚ ੰਿeਨਾਂ ਸੈਕਟਰਾਂ ਨਾਲ ਸਬੰਧਿਤ ਕਰੀਬ ਤਿੰਨ ਦਰਜਨ ਐਸੋਸੀeਸ਼ਨਾਂ ਦੇ ਨੁਮਾਇੰਦਿਆਂ ਨੇ ਵਪਾਰ ਅਤੇ ਸਨਅੱਤਾਂ ਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਦਿੱਤੀ ਅਤੇ ਉਨਾਂ ਦੇ ਹੱਲ ਲਈ ਸੁਝਾਅ ਵੀ ਦਿੱਤੇ।
ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦੇ, ਸ. ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਵਪਾਰ ਅਤੇ ਸਨਅਤਾਂ ਦੇ ਵਿਕਾਸ ਲਈ ਢੁਕਵਾਂ ਮਹੌਲ ਪੈਦਾ ਕਰਨ ਲਈ ਵਿਸੇਸ਼ ਤਰਜੀਹ ਦੇਵੇਗੀ। ਉਨਾਂ ਦਸਿਆ ਕਿ ਸਹੀ ਮਾਹਨਿਆ ਵਿਚ ਸਿੰਗਲ ਵਿੰਡੋ ਸਿਸਟਮ ਅਤੇ ਆਨ ਲਾਈਨ ਕਲੀਰਿੰਗ ਲਾਗੂ ਕਰਕੇ ਸਨਅੱਤਾਂ ਨੂੰ ਸਾਰੀਆਂ ਸਹੂਲਤਾ ਪ੍ਰਦਾਨ ਕਰੇਗੀ। ਸ. ਸੰਧੂ ਨੇ ਅਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੀ ਸਨਅੱਤ ਅਤੇ ਵਪਾਰ ਨੂੰ ਪੂਰੀ ਤਰਾਂ ਤਬਾਹ ਕਰਕੇ ਰੱਖ ਦਿਤਾ ਹੈ ਅਤੇ ੧੮੦੦੦ ਤੋਂ ਵਧੇਰੈ ਸਨਅੱਤਾਂ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਚੁਕੀਆਂ ਹਨ। ਉਨਾਂ ਕਿਹਾ ਕਿ ਆਪ ਵਲੋਂ ਲੋਕਾਂ ਨਾਲ ਵਿਚਾਰ ਕਰਕੇ ਹੀ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਂਦੇ ਹਨ ਹੁਣ ਤਕ ਯੂਥ ਅਤੇ ਕਿਸਾਨਾਂ ਅਤੇ ਮਜਦੂਰਾਂ ਨਾਲ ਸਬੰਧਤ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਦਲਿਤਾਂ ਅਤੇ ਵਪਾਰ ਅਤੇ ਸਨਅੱਤਾਂ ਲਈ ਮੈਨੀਫੈਸਟੋ ਜਾਰੀ ਕੀਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਸਾਡੇ ਲਈ ਚੋਣ ਮਨੋਰਥ ਪਤਰ ਮਹਿਜ ਇਕ ਸਾਧਾਰਨ ਡਾਕੂਮੈਂਟ ਨਹੀਂ ਹੈ, ਇਸ ਵਿਚ ਦਰਜ ਹਰ ਵਾਅਦਾ ਸਰਕਾਰ ਬਣਨ ਤੇ ਪੂਰਾ ਕੀਤਾ ਜਾਵੇਗਾ। ਸ. ਸੰਧੂ ਨੇ ਵਾਅਦਾ ਕੀਤਾ ਕਿ ਸਰਕਾਰ ਬਣਨ ਤੇ ਨੀਤੀਆਂ ਵੀ ਸਬੰਧਿਤ ਲੋਕਾਂ ਨਾ;ਲ ਵਿਚਾਰ ਕਰਕੇ ਹੀ ਤਿਆਰ ਅਤੇ ਲਾਗੂ ਕੀਤੀਆਂ ਜਾਣਗੀਆ।
ਇਸ ਸਮੇਂ ਸੰਬਧਨ ਕਰਦੇ ਕਮੇਟੀ ਦੀ ਮੈੰਬਰ ਚੰਦਰ ਸੁੱਤਾ ਡੋਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਸਰਪਲੱਸ ਕਰਨ ਦੇ ਨਾਮ ਤੇ ਵੱਡੇ ਘੱਪਲੇ ਕੀਤੇ ਗਏ ਹਨ ਉਨਾਂ ਦਸਿਆ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖ੍ਰੀਦਣ ਲe ਿਸਮਝੌਤੇ ਕਰਕੇ 3745 ਕਰੋੜ ਰੁਪਏ ਦੇ ਘੱਪਲੇ ਕੀਤੇ ਗਏ ਹਨ। ਉਨਾਂ ਅੱਗੇ ਦਸਿਆ ਕਿ ਪੰਜਾਬ ਅੰਦਰ ਲੋਕਾਂ ਨੂੰ ਸਾਰੁ ਸੂਬਿਆਂ ਤੋਂ ਵੱਧ ਰੇਟ ਲਏ ਜਾ ਰਹੇ ਹਨ। ਸਮਾਗਮ ਨੂੰ ਸੰਬੋਧਨ ਕਰਦੇ ਟੀਟੀਆਈ ਵਿੰਗ ਦੇ ਸੂਬਾ ਪ੍ਰਦਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਵਪਾਰ ਅਤੇ ਸਨਅੱਤ ਵਿਰੋਧੀ ਨੀਤੀਆਂ ਨੇ ਇਨਾਂ ਸੈਕਟਰਾਂ ਦਾ ਲੱਕ ਤੋਵ ਕੇ ਰੱਕ ਦਿਤਾ ਹ। ਉਨਾਂ ਮੋਦੀ ਸਰਕਾਰ ਵਲੋਂ ਵਪਾਰੀਆਂ ਵਿਰੁਧ ਸ਼ੁਰੁ ਕੀਤੇ ਛਾਪੇ ਦੇ ਮਾਰਨ ਪ੍ਰੋਗਰਾਮ ਦੀ ਸਖਤ ਨਿਖੇਧੀ ਕੀਤੀ।ਇਸ ਸਮੇ ਡਾ. ਸ਼ਰਿਤਾ ਨੇ ਦਿਲੀ ਅੰਦਰ ਸਰਕਾਰ ਦੀਆਂ ਪ੍ਰਾਪਤੀਆ ਸਬੰਧੀ ਇਕ ਪਰੈਜੈਨਟੇਸ਼ਨ ਰਾਹੀ ਜਾਣਕਾਰੀ ਦਿਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰਿਆਤ, ਬਾਦੀਸ਼ ਜਿੰਦਲ, ਕਵਲਜੀਤ ਸਿੰਘ ਦੂਆ, ਦਰਸ਼ਨ ਸਿੰਘ ਸ਼ੰਕਰ, ਜਗਰੂਪ ਸਿੰਘ ਜਰਖੜ, ਵਿਨੋਦ ਥਾਪਰ, ਰਵਿੰਦਰਪਾਲ ਸਿੰਘ ਪਾਲੀ, ਪੁਨੀਤ ਸਾਹਨੀ, ਪੁਨੀਤ ਪੁੰਨੂ ਅਤੇ ਮਾਸਟਰ ਹਰੀ ਸਿੰਘ ਵੀ ਹਾਜਰ ਸਨ।